- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਕਾਰਿਆਂ ਦੀ ਗੂੰਜ ਨਾਲ ਮਣੀਮਹੇਸ਼ ਲੰਗਰ ਲਈ ਟਰੱਕ ਰਵਾਨਾ

5
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੀ ਤ੍ਰਿਨੇਤਰਾ ਸੇਵਾ ਸੰਮਤੀ ਵੱਲੋਂ ਹਰ ਸਾਲ ਭਗਵਾਨ ਸ਼ਿਵ ਨੂੰ ਸਮਰਪਿਤ ਮਣੀਮਹੇਸ਼ ਯਾਤਰਾ ਦੌਰਾਨ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਚੀਮਾ ਚੌਕ ਸਥਿਤ ਕਮੇਟੀ ਦੇ ਦਫ਼ਤਰ ਵਿਖੇ ਮੈਂਬਰਾਂ ਤੇ ਵਲੰਟੀਅਰਾਂ ਦੀ ਮੌਜੂਦਗੀ ਵਿੱਚ ਹਵਨ-ਯੱਗ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਭੋਲੇ ਬਾਬਾ ਜੀ ਕੀ ਜੈ ਦੇ ਜੈਕਾਰਿਆਂ ਨਾਲ ਰਾਸ਼ਨ ਨਾਲ ਭਰੇ ਟਰੱਕ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗਜਰਾਜ ਵਰਮਾ, ਪ੍ਰਧਾਨ ਸਚਿਨ ਜਿੰਦਲ, ਮੀਤ ਪ੍ਰਧਾਨ ਮਨੋਜ ਨਾਗਪਾਲ, ਜਨਰਲ ਸਕੱਤਰ ਅਮਿਤ ਅਗਰਵਾਲ, ਸਕੱਤਰ ਮੁਨੀਸ਼ ਗੁਪਤਾ, ਕੈਸ਼ੀਅਰ ਗਗਨ ਅਗਰਵਾਲ, ਲੰਗਰ ਇੰਚਾਰਜ ਜਤਿਨ ਸ਼ਰਮਾ ,ਵਿਵੇਕ ਸੋਨੀ, ਸੀਨੀਅਰ ਸਲਾਹਕਾਰ ਗੌਰਵ ਹਾਂਡਾ, ਹਰਸ਼ ਢੀਂਗਰਾ, ਮੀਡੀਆ ਸਕੱਤਰ ਬਲਵਿੰਦਰ ਸਿੰਘ ਤੇ ਆਰਗੇਨਾਈਜ਼ੇਸ਼ਨ ਦੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਦੀਪਕ ਸਿੰਗਲਾ, ਤਜਿੰਦਰ ਬੱਤਰਾ, ਸੰਤੋਸ਼ ਠਾਕੁਰ, ਚੇਤਨ ਸੋਨੀ, ਜੋਗਿੰਦਰ ਸੋਨੀ, ਸੰਜੇ ਦੱਤ, ਪੰਕਜ ਤਨੇਜਾ, ਅਸ਼ੋਕ ਕੁਮਾਰ, ਰੋਹਿਤ ਦੂਆ, ਅਮਨ, ਵਰਿੰਦਰ ਕੁਮਾਰ ਨਾਗਪਾਲ, ਰਾਜੀਵ ਵੋਹਰਾ ਸਮੇਤ ਰਿਧੀ ਜਿੰਦਲ, ਮਾਨਿਆ ਅਗਰਵਾਲ, ਮਾਲਤੀ ਗੁਪਤਾ, ਨਿਸ਼ਿਤਾ ਅਗਰਵਾਲ, ਰਾਕੇਸ਼ ਅਗਰਵਾਲ, ਅਜੀਤ ਕੁਮਾਰ, ਰਜਤ ਕੁਮਾਰ, ਸੋਨੀਆ ਪੰਨੂ ਸ਼ਰਮਾ, ਸੋਨੀਆ ਪਿੰਕੀ ਰੇਗਲਾ, ਸਿੰਗਰ ਰੇਂਗਲਾ, ਸਿੰਧੂ ਸ਼ਰਮਾ, ਰਿੱਧੀ ਜਿੰਦਲ, ਆਸ਼ਾ ਹਾਂਡਾ, ਭਵਿਆ ਜਿੰਦਲ ਨੇ ਵੀ ਸੇਵਾਵਾਂ ਨਿਭਾਈਆਂ।