- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਲਆਈਸੀ ਨੇ ਕਰਮਚਾਰੀਆਂ ਲਈ ਲਾਇਆ ਮੈਡੀਕਲ ਚੈਕਅਪ ਕੈਂਪ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : 70ਵੀਂ ਵਰ੍ਹੇਗੰਢ ਨੂੰ ਸਾਰਥਕ ਢੰਗ ਨਾਲ ਮਨਾਉਂਦੇ ਹੋਏ ਐਲਆਈਸੀ ਨੇ ਦੁੱਗਰੀ ਸਥਿੱਤ ਆਪਣੇ ਡਿਵੀਜ਼ਨਲ ਦਫ਼ਤਰ ਵਿਖੇ ਆਪਣੇ ਕਰਮਚਾਰੀਆਂ ਲਈ ਇਕ ਮੈਡੀਕਲ ਜਾਂਚ ਕੈਂਪ ਦਾ ਪ੍ਰਬੰਧ ਕੀਤਾ। ਐੱਸਪੀਐੱਸ ਹਸਪਤਾਲ, ਲੁਧਿਆਣਾ ਦੀ ਟੀਮ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਵਿੱਚ ਕੁੱਲ 56 ਕਰਮਚਾਰੀਆਂ ਦਾ ਜਨਰਲ ਚੈੱਕਅੱਪ, ਅੱਖਾਂ ਦੀ ਜਾਂਚ ਕੀਤੀ ਤੇ ਡਾ. ਪ੍ਰਤਿਕਸ਼ਾ, ਐੱਮਡੀ, ਗਾਇਨਾਕੋਲੋਜਿਸਟ, ਨੇ ਮਹਿਲਾ ਮੁਲਾਜ਼ਮਾਂ ਦਾ ਚੈੱਕਅੱਪ ਕੀਤਾ। ਬੀਮਾ ਹਫਤਾ ਮਨਾ ਰਹੇ ਲੁਧਿਆਣਾ ਮੰਡਲ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਭੰਵਰ ਲਾਲ ਸੁਥਾਰ ਨੇ ਦੱਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਦੀ ਸਥਾਪਨਾ 1-9-1956 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਤੱਤਕਾਲੀ ਵਿੱਤ ਮੰਤਰੀ ਸੀਡੀ. ਦੇਸ਼ਮੁਖ ਦੀ ਅਗਵਾਈ ਹੇਠ ਕੀਤੀ ਗਈ ਸੀ। ਇਸ ਮੰਤਵ ਨਾਲ ਕਿ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਦੀ ਆਪਣੀ ਬੀਮਾ ਕੰਪਨੀ ਹੋਵੇ, ਜੋ ਨਾ ਸਿਰਫ਼ ਦੇਸ਼ ਦੇ ਹਰ ਕੋਨੇ ਵਿੱਚ ਜੀਵਨ ਬੀਮਾ ਦਾ ਸੰਦੇਸ਼ ਫੈਲਾਏਗੀ, ਸਗੋਂ ਰਾਸ਼ਟਰ ਨਿਰਮਾਣ ਵਿੱਚ ਵੀ ਆਪਣੀ ਮੁੱਖ ਭੂਮਿਕਾ ਨਿਭਾਏਗੀ। ਸੀਨੀਅਰ ਡਿਵੀਜ਼ਨਲ ਮੈਨੇਜਰ ਨੇ ਦੱਸਿਆ ਕਿ ਪਿਛਲੇ 70 ਸਾਲਾਂ ਤੋਂ ਐਲਆਈਸੀ ਆਪਣੇ ਮੰਤਵ ਵਿੱਚ ਕਾਮਯਾਬ ਰਹੀ ਹੈ। ਇੰਨ੍ਹਾਂ 70 ਸਾਲਾਂ ਵਿੱਚ ਐਲਆਈਸੀ ਨੇ ਨਾ ਸਿਰਫ਼ ਆਪਣੇ ਪਾਲਿਸੀਧਾਰਕਾਂ ਨੂੰ ਸਭ ਤੋਂ ਵਧੀਆ ਸੰਭਵ ਸੇਵਾ ਪ੍ਰਦਾਨ ਕੀਤੀ ਹੈ, ਸਗੋਂ ਰਾਸ਼ਟਰ ਨਿਰਮਾਣ ਵਿੱਚ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ।