
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਸਥਾ ਸੂਦ ਬਰਤਾਨਵੀਂ ਯੂਨੀਵਰਸਿਟੀ ਦੀ ਵਰਕਸ਼ਾਪ ’ਚ ਹੋਏ ਸ਼ਾਮਲ

ਫੋਟੋ ਨੰਬਰ-19
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਔਕਸਫੋਰਡ, ਬਰਤਾਨੀਆ ਦੇ ਬਰੇਸਨੋਸ ਕਾਲਜ ਵਿਖੇ ਉਮਾ ਲੇਲੇ ਦੇ ਸਨਮਾਨ ਵਿੱਚ ਹੋਈ ਖੋਜ ਵਰਕਸ਼ਾਪ ’ਚ ਪੀਏਯੂ. ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਦੇ ਖੋਜਾਰਥੀ ਆਸਥਾ ਸੂਦ ਨੇ ਭਾਗ ਲਿਆ। ਇਸ ਵਰਕਸ਼ਾਪ ਦੌਰਾਨ ਵੱਖ-ਵੱਖ ’ਵਰਸਿਟੀਆਂ ਦੇ ਅਰਥ ਸ਼ਾਸਤਰੀ ਤੇ ਖੋਜੀ ਅਕਾਦਮਿਕ ਵਟਾਂਦਰੇ, ਖੋਜ ਚਰਚਾਵਾਂ ਅਤੇ ਵਿਚਾਰਕ ਆਦਾਨ ਪ੍ਰਦਾਨ ਲਈ ਇੱਕ ਮੰਚ ਤੇ ਇਕੱਠੇ ਹੋਏ। ਆਸਥਾ ਸੂਦ ਨੇ ਵਰਕਸ਼ਾਪ ਦੌਰਾਨ ਭਾਰਤ ਦੇ ਭੋਜਨ ਉਤਪਾਦ ਸੈਕਟਰ ਦੀ ਉਤਪਾਦਕਤਾ ਤੇ ਡਿਜੀਟਲ ਸਰਮਾਏ ਦੀ ਪੈਮਾਇਸ਼ ਦੇ ਪ੍ਰਭਾਵਾਂ ਬਾਰੇ ਖੋਜ ਪੇਪਰ ਪੇਸ਼ ਕੀਤਾ। ਇਹ ਖੋਜ ਪੇਪਰ ਆਸਥਾ ਦੇ ਪੰਜਾਬ ਅਤੇ ਹਰਿਆਣਾ ਵਿੱਚ ਖੇਤੀ ਰੂਪਾਂਤਰਣ ਉੱਪਰ ਡਿਜ਼ੀਟਾਈਲੇਜ਼ਨ ਦੇ ਆਰਥਿਕ ਪ੍ਰਭਾਵਾਂ ਬਾਰੇ ਪੀਐੱਚਡੀ ਖੋਜ ਕਾਰਜ ਦਾ ਇੱਕ ਹਿੱਸਾ ਸੀ।ਆਸਥਾ ਆਪਣਾ ਖੋਜ ਕਾਰਜ ਡਾ. ਵਨੀਤਾ ਕੰਵਲ ਦੀ ਨਿਗਰਾਨੀ ਹੇਠ ਜਾਰੀ ਰੱਖ ਰਹੀ ਹੈ। ਇਸ ਵਰਕਸ਼ਾਪ ਦੌਰਾਨ ਪੇਪਰ ਪੇਸ਼ਕਾਰੀ ਲਈ ਆਸਥਾ ਦੀ ਤਿਆਰੀ ਕਰਵਾਉਣ ਵਾਲਿਆਂ ਵਿੱਚ ਡਾ. ਕਮਲ ਵੱਤਾ, ਡਾ. ਸੇਧਿਲ, ਡਾ. ਲਈਸ੍ਰਮ ਪ੍ਰਿਸਲਾ ਪ੍ਰਮੁੱਖ ਸਨ। ਆਸਥਾ ਨੇ ਵਰਕਸ਼ਾਪ ਵਿੱਚ ਭਾਗ ਲੈ ਕੇ ਪੀਏਯੂ ਦੇ ਅਰਥ ਸ਼ਾਸਤਰ ਖੋਜੀਆਂ ਲਈ ਮਹੱਤਵਪੂਰਨ ਮਾਰਗ ਖੋਲਿਆ ਹੈ। ਪੀਏਯੂ. ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜਤਿੰਦਰਮੋਹਨ ਸਿੰਘ ਨੇ ਖੋਜਾਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।