- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁੱਧ ਵਿੱਚ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਹਿੱਤ ਸਮਝੌਤਾ

ਫੋਟੋ ਨੰਬਰ-15
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਫਰੰਟਰਨਰ ਫਾਰਮਜ਼ ਇੰਡੀਆ ਪ੍ਰਾ. ਲਿਮ. ਅਤੇ ਇੰਸਟੀਚਿਊਟ ਆਫ਼ ਲਾਈਫ ਸਾਇੰਸਜ਼, ਭੁਵਨੇਸ਼ਵਰ ਨੂੰ ਇੱਕ ਰਣਨੀਤਕ ਸਹਿਯੋਗ ਲਈ ਸਾਂਝ ’ਚ ਲਿਆਂਦਾ ਹੈ। ਇਸ ਸਾਂਝ ਅਧੀਨ ਡੇਅਰੀ ਫੀਡ ਅਤੇ ਦੁੱਧ ਵਿੱਚ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਹਿੱਤ ਖੋਜ ਕਾਰਜ ਕੀਤਾ ਜਾਵੇਗਾ। ਡਾ. ਦੇਬਾਸਿਸ ਦਾਸ਼, ਨਿਰਦੇਸ਼ਕ, ਇੰਸਟੀਚਿਊਟ ਆਫ਼ ਲਾਈਫ ਸਾਇੰਸਜ਼ ਤੇ ਪੰਕਜ ਨਵਾਨੀ, ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਫਰੰਟਰਨਰ ਫਾਰਮਜ਼ ਨੇ ਡਾ. ਰਾਮ ਸਰਨ ਸੇਠੀ ਨਿਰਦੇਸ਼ਕ, ਵੈਟਰਨਰੀ ਫਾਊਂਡੇਸ਼ਨ, ਡਾ. ਨਿਕੋਲਸ ਟੌਮਕਿੰਸ ਅਤੇ ਟੀਮ ਦੀ ਮੌਜੂਦਗੀ ’ਚ ਇਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ। ਇਸ ਸਹਿਯੋਗ ਤਹਿਤ ਜ਼ਹਿਰੀਲੇ ਪਦਾਰਥਾਂ ਦੇ ਗਠਨ ਤੋਂ ਪਹਿਲਾਂ ਫੀਡ ਅਤੇ ਸਟੋਰ ਕੀਤੇ ਅਨਾਜ ’ਚ ਜ਼ਹਿਰੀਲੇ ਪਦਾਰਥਾਂ ਦੇ ਉਤਪਾਦਨ ਵਾਲੇ ਤੱਤਾਂ ਨੂੰ ਨਜਿੱਠਣ ਲਈ ਸਵਦੇਸ਼ੀ, ਗੈਰ-ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕਰਦਾ ਹੈ। ਇਸ ਅਧੀਨ ਪੰਜਾਬ ਡੇਅਰੀ ਨੈੱਟਵਰਕ ਵਿੱਚ ਖੋਜ ਕੀਤੀ ਜਾਵੇਗੀ ਅਤੇ ਦੁੱਧ-ਗੁਣਵੱਤਾ ਦੇ ਨਤੀਜਿਆਂ ਰਾਹੀਂ ਇਸ ਖੋਜ ਦੀ ਪ੍ਰਭਾਵਸ਼ੀਲਤਾ ਦਾ ਮੁੱਲਾਂਕਣ ਕੀਤਾ ਜਾਵੇਗਾ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੋਵਾਂ ਧਿਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲ ਅਕਾਦਮਿਕ ਖੋਜ, ਬਾਇਓਤਕਨਾਲੋਜੀ, ਉੱਦਮਤਾ ਅਤੇ ਫੀਲਡ-ਪੱਧਰੀ ਡੇਅਰੀ ਨਵੀਨਤਾ ਲਈ ਇਕ ਅਹਿਮ ਕਦਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਹਿਯੋਗ ਪਸ਼ੂਧਨ ਤੇ ਡੇਅਰੀ ਖੇਤਰ ਲਈ ਵਿਗਿਆਨਕ ਨਵੀਨਤਾਵਾਂ ਨੂੰ ਵਿਹਾਰਕ ਹੱਲਾਂ ਵਿੱਚ ਤਬਦੀਲ ਕਰਨ ਲਈ ਜ਼ਰੂਰੀ ਹਨ। ਡਾ. ਸੇਠੀ ਨੇ ਕਿਹਾ ਕਿ ਸਾਂਝੇਦਾਰੀ ਰਾਹੀਂ ਵਪਾਰਕ ਖੇਤੀ ਸਥਿਤੀਆਂ ਅਧੀਨ ਇਹਨਾਂ ਤਕਨਾਲੋਜੀਆਂ ਨੂੰ ਪ੍ਰਮਾਣਿਤ ਕਰਨ ਨਾਲ ਸਟਾਰਟਅੱਪ ਢਾਂਚੇ ਤੇ ਸੁਰੱਖਿਅਤ ਫੀਡ ਤੇ ਦੁੱਧ ਲਈ ਨਵੀਂ ਖੋਜ ਸੰਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਦ੍ਰਿੜ ਹੁੰਦੀ ਹੈ। ਡਾ. ਦੇਬਾਸਿਸ ਦਾਸ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਸੰਬੰਧੀ ਨਵੇਂ ਨਿਰਣੇ ਸਾਹਮਣੇ ਆਉਣਗੇ, ਜਿਸ ਨਾਲ ਫੀਡ ਤੇ ਦੁੱਧ ਦੀ ਗੁਣਵੱਤਾ ਬਿਹਤਰ ਹੋ ਸਕੇਗੀ।