ਪਰਿਵਾਰ ਨੂੰ ਤੰਦਰੁਸਤ ਰੱਖਣ ’ਚ ਔਰਤ ਦਾ ਅਹਿਮ ਰੋਲ : ਡਾ.ਬੈਂਸ ਪਰਿਵਾਰ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ’ਚ ਔਰਤ ਦਾ ਯੋਗਦਾਨ ਅਹਿਮ-ਡਾ.ਬੈਂਸ
Publish Date: Mon, 31 Aug 2026 09:23 PM (IST)
Updated Date: Tue, 01 Sep 2026 04:05 AM (IST)
18 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਮਾਨਵ ਵਿਕਾਸ ਅਤੇ ਪਰਵਿਾਰ ਅਧਿਐਨ ਵਿਭਾਗ ਵੱਲੋਂ ਔਰਤਾਂ ਦੀ ਸਮਾਨਤਾ ਦੇ ਵਿਸ਼ੇਸ਼ ਦਿਹਾੜੇ ਸੰਬੰਧੀ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ। ਪ੍ਰੋਗਰਾਮ ਨੂੰ ਮਨਾਉਣ ਦਾ ਮੰਤਵ ਔਰਤਾਂ ਵਿੱਚ ਲਿੰਗਕ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤਰ ਕਰਕੇ ਸਮਾਜ ਦੀ ਉਸਾਰੀ ਵਿੱਚ ਉਨਾਂ ਦੇ ਮਹੱਤਵ ਨੂੰ ਦ੍ਰਿੜ ਕਰਾਉਣਾ ਸੀ। ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਨਾਲ ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਤੋਂ ਇਲਾਵਾ ਮਾਨਯੋਗ ਜੱਜ ਅਤੇ ਹੋਰ ਫੈਕਲਟੀ ਮੈਂਬਰਾਨ ਵੀ ਮੌਜੂਦ ਰਹੇ। ਡਾ. ਕਿਰਨ ਬੈਂਸ ਨੇ ਸਮਾਜਿਕ ਬਣਤਰ ਵਿੱਚ ਔਰਤ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਸਿਹਤਮੰਤ ਸਮਾਜਾਂ ਵਿੱਚ ਬਰਾਬਰੀ ਦੀ ਧਾਰਨਾ ਬਾਰੇ ਵਿਚਾਰ ਪ੍ਰਗਟਾਏ। ਉਨਾਂ ਕਿਹਾ ਕਿ ਪਰਿਵਾਰ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ਵਿੱਚ ਔਰਤ ਦਾ ਯੋਗਦਾਨ ਅਹਿਮ ਹੁੰਦਾ ਹੈ ਅਤੇ ਇਸ ਤੋਂ ਹੀ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਹੁੰਦੀ ਹੈ। ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਪ੍ਰੋਗਰਾਮ ਦੀ ਰੂਪਰੇਖਾ ਦੀ ਜਾਣਕਾਰੀ ਦਿੱਤੀ। ਇਸ ਸਮਾਗਮ ਦੇ ਆਯੋਜਕ ਡਾ. ਰਸ਼ਮੀ ਉਪਰੇਤੀ ਅਤੇ ਡਾ.ਪਰਵਿੰਦਰ ਕੌਰ ਸਨ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਭਾਗ ਲਿਆ।