- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਬ੍ਰਿਗੇਡੀਅਰ ਚੀਮਾ ਨੇ ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਨੂੰ ਦੱਸਿਆ ਧਰੂ ਤਾਰਾ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੇਂਡੂ ਅਤੇ ਸ਼ਹਿਰੀ,ਅਮੀਰ ਅਤੇ ਗ਼ਰੀਬ ਬੱਚਿਆਂ ਨੂੰ ਇੱਕ ਛੱਤ ਥੱਲੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲੀ ਪੰਜਾਬ ਦੀਆਂ ਸਿਰਮੌਰ ਸਿੱਖਿਆ ਸੰਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਲਾਦੀਆਂ ਦੀ ਸਮੁੱਚੀ ਕਾਰਗੁਜ਼ਾਰੀ ਵੇਖਣ ਲਈ ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ ਐੱਸਐੱਮ, ਵੀਐੱਸਐੱਮ ਗਰੁੱਪ ਕਮਾਂਡਰ ਐਨਸੀਸੀ ਗਰੁੱਪ ਹੈੱਡਕੁਆਰਟਰ, ਲੁਧਿਆਣਾ ਉਚੇਚੇ ਤੌਰ ‘ਤੇ ਅਕੈਡਮੀ ਵਿੱਚ ਪਹੁੰਚੇ।ਅਕੈਡਮੀ ਵਿੱਚ ਪਹੁੰਚਣ ‘ਤੇ ਅਕੈਡਮੀ ਦੀ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਅਤੇ ਚੇਅਰਮੈਨ ਹਰਮਿੰਦਰ ਸਿੰਘ,ਪ੍ਰਿੰਸੀਪਲ ਜਸਕਿਰਨ ਕੌਰ ਪੂਨਮ,ਕਮਾਂਡਿੰਗ ਅਫਸਰ ਕਰਨਲ ਅਜੈ ਕੋਹਲੀ ਸਮੇਤ ਸਮੂਹ ਸਟਾਫ਼ ਅਤੇ ਅਹੁਦੇਦਾਰ ਮੌਜੂਦ ਸਨ।
ਇਸ ਮੌਕੇ ਬ੍ਰਿਗੇਡੀਅਰ ਚੀਮਾ ਨੇ ਅਕੈਡਮੀ ਦੀ ਕਾਰਜਕਾਰੀ ਪ੍ਰਬੰਧਨ, ਅਧਿਆਪਕਾਂ ਅਤੇ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਯੂਨਿਟ ਦੀਆਂ ਸ਼ਾਨਦਾਰ ਅਕਾਦਮਿਕ, ਸਹਿ-ਪਾਠਕ੍ਰਮ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਨੂੰ ਬਹੁਤ ਹੀ ਉਤਸੁਕਤਾ ਨਾਲ ਜਾਣਿਆ ਅਤੇ ਕਿਹਾ ਕਿ ਸੱਚਮੁੱਚ ਅਕੈਡਮੀ ਸਿੱਖਿਆ ਦੇ ਖੇਤਰ ਵਿੱਚ ਇੱਕ ਧਰੂ ਤਾਰੇ ਦੇ ਸਮਾਨ ਹੈ,ਜਿਹੜੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਭਾਵਨਾਵਾਂ ਉਪਰ ਖਰੀ ਉਤਰਦੀ ਹੋਈ ਸਮਾਜ ਵਿਚ ਗਿਆਨ ਵੰਡਦੀ ਹੋਈ ਅੱਗੇ ਵਧ ਰਹੀ ਹੈ।
ਇਸ ਮੌਕੇ ਅਕੈਡਮੀ ਦੇ ਚੇਅਰਮੈਨ ਨੇ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸਾਲ 2005 ’ਚ ਸਥਾਪਨਾ ਤੋਂ ਲੈ ਕੇ ਹੁਣ ਤੱਕ ਅਕੈਡਮੀ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਸੰਸਾਰ ਪੱਧਰੀ ਆਧੁਨਿਕ ਸਿੱਖਿਆ ਤਕਨਾਲੋਜੀ ਨਾਲ ਲੈਸ ਇੱਕ ਪ੍ਰਮੁੱਖ ਸਿੱਖਿਆ ਕੇਂਦਰ ਵਜੋਂ ਉਭਰੀ ਹੈ।ਇਸ ਮੌਕੇ ਪ੍ਰਿੰਸੀਪਲ ਪੂਨਮ ਨੇ ਦੱਸਿਆ ਕਿ ਅਕੈਡਮੀ ਨੇ ਕੇਵਲ ਵਿੱਦਿਅਕ ਖੇਤਰ ਵਿੱਚ ਹੀ ਨਹੀਂ, ਬਲਕਿ ਖੇਡਾਂ ਅਤੇ ਹੋਰ ਵਿਦਿਅਕ ਮੁਕਾਬਲਿਆਂ ਵਿੱਚ ਵੀ ਕੌਮੀ ਪੱਧਰ ‘ਤੇ ਮੱਲਾਂ ਮਾਰੀਆਂ ਹਨ। ਇਸ ਅਕੈਡਮੀ ਨੇ ਕੌਮਾਂਤਰੀ ਪੱਧਰ ’ਤੇ ਵੀ ਵਿਗਿਆਨਕ ਗਤੀਵਿਧੀਆਂ ਵਿੱਚ ਨਾਮਣਾ ਖੱਟਿਆ ਹੈ। ਇਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਇਸ ਵੇਲੇ ਦੇਸ਼ ਵਿਦੇਸ਼ ਵਿਚ ਵਧੀਆ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਖੜ੍ਹੇ ਹਨ।
ਇਸ ਮੌਕੇ ਪ੍ਰਿੰਸੀਪਲ ਜਸਕਿਰਨ ਪੂਨਮ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ 35 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਅਕੈਡਮੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਨਮਾਨਿਤ ਕੀਤਾ ਗਿਆ ਜਦਕਿ ਐਸੋਸੀਏਟ ਐੱਨਸੀਸੀ. ਅਫਸਰ (ਏਐੱਨਓ) ਤੇ ਸਰੀਰਕ ਸਿੱਖਿਆ ਅਧਿਆਪਕ ਜਗਜੀਤ ਸਿੰਘ ਨੂੰ ਸਾਲ 2021 ਤੋਂ ਅਕੈਡਮੀ ਦੇ ਖੇਡ ਅਤੇ ਕੈਡੇਟ ਪ੍ਰੋਗਰਾਮਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਵਿੱਦਿਅਕ ,ਖੇਡਾਂ ਅਤੇ ਹੋਰ ਸਰਗਰਮੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ,ਖਿਡਾਰੀਆਂ ਅਤੇ ਹੋਣਹਾਰ ਐਨਸੀਸੀ ਕੈਡੇਟਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ।