ਐਡ: ਹਰਨਾਪੁਰਾ ਵੱਲੋਂ ਅਹਿਮ ਸ਼ਖ਼ਸੀਅਤਾਂ ਸਨਮਾਨਿਤ ਐਡ: ਹਰਨਾਪੁਰਾ ਵੱਲੋਂ ਅਹਿਮ ਸ਼ਖਸ਼ੀਅਤਾਂ ਦਾ ਕੀਤਾ ਗਿਆ ਸਨਮਾਨ
Publish Date: Wed, 02 Sep 2026 10:34 PM (IST)
Updated Date: Thu, 03 Sep 2026 04:10 AM (IST)
ਫੋਟੋ ਨੰਬਰ-18 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ / ਆਲਮਗੀਰ ਸ੍ਰੋਮਣੀ ਅਕਾਲੀ ਦਲ ਐਸਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਐਡ: ਪ੍ਰੇਮ ਸਿੰਘ ਹਰਨਾਮਪੁਰਾ ਨੇ ਪਹਿਲ ਕਦਮੀ ਕਰਦਿਆਂ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿਮਕ,ਸੁਖਵਿੰਦਰ ਸਿੰਘ ਸਾ: ਸਰਪੰਚ, ਜਸਵੰਤ ਸਿੰਘ ਚਾਹਲ ਪ੍ਰਧਾਨ ਕੋ ਆਪਰੇਟਿਵ ਸੋਸਾਇਟੀ, ਤੇਜਿੰਦਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ, ਹਰਪ੍ਰੀਤ ਸਿੰਘ ਪ੍ਰਧਾਨ ਭਗਤ ਰਵਿਦਾਸ ਜੀ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਰਾਜਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਦਸਵੀਂ, ਗ੍ਰਾਮ ਪੰਚਾਇਤ, ਰਸ਼ਪਾਲ ਸਿੰਘ ਅੰਮ੍ਰਿਤਪਾਲ ਸਿੰਘ ਰੁਪਿੰਦਰ ਸਿੰਘ ਆਦਿ ਉਦਮੀ ਤੇ ਸਹਿਯੋਗੀਆਂ ਦੇ ਸਹਿਯੋਗ ਨਾਲ ਮੀਰੀ ਪੀਰੀ ਖਾਲਸਾ ਮਾਰਚ ਦਾ ਪਿੰਡ ਹਰਨਾਮਪੁਰਾ ਪੁੱਲ ਨੇੜੇ ਹਰਨਾਮਪੁਰਾ, ਨੱਤ, ਖ਼ਾਨਪੁਰ, ਜੱਸੜ, ਪੱਦੀ, ਭਗਵਾਨਪੁਰਾ, ਆਦਿ ਪਿੰਡਾਂ ਦੀਆਂ ਜੁੜੀਆਂ ਸੰਗਤਾਂ ਨੇ ਖ਼ਾਲਸਾ ਮਾਰਚ ਦਾ ਭਰਵਾਂ ਸਵਾਗਤ ਕਰਦਿਆਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡ: ਹਰਜਿੰਦਰ ਸਿੰਘ ਧਾਮੀ ਨੂੰ ਸ੍ਰੀ ਸਾਹਿਬ ਲੋਈ ਸਿਰੋਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀ: ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ ਆਦਿ ਦਾ ਵੀ ਸਨਮਾਨ ਕੀਤਾ। ਐਡ: ਪ੍ਰੇਮ ਸਿੰਘ ਹਰਨਾਪੁਰਾ ਨੇ ਮੀਰੀ ਪੀਰੀ ਖਾਲਸਾ ਮਾਰਚ ਵਿਚ ਸ਼ਮੂਲੀਅਤ ਕਰਦੀਆਂ ਸੰਗਤਾਂ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਅਹਿਮ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।