- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਟੈਲੈਂਟ ਹੰਟ ਅਤੇ ਫ੍ਰੈਸ਼ਰਜ਼ ਪਾਰਟੀ ਕਰਵਾਈ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਵੱਲੋਂ ਟੈਲੈਂਟ ਹੰਟ ਅਤੇ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਦੇ ਸਵਾਗਤ ਲਈ ਫ੍ਰੈਸ਼ਰਜ਼ ਪਾਰਟੀ ਦਾ ਉਤਸ਼ਾਹ ਨਾਲ ਪ੍ਰਬੰਧ ਕੀਤਾ••। ਇਸ ਮੌਕੇ ਰਾਜਿੰਦਰ ਕੌਰ (ਐੱਮਡੀ. ਜੀਐੱਸ. ਰੇਡੀਏਟਰਜ਼) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਡਾ.ਨਿਰਮਲ ਜੌੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਅਤੇ ਸੀਐੱਸਏ. ਇੰਚਾਰਜ ਪ੍ਰੋ. ਰਿਤੂ ਸੂਦ ਤੇ ਪ੍ਰੋ. ਆਰਤੀ ਕਪੂਰ ਨੇ ਆਏ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ। ਵਿਦਿਆਰਥਣਾਂ ਨੇ ਵੱਖ-ਵੱਖ ਟੈਲੈਂਟ ਹੰਟ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਨ੍ਰਿਤ, ਗੀਤ-ਸੰਗੀਤ ਤੇ ਰੰਗਮੰਚੀ ਕਲਾ ਰਾਹੀਂ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਰਟੀ ਦੌਰਾਨ ‘ਮਿਸ ਫ੍ਰੈਸ਼ਰ’ ਮੁਕਾਬਲਾ ਬਾਖੂਬੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਦੇ ਤਿੰਨ ਵੱਖ-ਵੱਖ ਪੜਾਵਾਂ ਰਾਹੀਂ ਵਿਦਿਆਰਥਣਾਂ ਨੇ ਸ਼ਖ਼ਸੀਅਤ, ਬੁੱਧੀ ਅਤੇ ਆਤਮ-ਵਿਸ਼ਵਾਸ ਰਾਹੀਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੀ. ਸੀ.ਏ ਪਹਿਲੇ ਸਾਲ ਦੀ ਵਿਆਦਰਥਣ ਕਿਰਨਪ੍ਰੀਤ ਕੌਰ ਨੇ ‘ਮਿਸ ਫ੍ਰੈਸ਼ਰ’ ਦਾ ਖ਼ਿਤਾਬ ਜਿੱਤਿਆ। ਬੀਏ. ਭਾਗ ਪਹਿਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਫਸਟ ਰਨਰਜ਼-ਅੱਪ ਤੇ ਬੀਕਾਮ ਭਾਗ ਪਹਿਲਾ ਦੀ ਵਿਦਿਆਰਥਣ ਖੁਸ਼ਬੂ ਨੇ ਸੈਕਿੰਡ ਰਨਰਜ਼-ਅੱਪ ਦਾ ਖ਼ਿਤਾਬ ਹਾਸਲ ਕੀਤਾ। ਮਿਸ ਭੂਮੀ ਨੇ ਮਿਸ ਬਿਊਟੀਫੁਲ, ਹੰਸਿਕਾ ਨੇ ਮਿਸ ਐਲੀਗੈਂਟ, ਤਨਵੀਰ ਕੌਰ ਨੇ ਮਿਸ ਪਾਪੂਲਰ ਤੇ ਸ਼ਗੁਨ ਨੇ ਮਿਸ ਚਾਰਮਿੰਗ ਦਾ ਖ਼ਿਤਾਬ ਜਿਤਿਆ। ਰਾਜਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਤਾਜ ਪਹਿਨਾ ਕੇ ਸਨਮਾਨਿਤ ਕੀਤਾ।ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਰਣਜੋਧ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਅਜਿਹੀਆਂ ਹੋਰ ਸਰਗਰਮੀਆਂ ਦਾ ਵੀ ਸਾਡੇ ਜੀਵਨ ’ਚ ਬਹੁਤ ਮਹੱਤਵਪੂਰਨ ਸਥਾਨ ਹੈ। ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥਣਾਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਦੇ ਹਨ, ਉੱਥੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਦਾ ਮੌਕਾ ਵੀ ਦਿੰਦੇ ਹਨ। ਸਾਰਿਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਆਪਣੇ ਸੰਬੋਧਨ ’ਚ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵਿੱਚ ਵਿਦਿਆਰਥਣਾਂ ਨਵੇਂ ਉਤਸ਼ਾਹ ਅਤੇ ਉਮੰਗ ਨਾਲ ਆਈਆਂ ਹਨ, ਜੋ ਕਿ ਕਾਬਿਲੇ-ਤਾਰੀਫ਼ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਵਿਦਿਆਰਥਣਾਂ ਜੀਵਨ ਦੇ ਹਰ ਖੇਤਰ ਵਿੱਚ ਖੂਬ ਤਰੱਕੀ ਕਰਨ ਤੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਉਨ੍ਹਾਂ ਨੇ ਸੀਐੱਸਏ. ਇੰਚਾਰਜ ਰਿਤੂ ਸੂਦ ਅਤੇ ਆਰਤੀ ਕਪੂਰ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਤੇ ਕੁਸ਼ਲ ਪ੍ਰਬੰਧਾਂ ਰਾਹੀਂ ਇੱਕ ਸੁੰਦਰ ਤੇ ਸਫ਼ਲ ਫ੍ਰੈਸ਼ਰਜ਼ ਪਾਰਟੀ ਦਾ ਪ੍ਰਬੰਧ ਕੀਤਾ। ਅੰਤ ਵਿੱਚ ਕਾਲਜ ਦੇ ਐੱਮਏ. ਸੰਗੀਤ ਗਾਇਨ ਵਿਭਾਗ ਦੀ ਵਿਦਿਆਰਥਣ ਦਿਲਵੀਨ ਕੌਰ ਦਾ ਨਵਾਂ ਗਾਣਾ ਡਰੀਮ ਨਾਈਟ ਰਿਲੀਜ਼ ਕੀਤਾ।