- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਨੇ ਇੰਸਟਾਲੇਸ਼ਨ ਸੈਰਾਮਨੀ ਕਰਵਾਈ

ਫੋਟੋ ਨੰਬਰ-12
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਾਉਣਾ ਹੀ ਅਸਲ ਮਨੁੱਖੀ ਸੇਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ ਅਨੀਲ ਸਿੰਗਲ ਡੀਸਟ੍ਰਿਕ ਗਵਰਨਰ 3070 ਨੇ ਬੀਤੀ ਸ਼ਾਮ ਸਥਾਨਕ ਰਿਸ਼ੀ ਨਗਰ ਲੁਧਿਆਣਾ ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਵੱਲੋਂ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਸਮੂਹ ਮੈਬਰਾਂ ਤੇ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋ ਚਲਾਈ ਜਾ ਰਹੀ ਹੈ। ਉਹ ਆਪਣੇ ਆਪ ਇਕ ਮਿਸਾਲੀ ਕਾਰਜ ਹੈ। ਜਿਸ ਲਈ ਉਹ ਸਮੂਹ ਰੋਟੇਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਰੋਟਰੀਅਨ ਅਨਿਲ ਸਿੰਗਲ ਜ਼ਿਲ੍ਹਾ ਗਵਰਨਰ 3070 ਨੇ ਸਮੂਹ ਰੋਟਰੀਅਨ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਕਿਹਾ ਕਿ ਰੋਟਰੀ ਕਲੱਬ ਨੂੰ ਉਹ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਵੱਧ ਤੋ ਵੱਧ ਨੌਜਵਾਨ ਪੀੜ੍ਹੀ ਨੂੰ ਰੋਟਰੀ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਨ ਤਾਂ ਕਿ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ।ਉਨ੍ਹਾਂ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਅਜੈਬ ਸਿੰਘ, ਸੈਕਟਰੀ ਰੋਟਰੀਅਨ ਦਲਜੀਤ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਦੀ ਅਹੁਦੇਦਾਰ ਡਾ. ਰੇਨੂੰ ਛਤਵਾਲ ਨੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਅਤੇ ਨਵੇਂ ਆਰੰਭੇ ਜਾ ਰਹੇ ਪ੍ਰੋਜੈਕਟਾਂ ਦਾ ਸਮੁੱਚਾ ਬਿਊਰਾ ਰੋਟਰੀ ਕਲੱਬ ਦੇ ਡੀਸਟ੍ਰਿਕ ਗਵਰਨਰ ਸ੍ਰੀ ਅਨੀਲ ਸਿੰਗਲ ਦੇ ਸਾਹਮਣੇ ਪੇਸ਼ ਕੀਤਾ। ਇਕੱਤਰਤਾ ਦੌਰਾਨ ਰੋਟਰੀਅਨ ਸ੍ਰੀ ਅਨੀਲ ਸਿੰਗਲ ਡੀਸਟ੍ਰਿਕ ਗਵਰਨਰ 3070 ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਅਜੈਬ ਸਿੰਘ ਤੇ ਸੈਕਟਰੀ ਰੋਟਰੀਅਨ ਦਲਜੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਰੋਟਰੀਅਨ ਨਰੇਸ਼ ਆਨੰਦ (ਡਿਸਟ੍ਰਿਕਟ ਸੈਕਟਰੀ) ਰੋਟੇਰੀਅਨ ਸੁਰਿੰਦਰ ਸਿੰਘ ਕਟਾਰੀਆ ਕੋ-ਚੇਅਰ ਮੈਬਰਸ਼ਿਪ ਏਟਰੈਕਸ਼ਨ ਕਮੇਟੀ, ਰਟੋਰੀਅਨ ਡਾ. ਹਰਵਿੰਦਰ ਸਿੰਘ, ਰੋਟਰੀਅਨ ਰਣਜੀਤ ਸਿੰਘ, ਰੋਟਰੀਅਨ ਡਾ. ਬਲਬੀਰ ਸਿੰਘ, ਰੋਟਰੀਅਨ ਆਤਮਜੀਤ ਸਿੰਘ, ਰੋਟਰੀਅਨ ਮਨਮੋਹਨ ਸਿੰਘ ਕਲਾਨੌਰੀ, ਰੋਟਰੀਅਨ ਡਾ.ਪਰਮ ਸੈਨੀ,ਰੋਟਰੀਅਨ ਡਾ. ਪ੍ਰਗਿਆ ਸ਼ਰਮਾ ਰੋਟਰੀਅਨ ਰਜਤਦੀਪ ਬਾਹਰੀ ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।