- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿੱਕੀ ਫਲੋ ਨੇ ‘ਥ੍ਰੈਡਜ਼ ਆਫ਼ ਟ੍ਰੈਡੀਸ਼ਨ’ ਸਮਾਗਮ ਕਰਵਾਇਆ

ਫੋਟੋ ਨੰਬਰ-6
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਫਿੱਕੀ ਫਲੋ ਲੇਡੀਜ ਆਰਗਨਾਈਜੇਸ਼ਨ ਦੇ ਲੁਧਿਆਣਾ ਚੈਪਟਰ ਵੱਲੋਂ ਚੇਅਰਪਰਸਨ ਐਸ਼ਨੀ ਸੇਠੀ ਦੀ ਅਗਵਾਈ ਹੇਠ ‘ਥ੍ਰੈਡਜ਼ ਆਫ਼ ਟ੍ਰੈਡੀਸ਼ਨ’ ਨਾਮਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਪਰੰਪਰਾਗਤ ਪਹਿਰਾਵਿਆਂ ਅਤੇ ਆਧੁਨਿਕ ਫੈਸ਼ਨ ਦੇ ਸੁਮੇਲ ਨੂੰ ਦਰਸਾਉਂਦੀ ਵਿਸ਼ੇਸ਼ ਪੇਸ਼ ਪ੍ਰਦਰਸ਼ਨੀ ਪੇਸ਼ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪਦਮ ਸ਼੍ਰੀ ਰਜਨੀ ਬੈਕਟਰ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਪਰਸਨ ਰਸ਼ਮੀ ਬੈਕਟਰ, ਅੰਕਿਤਾ ਗੁਪਤਾ ਅਤੇ ਅਨਾਮਿਕਾ ਘਈ ਸਮੇਤ ਕੋਰ ਟੀਮ ਦੇ ਮੈਂਬਰ ਵੀ ਮੌਜੂਦ ਰਹੇ। ਚੇਅਰਪਰਸਨ ਐਸ਼ਨੀ ਸੇਠੀ ਨੇ ਹਾਜ਼ਰ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਚਨਾਤਮਕਤਾ, ਕਲਾ, ਹੁਨਰ ਅਤੇ ਭਾਰਤੀ ਹਸਤਕਲਾ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਮੰਚ ਔਰਤਾਂ ਨੂੰ ਨਵੀਆਂ ਰਚਨਾਤਮਕ ਯਾਤਰਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਰਗੇਨਾਈਜੇਸ਼ਨ ਵੱਲੋਂ ਅਜਿਹੇ ਪਲੇਟਫਾਰਮ ਤਿਆਰ ਕਰਨ ਦਾ ਉਦੇਸ਼ ਮੈਂਬਰਾਂ ਨੂੰ ਸਿੱਖਣ, ਕਲਾ ਨੂੰ ਸਮਝਣ ਅਤੇ ਰਚਨਾਤਮਕਤਾ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਨਾ ਹੈ। ਇਹ ਸਮਾਗਮ ਇੱਕ ਗੈਰ-ਰਸਮੀ ਅਤੇ ਇੰਟਰਐਕਟਿਵ ਸੈਸ਼ਨ ਰਿਹਾ, ਜਿਸ ਦੌਰਾਨ ਮੈਂਬਰਾਂ ਨੂੰ ਰਚਨਾਤਮਕਤਾ, ਕਾਰੀਗਰੀ ਅਤੇ ਫੈਸ਼ਨ ਨਾਲ ਜੁੜੇ ਵਿਚਾਰਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਇਸ ਦੌਰਾਨ ਸਿਰਜਣਾਤਮਕਤਾ ਅਤੇ ਭਾਰਤੀ ਕਾਰੀਗਰੀ ਦੀ ਅਹਿਮੀਅਤ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਚੇਅਰਪਰਸਨ ਸੇਠੀ ਨੇ ਕਿਹਾ ਕਿ ਫਿੱਕੀ ਫਲੋ ਨੇ ਇਸ ਸਮਾਗਮ ਰਾਹੀਂ ਇੱਕ ਵਾਰ ਫਿਰ ਔਰਤਾਂ ਲਈ ਅਜਿਹੇ ਪ੍ਰੇਰਣਾਦਾਇਕ ਮੰਚ ਸਿਰਜਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿੱਥੇ ਉਹ ਕਲਾ ਅਤੇ ਰਚਨਾਤਮਕਤਾ ਨੂੰ ਸਮਝਣ ਦੇ ਨਾਲ-ਨਾਲ ਭਾਰਤੀ ਹਸਤਕਲਾ ਦੀ ਅਮੀਰ ਵਿਰਾਸਤ ਨਾਲ ਜੁੜ ਸਕਣ ਤੇ ਵੱਖ-ਵੱਖ ਰਚਨਾਤਮਕ ਖੇਤਰਾਂ ਨਾਲ ਸਬੰਧਤ ਲੋਕਾਂ ਦੇ ਤਜਰਬਿਆਂ ਤੋਂ ਸਿੱਖ ਸਕਣ।