- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੱਥ ਯਾਤਰਾ ਸ਼ਲਾਘਾਯੋਗ ਉਪਰਾਲਾ-ਜਗਬੀਰ ਸੋਖੀ

38
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੀ ਤ੍ਰਿਪਤੀ ਬਾਲਾ ਜੀ ਟਰੱਸਟ ਵੱਲੋਂ ਪ੍ਰਧਾਨ ਸ਼ੇਰੂ ਸਚਦੇਵਾ ਦੀ ਅਗਵਾਈ ਹੇਠ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਕੱਢੀ ਜਾਣ ਵਾਲੀ 5ਵੀਂ ਰੱਥ ਯਾਤਰਾ ਸਬੰਧੀ ਵਿਸ਼ੇਸ਼ ਮੀਟਿੰਗ ਰੱਖੀ, ਜਿਸ ਵਿੱਚ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਖੀ ਜਗਬੀਰ ਸਿੰਘ ਸੋਖੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਦੌਰਾਨ ਇਸ ਰੱਥ ਯਾਤਰਾ ਲਈ 20 ਦਸੰਬਰ ਦਾ ਐਲਾਨ ਹੋਣ ਉਪਰੰਤ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚੋਂ ਨਿਕਲਣ ਵਾਲੀਆਂ ਇਹੋ ਜਿਹੀਆਂ ਧਾਰਮਿਕ ਯਾਤਰਾਵਾਂ ਅਤੇ ਨਗਰ ਕੀਰਤਨ ਜਿੱਥੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ, ਉਥੇ ਹੀ ਨੌਜਵਾਨ ਪੀੜੀ ਨੂੰ ਆਪਣੇ ਧਰਮ ਨਾਲ ਜੋੜਨ ਦਾ ਕੰਮ ਵੀ ਕਰਦੇ ਹਨ। ਉਨਾਂ ਕਿਹਾ ਕਿ ਸਾਡੇ ਗੁਰੂਆਂ, ਪੀਰਾਂ ਤੇ ਰਿਸ਼ੀਆਂ, ਮੁਨੀਆਂ ਦੀ ਬਖਸ਼ਿਸ਼ ਹੈ ਕਿ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਜਿੰਨਾ ਜਿਆਦਾ ਹੋਵੇਗਾ ਕਲਯੁਗ ਦਾ ਅਸਰ ਉਨਾ ਹੀ ਘਟਦਾ ਰਹੇਗਾ। 20 ਦਸੰਬਰ ਨੂੰ ਨਿਕਲਣ ਵਾਲੀ ਇਹ ਰਥ ਯਾਤਰਾ ਸ਼ਰਧਾਲੂਆਂ ਲਈ ਆਸਥਾ ਅਤੇ ਖੁਸ਼ੀ ਦਾ ਯਾਦਗਾਰ ਮੌਕਾ ਹੋਵੇਗੀ। ਸੋਖੀ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਅਤੇ ਸਮਾਜ ਨੂੰ ਇਕਜੁੱਟ ਕਰਨ ਦਾ ਕੰਮ ਕਰਦੇ ਹਨ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਮੌਕੇ ਤੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਬਾਲਾ ਜੀ ਦੀਆਂ ਖੁਸ਼ੀਆਂ ਦੇ ਪ੍ਰਾਪਤ ਕਰੋ।