ਸੁਖਦੀਪ ਕੌਰ ਹਲਕਾ ਗਿੱਲ ਦੀ ਕੋਆਡੀਨੇਟਰ ਨਿਯੁਕਤ ਸੁਖਦੀਪ ਕੌਰ ਹਲਕਾ ਗਿੱਲ ਦੀ ਮਹਿਲਾ ਕਾਂਗਰਸ ਕੋਆਡੀਨੇਟਰ ਨਿਯੁਕਤ
Publish Date: Thu, 03 Sep 2026 10:17 PM (IST)
Updated Date: Fri, 04 Sep 2026 04:07 AM (IST)
ਫੋਟੋ ਨੰਬਰ-11 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ / ਆਲਮਗੀਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਕਿਰਨਦੀਪ ਕੌਰ ਵੱਲੋਂ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਅਤੇ ਕਾਰਜਕਾਰੀ ਪ੍ਰਧਾਨ ਬੀਬੀ ਬਲਜੀਤ ਕੌਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸੰਮਤੀ ਮੈਂਬਰ ਤੇ ਸਰਪੰਚ ਬੀਬੀ ਸੁਖਦੀਪ ਕੌਰ ਨੂੰ ਹਲਕਾ ਗਿੱਲ ਦੀ ਮਹਿਲਾ ਕਾਂਗਰਸ ਦੀ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ’ਤੇ ਬੀਬੀ ਸੁਖਦੀਪ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਇੰਚਾਰਜ ਕੁਲਦੀਪ ਸਿੰਘ ਵੈਦ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ, ਕਾਰਜਕਾਰੀ ਪ੍ਰਧਾਨ ਬੀਬੀ ਬਲਜੀਤ ਕੌਰ ਮੋਹਾਲੀ ਅਤੇ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਮਹਿਲਾ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਕਰਨਗੇ। ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤਜਿੰਦਰ ਸਿੰਘ ਲਾਡੀ ਜੱਸੜ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ,ਹਲਕਾਂ ਗਿੱਲ ਦੇ ਕਿਸਾਨ ਸੈਲ ਦੇ ਪ੍ਰਧਾਨ ਇੰਦਰਜੀਤ ਗਿੱਲ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀ, ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਸਿੰਘ ਨਿੰਦਾ ਰਣੀਆ,ਮਨਸੁਖਵੀਰ ਸੀਲੋ ਜ਼ਿਲ੍ਹਾ ਜਨਰਲ ਸਕੱਤਰ ਯੂਥ ਕਾਂਗਰਸ, ਬਲਾਕ ਸੰਮਤੀ ਮੈਂਬਰ ਅਮਰਜੀਤ ਕੌਰ,ਯੂਥ ਪ੍ਰਧਾਨ ਹਰਜੋਤ ਗਰੇਵਾਲ, ਗਗਨਦੀਪ ਗੁਰਮ, ਵਾਈਸ ਪ੍ਰਧਾਨ ਯੂਥ ਕਾਂਗਰਸ , ਹਰਵਿੰਦਰ ਕੌਰ ਚੁਪਕੀ ਬਲਾਕ ਪ੍ਰਧਾਨ, ਪਰਮਜੀਤ ਕੌਰ ਵਾਈਸ ਪ੍ਰਧਾਨ ਮਲਕ ਕਾਂਗਰਸ ਜਿਲਾ ਲੁਧਿਆਣਾ ਦਿਹਾਤੀ,ਜਗਜੀਵਨ ਸਿੰਘ ਭੁੱਟਾ ਅਤੇ ਚੰਚਲ ਰਾਣਾ ਨੇ ਬੀਬੀ ਸੁਖਦੀਪ ਕੌਰ ਨੂੰ ਇਸ ਨਿਯੁਕਤੀ ’ਤੇ ਵਧਾਈ ਦਿੰਦਿਆਂ ਪਾਰਟੀ ਵੱਲੋਂ ਸੌਂਪੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।