- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੋਰ ਟੂ ਡੋਰ ਕੂੜੇ ਦੇ ਕੰਮ ਨੂੰ ਠੇਕੇ ’ਤੇ ਦੇਣ ਦੀ ਨੀਤੀ ਨੂੰ ਨਿਗਮ ਤੁਰੰਤ ਰੱਦ ਕਰੇ-ਧੀਂਗਾਨ

-ਘਰ-ਘਰ ਮਜ਼ਦੂਰ ਏਕਤਾ ਸੰਗਠਨ ਵੱਲੋਂ ਸਮੱਸਿਆਵਾਂ ਬਾਰੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਘਰ-ਘਰ ਮਜ਼ਦੂਰ ਏਕਤਾ ਸੰਗਠਨ ਦੇ ਵਫ਼ਦ ਵੱਲੋਂ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨਾਲ ਸਥਾਨਕ ਜ਼ੋਨ ਡੀ ਵਿਖੇ ਮੁਲਾਕਾਤ ਕੀਤੀ।
ਇਸ ਮੌਕੇ ਮਜ਼ਦੂਰ ਸੰਗਠਨ ਵੱਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਵੀ ਨਿਗਮ ਕਮਿਸ਼ਨਰ ਨੂੰ ਦਿੱਤਾ ਗਿਆ। ਇਸ ਮੰਗ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਜਾਣਕਾਰੀ ਦਿੱਤੀ ਕਿ ਨਿਗਮ ਲੁਧਿਆਣਾ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਲਈ ਮਿਸ਼ਨ ਕਲੀਨ ਦੀ ਸ਼ੁਰੂਆਤ ਕੀਤੀ ਗਈ ਹੈ ਪ੍ਰੰਤੂ ਮਿਸ਼ਨ ਕਲੀਨ ਤਾਂ ਹੀ ਕਾਮਯਾਬ ਹੋਵੇਗਾ ਜੇਕਰ ਸਮੇਂ ਕੂੜਾ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਵਿਚ ਡੰਪਾਂ ਤੇ ਕੰਮਪੈਕਟਰਾਂ ਦੀ ਹਾਲਤ ਬਹੁਤ ਹੀ ਮਾੜੀ ਹੈ।
ਉਨ੍ਹਾਂ ਦੱਸਿਆ ਕਿ ਢੰਡਾਰੀ ਡੰਪ ’ਤੇ ਚਾਰ ਮਸ਼ੀਨਾਂ ਵਿਚੋਂ ਇਕ ਮਸ਼ੀਨ ਖ਼ਰਾਬ ਤੇ ਪ੍ਰੰਤੂ ਡੰਪ ਤੇ ਕੂੜਾ ਬਹੁਤ ਜਿਆਦਾ ਆਉਂਦਾ ਹੈ ਤੇ ਇਥੇ ਚਾਰ ਮਸ਼ੀਨਾਂ ਹੋਰ ਲਾਈਆਂ ਜਾਣ ਤੇ ਜਰਨੇਟਰ ਵੀ ਚਾਲੂ ਹਾਲਤ ਵਿਚ ਨਹੀਂ ਹੈ। ਇਸੇ ਤਰ੍ਹਾਂ ਮਿਲਟਰੀ ਕੈਂਪ ਡੰਪ ’ਤੇ 6 ਮਸ਼ੀਨਾਂ ਵਿਚੋਂ 3 ਮਸ਼ੀਨਾਂ ਖ਼ਰਾਬ ਹਨ ਤੇ ਜਨੇਟਰ ਵੀ ਠੀਕ ਨਹੀਂ ਤੇ ਇਥੇ ਵੀ ਦੋ ਹਰ ਮਸ਼ੀਨਾਂ ਲਾਈਆਂ ਜਾਣ, ਪ੍ਰਤਾਪ ਚੌਂਕ, ਮੱਛੀ ਮਾਰਕੀਟ ਡੰਪ ਤੇ 1 ਮਸ਼ੀਨ ਖ਼ਰਾਬ ਹੈ ਤੇ ਖ਼ਰਾਬ ਮਸ਼ੀਨਾਂ ਨੂੰ ਠੀਕ ਕਰਾਇਆ ਜਾਵੇ ਤੇ ਹੋਰ ਵੀ ਮਸ਼ੀਨਾ ਲਾਈਆ ਜਾਣ ਅਤੇ ਗਿਆਸਪੁਰਾ ਫ਼ਲੈਟਾਂ ਵਿਚ 6 ਵਿਚੋਂ 2 ਮਸ਼ੀਨਾਂ ਖਰਾਬ ਹਨ ਤੇ ਇਥੇ 2 ਮਸੀਨਾਂ ਹੋਰ ਲਾਈਆਂ ਤੇ ਤੁਰੰਤ ਜਰਨੇਟਰ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਨਿਗਮ ਕਮਿਸ਼ਨਰ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜਿਹੜੀ ਕੰਪਨੀ ਨੂੰ ਕੰਮਪੈਕਟਰਾਂ ਦਾ ਠੇਕਾ ਦਿੱਤਾ ਗਿਆ ਹੈ ਉਸਨੂੰ ਤੁਰੰਤ ਆਦੇਸ਼ ਦਿੱਤਾ ਜਾਵੇ ਕਿ 24 ਘੰਟਿਆਂ ਵਿਚ ਕੰਮਪੈਕਟਰਾਂ ਨੂੰ ਠੀਕ ਕੀਤਾ ਜਾਵੇ ਤੇ ਲੁਧਿਆਣਾ ਸ਼ਹਿਰ ਵਿਚ ਘਰ-ਘਰ ਕੂੜੇ ਦੇ ਕੰਮ ਨੂੰ ਠੇਕੇ ਉਤੇ ਦੇਣ ਦੀ ਯੋਜਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ ਤੇ ਨਿਗਮ ਆਪਣੀ ਇਸ ਨੀਤੀ ਨੂੰ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਮੁਲਾਜ਼ਮਾਂ ਵਲੋਂ ਸੰਘਰਸ਼ ਤੋਂ ਪਿੱਛੇ ਨਹੀਂ ਹੱਟਿਆ ਜਾਵੇਗਾ। ਇਸ ਮੌਕੇ ਘਰ-ਘਰ ਮਜ਼ਦੂਰ ਏਕਤਾ ਸੰਗਠਨ ਦੇ ਪ੍ਰਧਾਨ ਸੁੰਦਰ ਟਾਂਕ, ਇੰਦਰਜੀਤ ਸਿੰਘ, ਰਾਜੇਸ਼ ਮੰਗਵਾਨਾ, ਜਗਤਾਰ ਸਿੰਘ, ਸ਼ਹਿਨਸ਼ਾਹ ਗਹਿਲੋਤ, ਸੋਨੂੰ ਅਟਵਾਲ, ਪਰਵਿੰਦਰ ਪੁਹਾਲ, ਵਿਕਾਸ ਢਿਲੋੜ, ਵਿਕਾਸ ਢਿਲੋੜ, ਸਨੀ ਫੁੱਲਾਂਵਾਲ, ਤਲਵਿੰਦਰ ਸਿੰਘ, ਸੰਜੀਵ ਗਹਿਲੋਤ, ਰਵੀ ਝੰਜੋਟੜ, ਸੋਨੂੰ ਅਟਵਾਲ, ਬਿੱਟੂ ਬੋਹਤ, ਸੰਜੂ, ਮੁਕਲ ਆਦਿ ਹਾਜ਼ਰ ਸਨ।