- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਆਲਮਗੀਰ ਵਿਖੇ ਰਾਤਰੀ ਵਿਸ਼ਰਾਮ ਉਪਰੰਤ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ

-ਰਵਾਨਗੀ ਮੌਕੇ ਮਨਮੋਹਕ ਦ੍ਰਿਸ਼ ਵੇਖਣ ਲਈ ਵੱਡੀ ਗਿਣਤੀ ’ਚ ਪੁੱਜੇ ਇਲਾਕੇ ਦੇ ਲੋਕ
ਫੋਟੋ ਨੰਬਰ-16,17,18,19
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਪਣੇ ਦੂਜੇ ਪੜਾਅ ਲਈ ਆਰੰਭ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਪੁੱਜਿਆ। ਰਾਤ ਦੇ ਵਿਸ਼ਰਾਮ, ਪੜਾਅ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰਨ ਉਪਰੰਤ, ਆਪਣੇ ਦਸਵੇਂ ਦਿਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ, ਪੰਥ ਦੇ ਵਾਲੀ, ਸਰਬੰਸ ਦਾਨੀ, ਦਸਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ।
ਇਸ ਮੌਕੇ ਇਲਾਕੇ ਭਰ ਚੋਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਵੱਖ-ਵੱਖ ਪੜਾਵਾਂ ਵਿੱਚ ਗੁਜ਼ਰਦਾ ਹੋਇਆ ਬੀਤੀ ਕੱਲ ਦੇਰ ਰਾਤ ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਦਸਵੀਂ ਆਲਮਗੀਰ ਪੁਜਿਆ ਅਤੇ ਰਾਤ੍ਰੀ ਵਿਸ਼ਰਾਮ ਕਰਨ ਉਪਰੰਤ ਇਹ ਪੀਰੀ ਪੀਰੀ ਖਾਲਸਾ ਮਾਰਚ ਅਪਣੇ ਜਾਹੋ-ਜਹਾਲ ਨਾਲ ਅਗਲੇ ਪੜਾਅ ਲਈ ਰਵਾਨਾ ਹੋਇਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾ: ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰਬਾਣੀ ਤੋਂ ਸੇਧ ਲੈ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਹੋਣ, ਵਿਆਹ ਆਦਿ 'ਤੇ ਫਜੂਲ ਖਰਚ ਕਰਨ, ਉਪਜਾਊ ਜਮੀਨਾਂ ਵੇਚ ਵਿਦੇਸ਼ਾਂ ਵੱਲ ਜਾਣ ਦੇ ਬਣੇ ਰੁਝਾਨ ਤੋਂ ਰੋਕਣ ਅਤੇ ਗੁਰੂ ਵਰੋਸਾਈ ਪੰਜਾਬ ਦੀ ਧਰਤੀ ਤੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ’ਤੇ ਜ਼ੋਰ ਦਿੰਦਿਆਂ ਨਸ਼ਿਆਂ ਵੱਲੋਂ ਮੁੜਨ ਦੀ ਅਪੀਲ ਕੀਤੀ। ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜਿਕ ਕੁਰੀਤੀਆਂ ਨਸ਼ਿਆਂ ਦੀ ਗਲਤਾਨ ਹੋਣ ਕਾਰਨ ਪਿੰਡਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕੈਂਸਰ ਦੀ ਅਲਾਮਤ ਵਾਲਾ ਤਾਂ ਕੁਝ ਦਿਨ ਕੱਢ ਸਕਦਾ ਪਰ ਜਦੋਂ ਚਿੱਟੇ ਦੀ ਗ੍ਰਸਤ ਵਿੱਚ ਆਏ ਸੂਈ ਲੱਗੇ ਦੀ ਕੋਈ ਖਬਰ ਸਾਹਮਣੇ ਆਉਂਦੀ ਹੈ ਤਾਂ ਕੰਬਣੀ ਛਿੜ ਜਾਂਦੀ ਹੈ। ਉਹਨਾਂ ਪੰਜਾਬ ਦੇ ਕਈ ਪਿੰਡਾਂ ਦਾ ਜ਼ਿਕਰ ਵੀ ਕੀਤਾ ਅਤੇ ਸਰਕਾਰਾਂ ਸਰਕਾਰਾਂ ਦੀ ਨਾਕਾਮੀ ਦਾ ਪਾਜ ਖੁੱਲ੍ਹਿਆ। ਉਨ੍ਹਾਂ ਮੀਰੀ ਪੀਰੀ ਖਾਲਸਾ ਮਾਰਚ ਦਾ ਜ਼ਿਕਰ ਕਰਦਿਆਂ ਕਿਹਾ ਇਸ ਨਾਲ ਨੌਜਵਾਨਾਂ ਵਿੱਚ ਧਰਮ ਪ੍ਰਤੀ ਜਾਗਰਤੀ ਆਈ ਹੈ।
ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੋਲਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ, ਐਡ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਭਗਵੰਤ ਸਿੰਘ ਧੰਗੇੜਾ ਸਕੱਤਰ ਸ਼੍ਰੋਮਣੀ ਕਮੇਟੀ, ਗੁਰਿੰਦਰ ਸਿੰਘ ਮਥਰੇਵਾਲ ਸਕੱਤਰ ਧਰਮ ਪ੍ਰਚਾਰ ਕਮੇਟੀ, ਬਲਦੇਵ ਸਿੰਘ ਕਲਿਆਣ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇ: ਪ੍ਰਿਤਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਜਥੇ: ਚਰਨ ਸਿੰਘ ਆਲਮਗੀਰ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ, ਕੇਵਲ ਸਿੰਘ ਬਾਦਲ, ਰਘਵੀਰ ਸਿੰਘ ਸਹਾਨਮਾਜਰਾ, ਬੀਬੀ ਰਜਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸਰਬਦਿਆਲ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੋਗਿੰਦਰ ਸਿੰਘ,ਮੈਨੇਜਰ ਨਿਰਭੈ ਸਿੰਘ ਚੀਮਨਾ, ਮੈਨੇਜਰ ਗੁਰਚਰਨ ਸਿੰਘ ਪੂਰਬਾ, ਹੀਰਾ ਸਿੰਘ ਗਾਬੜੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਚੰਦ ਸਿੰਘ ਡੱਲਾ, ਗੁਰਭਾਗ ਸਿੰਘ ਇੰਚਾਰਜ, ਹਰਪਾਲ ਸਿੰਘ ਖਾਲਸਾ ਫਰਨੀਚਰ, ਸਰਬਜੀਤ ਸਿੰਘ ਛਾਪਾ, ਗਿ: ਜਗਦੇਵ ਸਿੰਘ ਮੁੱਖ ਪ੍ਰਚਾਰਕ ਸ਼੍ਰੋਮਣੀ ਕਮੇਟੀ, ਸਰਬਜੀਤ ਸਿੰਘ ਪ੍ਰਚਾਰਕ ਕੁਲਦੀਪ ਸਿੰਘ ਪ੍ਰਚਾਰਕ ਬਲਵੰਤ ਸਿੰਘ ਪ੍ਰਚਾਰਕ, ਬਾਬਾ ਅਨਹਦ ਨਾਦ ਸਿੰਘ ਨਾਨਕਸਰ ਸਮਰਾਲਾ ਚੌਂਕ ਬਾਬਾ ਹਰਪਿੰਦਰ ਸਿੰਘ ਕਾਰ ਸੇਵਾ ਆਲਮਗੀਰ, ਗਿਆਨੀ ਗੁਰਬਖਸ਼ ਸਿੰਘ ਯੂਕੇ, ਹਰਪ੍ਰੀਤ ਸਿੰਘ ਸਿਮਕ ਹਲਕਾ ਇੰਚਾਰਜ ਗਿੱਲ, ਨਗਿੰਦਰ ਸਿੰਘ ਬਿੱਟੂ ਆਲਮਗੀਰ, ਕੇਸਰ ਸਿੰਘ ਮਹਿਮੀ, ਸੁਖਦਰਸ਼ਨ ਸਿੰਘ ਪੋਹੀੜ, ਸਾਬਕਾ ਸਰਪੰਚ ਗਿੰਨੀ ਕਿਲਾ ਰਾਏਪੁਰ, ਬੀਬੀ ਗੁਰਦੀਪ ਕੌਰ ਜੱਸੋਵਾਲ, ਕੁਲਜੀਤ ਸਿੰਘ ਬੁਲਾਰਾ, ਗੁਰਦੀਪ ਸਿੰਘ ਰਾਜੂ ਆਲਮਗੀਰ, ਪ੍ਰਿਤਪਾਲ ਸਿੰਘ ਆਲਮਗੀਰ, ਪ੍ਰਦੀਪ ਸਿੰਘ ਜੜਤੌਲੀ, ਗੁਰਜੀਤ ਸਿੰਘ ਲਹਿਰਾ ਆ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੌਗਾਵਾਂ ਨੇ ਧੰਨਵਾਦੀ ਬੋਲ ਸਾਂਝੇ ਕਰਦਿਆਂ ਕਿਹਾ ਕਿ ਪਿੰਡ ਆਲਮਗੀਰ ਅਤੇ ਇਲਾਕੇ ਦੀ ਸਮੁੱਚੀ ਸੰਗਤ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਗੁਰੂਘਰ ਦੇ ਪ੍ਰਬੰਧਾਂ ਵਿੱਚ ਹਰ ਤਰ੍ਹਾਂ ਦੀ ਮੱਦਦ ਕੀਤੀ ਖਾਲਸਾ ਮਾਰਚ ਵਿੱਚ ਸ਼ਾਮਲ ਸਿੰਘਾਂ ਲਈ ਆਪਣੇ ਘਰਾਂ ਦੇ ਬੂਹੇ ਖੋਲ ਦਿੱਤੇ ਇਲਾਕੇ ਦੀਆੰ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਇਹ ਕਾਰਜ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਿਰੇ ਚੜਿਆ। ਸਮਾਜ ਵਿਰੋਧੀ ਅਨਸਰਾਂ ਨੇ ਸ਼ਰਧਾਵਾਨ ਸੰਗਤ ਦੀਆਂ ਜੇਬਾਂ ਸਾਫ ਕਰਨ ਅਤੇ ਮੋਬਾਇਲ ਚੋਰੀ ਕਰਨ ਵਿੱਚ ਕਸਰ ਨਹੀਂ ਛੱਡੀ।