- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

-ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਦੀ ਮਿਹਨਤ, ਸੰਘਰਸ਼ ਤੇ ਤਪ ਸ਼ਲਾਘਾਯੋਗ
57)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਪਰਿੰਗ ਡੇਲ ਪਬਲਿਕ ਸਕੂਲ ’ਚ ਅਧਿਆਪਕ ਦਿਵਸ ਬੜੇ ਉਤਸ਼ਾਹ ਤੇ ਖ਼ੁਸ਼ੀ ਨਾਲ਼ ਮਨਾਇਆ ਗਿਆ। ਸਕੂਲ ਪ੍ਰਬੰਧਨ ਵੱਲੋਂ ਇਸ ਵਿਸ਼ੇਸ਼ ਦਿਨ ਨੂੰ ਅਧਿਆਪਕਾਂ ਤੇ ਸਹਾਇਕ ਸਟਾਫ਼ ਦੇ ਸਨਮਾਨ, ਹੌਸਲਾ-ਅਫ਼ਜ਼ਾਈ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਲਈ ਸਮਰਪਿਤ ਕੀਤਾ ਗਿਆ। ਅਧਿਆਪਕ ਦਿਵਸ ਦੇ ਮੌਕੇ ’ਤੇ ਸਾਰੇ ਅਧਿਆਪਕਾਂ ਨੇ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੂੰ ਉਨ੍ਹਾਂ ਦੇ 45 ਸਾਲ ਦੇ ਅਣਥੱਕ ਮਿਹਨਤਾਂ, ਸੰਘਰਸ਼ ਤੇ ਤਪ ਨਾਲ਼ ਭਰੇ ਸਫ਼ਰ ਨੂੰ ਸਮਰਪਿਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਦੀ ਮਿਹਨਤ ਸਦਕਾ ਹੀ ਅੱਜ ਸਕੂਲ ਦੇ ਬੱਚੇ ਸਕੂਲ ਤੋਂ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰਕੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਪਰਿੰਗ ਡੇਲ ਦੀ ਸਫ਼ਲਤਾ ਦਾ ਝੰਡਾ ਲਹਿਰਾ ਰਹੇ ਹਨ। ਇਸ ਮੌਕੇ ਸਾਰੇ ਅਧਿਆਪਕਾਂ ਨੇ ਸਕੂਲ ਪ੍ਰਬੰਧਕੀ ਕਮੇਟੀ ਨਾਲ਼ ਤਸਵੀਰਾਂ ਖਿਚਵਾ ਕੇ ਇਨ੍ਹਾਂ ਖ਼ੁਸ਼ਨੁਮਾ ਪਲਾਂ ਨੂੰ ਯਾਦਗਾਰੀ ਬਣਾਇਆ। ਇਹ ਮੌਕਾ ਆਪਸੀ ਸਾਂਝ, ਏਕਤਾ ਅਤੇ ਸਪਰਿੰਗ ਡੇਲ ਪਰਿਵਾਰ ਦੀ ਮਜ਼ਬੂਤ ਭਾਵਨਾ ਦੀ ਸੁੰਦਰ ਝਲਕ ਨੂੰ ਪੇਸ਼ ਕਰ ਰਿਹਾ ਸੀ। ਸਟਾਫ਼ ਪ੍ਰਤੀ ਧੰਨਵਾਦ ਅਤੇ ਸਨਮਾਨ ਪ੍ਰਗਟ ਕਰਦਿਆਂ ਸਕੂਲ ਪ੍ਰਬੰਧਨ ਵੱਲੋਂ ਸਾਰੇ ਸਟਾਫ਼ ਮੈਂਬਰਾਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਅਧਿਆਪਕਾਂ ਲਈ ਸਿਲਵਰ ਆਰਕ ਥੀਏਟਰ ਵਿੱਚ ਵਿਸ਼ੇਸ਼ ਫ਼ਿਲਮ ਸ਼ੋਅ ਦਾ ਪ੍ਰਬੰਧ ਕੀਤਾ ਗਿਆ। ਸਟਾਫ਼ ਮੈਂਬਰਾਂ ਨੇ ਇਸ ਹਾਸ-ਰਸ ਵਾਲੀ ਫ਼ਿਲਮ ਦਾ ਭਰਪੂਰ ਆਨੰਦ ਮਾਣਿਆ।
ਇਹ ਸਮਾਗਮ ਸਕੂਲ ਪ੍ਰਬੰਧਨ ਵੱਲੋਂ ਸਪਰਿੰਗ ਡੇਲ ਪਰਿਵਾਰ ਦੇ ਹਰੇਕ ਮੈਂਬਰ ਦੀ ਮਿਹਨਤ, ਸਮਰਪਣ ਅਤੇ ਯੋਗਦਾਨ ਪ੍ਰਤੀ ਸਨਮਾਨ ਅਤੇ ਧੰਨਵਾਦ ਦਾ ਪ੍ਰਤੀਕ ਰਿਹਾ। ਅਧਿਆਪਕ ਦਿਵਸ ਦਾ ਇਹ ਸਮਾਗਮ ਸੱਚਮੁੱਚ ਧੰਨਵਾਦ, ਸਨਮਾਨ, ਸਰਾਹਨਾ ਅਤੇ ਏਕਤਾ ਦੀ ਭਾਵਨਾ ਨੂੰ ਸਾਰਥਕ ਰੂਪ ਵਿੱਚ ਦਰਸਾਉਂਦਾ ਹੋਇਆ ਸਾਰਿਆਂ ਲਈ ਇੱਕ ਯਾਦਗਾਰ ਅਨੁਭਵ ਬਣ ਗਿਆ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਗਿਆਨ ਅਤੇ ਸਿੱਖਿਆ ਦੇ ਸਾਗਰ ਡਾ. ਸਰਬਪਲੀ ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਉਹਨਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਿੱਖਿਆ ਦੇ ਖ਼ੇਤਰ ਵਿੱਚ ਨਿੱਤ ਨਵੀਆਂ ਮੱਲਾਂ ਮਾਰਨ ਦੇ ਲਈ ਵੀ ਪ੍ਰੇਰਿਆ। ਇਸ ਦੌਰਾਨ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ- ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਹੀ ਅਧਿਆਪਕਾਂ ਨੂੰ ਉਹਨਾਂ ਦੀ ਅਣਥੱਕ ਮਿਹਨਤ, ਲਗਨ ਅਤੇ ਸਕੂਲ ਪ੍ਰਤੀ ਸੱਚੀ ਨਿਸ਼ਠਾ ਰੱਖਣ ਦੇ ਲਈ ਉਹਨਾਂ ਦੀ ਖ਼ੂਬ ਹੌਸਲਾ- ਅਫਜ਼ਾਈ ਕੀਤੀ ਤੇ ਨਾਲ਼ ਹੀ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਲੱਖ- ਲੱਖ ਵਧਾਈਆਂ ਵੀ ਦਿੱਤੀਆਂ।