- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕਰਵਾਇਆ ਮੇਲਾ ਤੀਆਂ ਦਾ

10)
ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦਾ ਕੈਂਪਸ ਪੰਜਾਬ ਦੇ ਜੀਵੰਤ ਰੰਗਾਂ ਅਤੇ ਖੁਸ਼ੀ ਭਰੇ ਮਾਹੌਲ ਨਾਲ ਜਗਮਗਾ ਉੱਠਿਆ ਜਦੋਂ ਉੱਥੇ ਬਹੁਤ ਉਤਸ਼ਾਹ ਨਾਲ ਮੇਲਾ ਤੀਆਂ ਦਾ 2026 ਮਨਾਇਆ ਗਿਆ। ਇਸ ਸਮਾਗਮ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬੀ ਸੱਭਿਆਚਾਰ, ਪਰੰਪਰਾ ਅਤੇ ਆਪਸੀ ਮਿਲਵਰਤਨ ਦੇ ਜਸ਼ਨ ’ਚ ਇਕੱਠਾ ਕੀਤਾ। ਜੀਜੀਐੱਨ ਪਬਲਿਕ ਸਕੂਲ ਦੀ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੌਰ ਮਲਹੋਤਰਾ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਦੇਖ ਕੇ ਖੁਸ਼ੀ ਪ੍ਰਗਟਾਈ। ਕਾਲਜ ਕੈਂਪਸ ਦੀ ਪੰਜਾਬੀ ਵਿਰਾਸਤੀ ਸੱਭਿਆਚਾਰਕ ਸਜਾਵਟ ਨੀ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰੰਗੀਨ ਪੰਜਾਬੀ ਪਹਿਰਾਵਾ ਪਹਿਨਿਆ ਹੋਇਆ ਸੀ। ਰਵਾਇਤੀ ਪਹਿਰਾਵੇ ਨੇ "ਮੇਲੇ" ਦੀ ਸ਼ਾਨ ਵਧਾਈ ਅਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਮਾਹੌਲ ਸਿਰਜਿਆ ਗਿਆ। ਇਹ ਦਿਨ ਸੰਗੀਤ, ਨਾਚ, ਹਾਸੇ-ਮਜ਼ਾਕ ਅਤੇ ਕਈ ਤਰ੍ਹਾਂ ਦੀਆਂ ਮਨੋਰੰਜਕ ਗਤੀਵਿਧੀਆਂ ਨਾਲ ਭਰਪੂਰ ਰਿਹਾ। ਇਸ ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ "ਤੀਆਂ ਦੀ ਰਾਣੀ" ਮੁਕਾਬਲਾ ਸੀ, ਜਿਸ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ਨੇ ਨੌਜਵਾਨ ਭਾਗੀਦਾਰ ਕੁੜੀਆਂ ਦੇ ਆਤਮ-ਵਿਸ਼ਵਾਸ, ਅਦਾ ਅਤੇ ਰਵਾਇਤੀ ਭਾਵਨਾ ਨੂੰ ਉਜਾਗਰ ਕੀਤਾ। ਤੀਆਂ ਦੀ ਰਾਣੀ ਦਾ ਖਿਤਾਬ ਬੀ ਸੀ ਏ ਭਾਗ ਤੀਜਾ ਦੀ ਵਿਦਿਆਰਥਣ ਕਿਰਨਜੋਤ ਕੌਰ ਨੇ ਜਿੱਤਿਆ। ਇਸ ਸਮਾਗਮ ਵਿੱਚ ਜੱਜ ਵਜੋਂ ਜੀਜੀਐਨ. ਖਾਲਸਾ ਕਾਲਜ ਦੇ ਸੱਭਿਆਚਾਰਕ ਗਤੀਵਿਧੀਆਂ ਦੇ ਡੀਨ ਪ੍ਰੋਫੈਸਰ ਸ਼ਰਨਜੀਤ ਕੌਰ ਅਤੇ ਸੇਵਾ-ਮੁਕਤ ਪ੍ਰੋਫੈਸਰ ਜਤਿੰਦਰ ਕਪੂਰ (ਸਾਬਕਾ ਡੀਨ, ਸੱਭਿਆਚਾਰਕ ਗਤੀਵਿਧੀਆਂ) ਸ਼ਾਮਲ ਹੋਏ। ਉਨ੍ਹਾਂ ਦੀ ਮੌਜੂਦਗੀ ਅਤੇ ਹੌਸਲਾ-ਅਫਜ਼ਾਈ ਨੇ ਭਾਗੀਦਾਰਾਂ ਦਾ ਉਤਸ਼ਾਹ ਵਧਾਇਆ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਊਰਜਾਵਾਨ ਸੰਗੀਤ ਤੇ ਨਾਚ ਪੇਸ਼ਕਾਰੀਆਂ ਨਾਲ ਮੰਚ ਜੀਵੰਤ ਹੋ ਉੱਠਿਆ। ਕਾਲਜ ਵਿਦਿਆਰਥਣਾਂ ਵੱਲੋਂ ਬੜੇ ਹੀ ਆਤਮ-ਵਿਸ਼ਵਾਸ ਅਤੇ ਸਲੀਕੇ ਨਾਲ ਮੰਚ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ.ਐੱਸਪੀ ਸਿੰਘ ,ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਹਰਦੀਪ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਰਹੇ।