- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਪੱਧਰੀ ਮਾਪਦੰਡਾਂ ਨਾਲ ਭਾਰਤ ਦੀ ਮੈਨੂਫੈਕਚਰਿੰਗ ਨੂੰ ਮਿਲੇਗੀ ਨਵੀਂ ਉਡਾਣ-ਸਾਮਾ

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਸੂਬੇ ਦੀ ਸਨਅਤ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਦੇ ਅਨੁਕੂਲ ਬਣਾਉਣ ਨਾਲ ਭਾਰਤੀ ਮੈਨੂਫੈਕਚਰਿੰਗ ਖੇਤਰ ਦੁਨੀਆ ਵਿੱਚ ਅਗਵਾਈ ਕਰਨ ਦੇ ਸਮਰੱਥ ਹੋ ਸਕਦਾ ਹੈ। ਇਹ ਵਿਚਾਰ ਉੱਘੇ ਉਦਯੋਗਿਕ ਆਗੂ ਨਿਸ਼ਾਂਤ ਸਾਮਾ ਨੇ ਪੰਜਾਬ ਯੂਥ ਟਾਊਨਹਾਲ ਦੌਰਾਨ ਸਾਂਝੇ ਕੀਤੇ। ਪੰਜਾਬ ਦੇ ਨੌਜਵਾਨਾਂ ਅਤੇ ਉਦਯੋਗਾਂ ਨੂੰ ਅਜਿਹੇ ਹੁਨਰ ਅਤੇ ਮਿਆਰਾਂ ਨਾਲ ਜੋੜਨ ਦੀ ਲੋੜ ਹੈ, ਜੋ ਉਨ੍ਹਾਂ ਨੂੰ ਨਾ ਸਿਰਫ਼ ਦੇਸ਼ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਮੁਕਾਬਲੇ ਦੇ ਯੋਗ ਬਣਾਉਣ। ਪੀਏਯੂ ਲੁਧਿਆਣਾ ’ਚ ਹੋਏ ਪੰਜਾਬ ਯੂਥ ਟਾਊਨਹਾਲ ਵਿੱਚ ਨਿਸ਼ਾਂਤ ਸਾਮਾ ਨੇ ਨਿਰਯਾਤ ਲਈ ਤਿਆਰ ਉਦਯੋਗਿਕ ਇਕਾਈਆਂ ਵਿਕਸਤ ਕਰਨ, ਭਾਰਤੀ ਮਿਆਰ ਬਿਊਰੋ ਤੇ ਕੌਮਾਂਤਰੀ ਮਿਆਰਾਂ ਦੀ ਪਾਲਣਾ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਵਿਹਾਰਕ ਹੁਨਰ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਨਿਸ਼ਾਂਤ ਸਾਮਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਇੰਡਸਟਰੀ ਗੁਣਵੱਤਾ, ਉਤਪਾਦਨ ਅਤੇ ਮਿਆਰਾਂ ਦੇ ਮਾਮਲੇ ਵਿੱਚ ਵਿਸ਼ਵ ਪੱਧਰ ਦੀਆਂ ਪ੍ਰਥਾਵਾਂ ਨੂੰ ਅਪਣਾਉਂਦੀ ਹੈ ਤਾਂ ਪੰਜਾਬ ਭਾਰਤ ਦੀ ਆਰਥਿਕ ਤਰੱਕੀ ਵਿੱਚ ਹੋਰ ਵੱਡੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਉਦਯੋਗ ਦੀਆਂ ਅਸਲ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਦੀ ਲੋੜ ਦੱਸੀ, ਤਾਂ ਜੋ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ। ਇਸ ਸੰਵਾਦ ਵਿੱਚ 1,200 ਤੋਂ ਵੱਧ ਭਵਿੱਖ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਨਿਸ਼ਾਂਤ ਸਾਮਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਕਟਾਰੀਆ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਵਿਕਰਮ ਸਾਹਨੀ ਦਾ ਇਸ ਮਹੱਤਵਪੂਰਨ ਸੰਵਾਦ ਨੂੰ ਅੱਗੇ ਵਧਾਉਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਉਦਯੋਗ, ਹੁਨਰਮੰਦ ਨੌਜਵਾਨਾਂ ਤੇ ਉੱਦਮਤਾ ਦੀ ਵੱਡੀ ਤਾਕਤ ਹੈ। ਜੇਕਰ ਇਨ੍ਹਾਂ ਸਮਰੱਥਾਵਾਂ ਨੂੰ ਆਧੁਨਿਕ ਤਕਨਾਲੋਜੀ, ਕੌਮਾਂਤਰੀ ਮਿਆਰਾਂ ਅਤੇ ਨਿਰਯਾਤ-ਕੇਂਦਰਿਤ ਸੋਚ ਨਾਲ ਜੋੜਿਆ ਜਾਵੇ ਤਾਂ ਪੰਜਾਬ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ।--