- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਖਿਲਾਫ਼ ਨਿਖੇਧੀ ਮਤਾ ਪਾਸ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵੀਰਵਾਰ ਨੂੰ ਪੀਏਯੂ ਪੈਨਸ਼ਨਰ ਤੇ ਸੇਵਾਮੁਕਤ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਪਰਮਜੀਤ ਸਿੰਘ ਗਿੱਲ ਨੇ ਕੀਤੀ। ਸਭ ਤੋ ਪਹਿਲਾਂ ਸਾਂਝੀ ਐਕਸ਼ਨ ਕਮੇਟੀ ਵੱਲੋ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਤਹਿਤ ਉਲੀਕੇ ਗਏ ਪ੍ਰੋਗਰਾਮ 7 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਰੈਲੀ ਅਤੇ 27 ਅਗਸਤ ਦੇ ਮਹਾਂਬੰਦ ਵਿਚ ਪੈਨਸ਼ਨਰਾਂ ਵੱਲੋ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਉਪਰੰਤ ਪੰਜਾਬ ਸਰਕਾਰ ਵੱਲੋ ਮੁਲਾਜ਼ਮ ਵਿਰੋਧੀ ਕੀਤੇ ਜਾ ਰਹੇ ਫੈਸਲਿਆਂ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ।
ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਮੁਲਾਜ਼ਮਾਂ ਵਿਰੁੱਧ ਝੂਠਾ ਪ੍ਰਚਾਰ ਕਰ ਰਹੀ ਹੈ, ਉੱਥੇ ਮੁੱਖ ਮੰਤਰੀ ਮੀਟਿੰਗ ਕਰਨ ਟਾਲ਼ਾ ਵੱਟ ਰਹੇ ਹਨ। ਸਰਕਾਰ ਦੀ ਬੌਖਲਾਹਟ ਸਾਫ ਨਜ਼ਰ ਆ ਰਹੀ ਹੈ। ਸਾਥੀ ਸੁਖਚੈਨ ਸਿੰਘ ਖਹਿਰਾ ਦੀ ਕੀਤੀ ਗਈ ਬਦਲੀ ਦੀ ਵੀ ਨਿਖੇਧੀ ਕੀਤੀ ਗਈ ਜਿਸ ਨੂੰ ਸਾਰੇ ਹਾਊਸ ਵੱਲੋ ਸਹਿਮਤੀ ਪ੍ਰਗਟਾਈ ਗਈ ਤੇ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਭਵਿੱਖ ’ਚ ਸਾਂਝੀ ਐਕਸ਼ਨ ਕਮੇਟੀ ਜੋ ਸੰਘਰਸ਼ਾਂ ਦਾ ਪ੍ਰੋਗਰਾਮ ਉਲੀਕੇਗੀ, ਪਹਿਲਾਂ ਵਾਂਗ ਹੀ ਪੂਰਾ ਸਮਰਥਨ ਕੀਤਾ ਜਾਵੇਗਾ। ਮੀਟਿੰਗ ’ਚ ਜੋਗਿੰਦਰ ਰਾਮ ਸਤਨਾਮ ਸਿੰਘ, ਦਰਸ਼ਨ ਸਿੰਘ, ਨਿਤਿਆ ਨੰਦ, ਗੁਲਸ਼ਨ ਰਾਏ, ਡਾ. ਗੁਲਜ਼ਾਰ ਪੰਧੇਰ, ਦਲਜੀਤ ਸਿੰਘ ਖਾਲਸਾ, ਜੈਪਾਲ ਸਿੰਘ, ਜੇਸੀ. ਬੁੱਧੀਰਾਜਾ ਹਾਜ਼ਰ ਸਨ।