- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਆਈਸੀ ਨੇ ਕਰਵਾਇਆ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜੀਵਨ ਬੀਮਾ ਨਿਗਮ ਆਪਣੀ ਸਥਾਪਨਾ ਦੇ 70 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੀਮਾ ਹਫ਼ਤਾ ਮਨਾ ਰਿਹਾ ਹੈ। ਇਸ ਤਹਿਤ ਕਈ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜ੍ਹੀ ਵਿੱਚ ਬੀਮਾ ਹਫ਼ਤੇ ਨੂੰ ਇੱਕ ਉਦੇਸ਼ਪੂਰਨ ਢੰਗ ਨਾਲ ਮਨਾਉਣ ਲਈ ਬੁੱਧਵਾਰ ਨੂੰ ਦੁੱਗਰੀ ਦੇ ਡਿਵੀਜ਼ਨਲ ਦਫ਼ਤਰ ਵਿਖੇ ਕਰਮਚਾਰੀਆਂ ਦੇ ਬੱਚਿਆਂ ਲਈ ਇੱਕ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ। ਬੱਚਿਆਂ ਨੂੰ ਐਲਆਈਸੀ ਨਾਲ ਸਬੰਧਤ, ਨਸ਼ੇ ਸਿਹਤ ਲਈ ਹਾਨੀਕਾਰਕ ਹਨ ਅਤੇ ਵਾਤਾਵਰਣ ਨਾਲ ਸਬੰਧਤ ਵਿਸ਼ੇ ਦਿੱਤੇ ਗਏ। ਬੱਚਿਆਂ ਨੇ ਆਪਣੀਆਂ ਪੇਂਟਿੰਗਾਂ ਨੂੰ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕੀਤਾ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਇਨਾਮ ਦਿੱਤਾ ਗਿਆ। ਇਸ ਮੌਕੇ ਸੁਨੇਹਾ ਦਿੱਤਾ ਕਿ ਲੋਕ ਆਪਣੇ ਬੱਚਿਆਂ ਲਈ ਐੱਲਆਈਸੀ ਪਾਲਿਸੀ ਜ਼ਰੂਰ ਖਰੀਦਣ ਅਤੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ। ਲੁਧਿਆਣਾ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਭੰਵਰ ਲਾਲ ਸੁਥਾਰ ਨੇ ਕਿਹਾ ਕਿ ਪਾਲਿਸੀਧਾਰਕਾਂ ਨੇ ਐਲਆਈਸੀ ਦੀ ਸ਼ਾਨਦਾਰ ਅਤੇ ਯਾਦਗਾਰੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਮੁੱਖ ਤੌਰ 'ਤੇ ਇਸ ਲਈ ਹੈ ਕਿਉਂਕਿ ਐਲਆਈਸੀ ਆਪਣੀ ਸ਼ੁਰੂਆਤ ਤੋਂ ਹੀ ਆਪਣੇ ਪਾਲਿਸੀਧਾਰਕਾਂ ਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰ ਰਿਹਾ ਹੈ, ਜੋ ਕਿ ਐਲਆਈਸੀ ਅਤੇ ਪਾਲਿਸੀਧਾਰਕਾਂ ਵਿੱਚ ਵਿਸ਼ਵਾਸ ਦਾ ਇੱਕ ਮੁੱਖ ਕਾਰਨ ਹੈ।