
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਵਿਮੁਕਤ ਜਨਜਾਤੀਆਂ ਦੀ ਭਲਾਈ ਲਈ ਕਾਂਗਰਸ ਨੇ ‘ਵਿਮੁਕਤ ਦਿਵਸ’ ਸਮਾਗਮ ਕਰਵਾਇਆ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਮੁਕਤ ਜਨਜਾਤੀਆਂ (ਡੀਐਨਟੀ), ਘੁਮੰਤੂ ਤੇ ਟਪਰੀਵਾਸ ਕਬੀਲਿਆਂ ਦੇ ਹੱਕਾਂ ਅਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਬਾਰੇ ਪੰਜਾਬ ਕਾਂਗਰਸ ਵੱਲੋਂ ਅੱਜ ਲੁਧਿਆਣਾ ਦੀ ਰਾਹੋਂ ਰੋਡ ਸਥਿਤ ਪਿੰਡ ਮਿਹਰਬਾਨ ਦੇ ਰਾਇਲ ਕੈਸਲ ਰਿਜ਼ੋਰਟ ਵਿੱਚ ‘ਵਿਮੁਕਤ ਦਿਵਸ’ ਸਮਾਗਮ ਕਰਵਾਇਆ ਗਿਆ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੇ ਰਾਜੂ, ਗੁਰਦੀਪ ਸਿੰਘ ਸੱਪਲ, ਰਜਿੰਦਰ ਪਾਲ ਗੌਤਮ, ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਡਾਲਵੀ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਵੇਰਕਾ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਣੀ, ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਸਮੇਤ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਡੀਐਨਟੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਡੀਐਨਟੀ ਅਤੇ ਘੁਮੰਤੂ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਸਿਆਸੀ ਤੌਰ ’ਤੇ ਪ੍ਰਮੁੱਖ ਮੁੱਦਾ ਬਣਾਉਣ ’ਤੇ ਜ਼ੋਰ ਦਿੱਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਨ੍ਹਾਂ ਭਾਈਚਾਰਿਆਂ ਦਾ ਇਕ ਵੱਡਾ ਹਿੱਸਾ ਸਿੱਖਿਆ, ਰੁਜ਼ਗਾਰ, ਰਿਹਾਇਸ਼, ਸਮਾਜਿਕ ਸੁਰੱਖਿਆ ਅਤੇ ਆਰਥਿਕ ਮੌਕਿਆਂ ਤੋਂ ਵਾਂਝਾ ਹੈ। ਕਾਂਗਰਸ ਵੱਲੋਂ ਇਨ੍ਹਾਂ ਲੋਕਾਂ ਦੀ ਆਵਾਜ਼ ਨੂੰ ਸਿਆਸੀ ਤੇ ਸੰਵਿਧਾਨਕ ਪੱਧਰ ’ਤੇ ਚੁੱਕਣ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਡੀਐਨਟੀ ਭਾਈਚਾਰਿਆਂ ਦੀ ਸਹੀ ਪਛਾਣ, ਉਨ੍ਹਾਂ ਦੀ ਜਨਗਣਨਾ ਤੇ ਸਰਵੇਖਣ, ਸਿੱਖਿਆ ਤੇ ਰੁਜ਼ਗਾਰ ਵਿੱਚ ਮੌਕੇ, ਰਿਹਾਇਸ਼, ਸਮਾਜਿਕ ਸੁਰੱਖਿਆ ਲਈ ਕਾਂਗਰਸ ਬਚਣ ਵੱਧ ਹੈ।
ਕਾਂਗਰਸ ਐੱਸਸੀ ਸੈੱਲ ਦੇ ਚੇਅਰਮੈਨ ਰਜਿੰਦਰ ਗੌਤਮ ਨੇ ਕਿਹਾ 31 ਅਗਸਤ 1952 ਨੂੰ ਕ੍ਰਿਮੀਨਲ ਟਰਾਈਬਜ਼ ਐਕਟ, 1871 ਨੂੰ ਖ਼ਤਮ ਕਰਕੇ ਇਨ੍ਹਾਂ ਭਾਈਚਾਰਿਆਂ ਨੂੰ ‘ਵਿਮੁਕਤ’ ਐਲਾਨਿਆ ਸੀ। ਇਸੇ ਇਤਿਹਾਸਕ ਘਟਨਾ ਦੀ ਯਾਦ ਵਿੱਚ ਹਰ ਸਾਲ ‘ਵਿਮੁਕਤ ਦਿਵਸ’ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਸਾਂਸੀ, ਬਾਜੀਗਰ, ਬਾਵਰੀਆ, ਗਵਾਰੀਆ, ਸਿਕਲੀਗਰ, ਸਿਰਕੀਬੰਦ, ਬੰਜਾਰਾ, ਲੁਬਾਣਾ, ਗੁੱਜਰ, ਸਪੇਰਾ, ਜੋਗੀ, ਨਾਥ, ਓਡ, ਮਦਾਰੀ, ਮੇਰਾਸੀ, ਸਿੰਗੀਵਾਲਾ, ਢੇਹ ਅਤੇ ਕੰਜਰ ਸਮੇਤ ਕਈ ਭਾਈਚਾਰੇ ਡੀਐਨਟੀ, ਘੁਮੰਤੂ ਅਤੇ ਅਰਧ-ਘੁਮੰਤੂ ਵਰਗਾਂ ਨਾਲ ਜੁੜੇ ਹੋਏ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੇਵਾ ਸਿੰਘ ਚੌਹਾਨ, ਬਲਾਕ ਕਾਂਗਰਸ ਦੇ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੂ, ਲੱਕੀ ਸੰਧੂ, ਐਡਵੋਕੇਟ ਮਨਵੀਰ ਸਿੰਘ ਧਾਲੀਵਾਲ, ਕਾਲੂ ਮਾਂਗਟ, ਜੈਮਲ ਸਿੰਘ ਚੌਹਾਨ, ਜਸਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਗੌਂਸਗੜ੍ਹ, ਸਰਪੰਚ ਸਤਵੰਤ ਸਿੰਘ ਗਰਚਾ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਕੌਰ, ਹਰਜੀਤ ਗਰਚਾ, ਬਲਾਕ ਸੰਮਤੀ ਮੈਂਬਰ ਨਾਨਕ ਸਿੰਘ, ਗੁਰਜਿੰਦਰ ਸਿੰਘ ਗੋਗੀ ਰਾਏਪੁਰਬੇਟ, ਸੁਰਜੀਤ ਸਿੰਘ ਸੀਤਾ, ਰੁਪਿੰਦਰ ਸਿੰਘ ਨੂਰਵਾਲ, ਗੁਰਸੇਵਕ ਸਿੰਘ ਮੰਗੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।