
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਜ਼ਦੂਰ ਅਤੇ ਕਿਰਤੀ ਲੋਕਾਂ ਵੱਲੋਂ ਵਿਸ਼ਾਲ ਲਾਮਬੰਦੀ ਕਰਕੇ ਸਾਂਝਾ ਸੰਘਰਸ਼ ਵਿੱਢਣ ਦਾ ਐਲਾਨ

-ਅੱਜ ਤੋਂ ਪਿੰਡਾਂ ਦੀਆਂ ਸੱਥਾਂ ਵਿੱਚ ਲੋਕ ਮੁੱਦਿਆਂ ਨੂੰ ਲੈਕੇ ਹੋਵੇਗੀ ਚਰਚਾ
ਫੋਟੋ ਨੰਬਰ-29
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਪੰਜਾਬੀ ਭਵਨ ਵਿਖੇ ਮਜ਼ਦੂਰ-ਕਿਰਤੀ ਏਕਤਾ ਕਨਵੈਨਸ਼ਨ ਰਜਿੰਦਰ ਕੌਰ ਮਹੋਲੀ, ਕੁਲਵਿੰਦਰ ਕੌਰ, ਸ਼ਿੰਦਰ ਸਿੰਘ ਜਵੱਦੀ,ਕੇਵਲ ਸਿੰਘ ਹਜ਼ਾਰਾ ਅਤੇ ਮੱਖਣ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਕਨਵੈਨਸ਼ਨ ਵਿੱਚ ਪੰਜਾਬ ਦੀ ਮਜ਼ਦੂਰ ਅਤੇ ਹੋਰ ਕਿਰਤੀ ਵਰਗ ਦੀਆਂ ਜੱਥੇਬੰਦੀਆਂ ਵਲੋਂ ਮਜ਼ਦੂਰ ਕਿਰਤੀ ਏਕਤਾ ਕਨਵੈਨਸ਼ਨ ਕਰਕੇ ਪੰਜਾਬ ਵਿਚ ਵਿਸ਼ਾਲ ਲਾਮਬੰਦੀ ਕਰਨ ਲਈ 1 ਸਤੰਬਰ ਤੋਂ 15 ਨਵੰਬਰ ਤੱਕ ਪਿੰਡਾਂ ਦੀਆਂ ਸੱਥਾਂ ਵਿੱਚ ਕਿਰਤੀ ਵਰਗ ਨਾਲ ਸਬੰਧਤ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਸਮੁੱਚੇ ਪੇਂਡੂ ਭਾਈਚਾਰੇ ਨੂੰ ਇਕ ਪਲੇਟਫਾਰਮ ‘ਤੇ ਇੱਕਠਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਕਿ ਵਿਸ਼ਾਲ ਸੰਘਰਸ਼ ਉਸਾਰਨ ਲੋੜੀਂਦਾ ਮਾਹੌਲ ਬਣਾਇਆ ਜਾਵੇਗਾ ਅਤੇ ਨਵੰਬਰ ਮਹੀਨੇ ਦੇ ਅੰਤ ਵਿੱਚ ਸੰਗਰੂਰ ਵਿਖੇ ਮਹਾਂ ਪੰਚਾਇਤ ਕੀਤੀ ਜਾਵੇਗੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤਰਸੇਮ ਜੋਧਾਂ, ਭਗਵੰਤ ਸਮਾਓਂ ਕਰਨ ਰਾਣਾ, ਕਰਨੈਲ ਸਿੰਘ ਜਖੇਪਲ ਅਤੇ ਕੇਵਲ ਸਿੰਘ ਹਜਾਰਾ ਨੇ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਪੰਜਾਬ ਦੀ ਸੱਤਾ ‘ਤੇ ਸਮੇਂ ਸਮੇਂ ‘ਤੇ ਕਾਬਲ ਰਹੀਆਂ ਰਾਜਨੀਤੀ ਪਾਰਟੀਆਂ ਵੱਲੋਂ ਫੈਲਾਏ ਗਏ ਭਰਮ ਜਾਲ ਵਿੱਚ ਨਿਕਲਦੇ ਮਜ਼ਦੂਰ ਅਤੇ ਤਮਾਮ ਕਿਰਤੀ ਵਰਗ ਵੱਲੋਂ ਸਾਂਝੇ ਮੁੱਦਿਆਂ ‘ਤੇ ਸਾਂਝਾ ਅੰਦੋਲਨ ਲਾਮ ਬੰਦ ਕੀਤਾ ਜਾਵੇ। ਕਨਵੈਨਸ਼ਨ ਵਿੱਚ ਪੰਜਾਬ ਦੇ ਮਜ਼ਦੂਰ ਅਤੇ ਤਮਾਮ ਕਿਰਤੀ ਵਰਗ ਨੂੰ ਦਰਪੇਸ਼ ਮਸਲਿਆਂ ਮਨਰੇਗਾ ਕਾਨੂੰਨ ਦਾ ਕਰਕੇ ਵੀਵੀਬੀ ਰਾਮ ਜੀ ਕਨੂੰਨ ਬਣਾਉਣਾ ਅਤੇ 100 ਦਿਨ ਲਈ ਰੁਜ਼ਗਾਰ ਦੀ ਗਰੰਟੀ ਦਾ ਖਤਾਮਾ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸਾਮਾਜਿਕ ਸੁਰੱਖਿਆ, ਮੁਫਤ ਵਿੱਦਿਆ ਸਿਹਤ ਸਹੂਲਤਾਂ, ਵਿਧਵਾ, ਬੁਢਾਪਾ ਅੰਗਹੀਣ ਪੈਨਸ਼ਨ ਦੀ ਗਰੰਟੀ, ਐਕਸੀਡੈਂਟ ਜਾਂ ਹਰ ਕਿਸਮ ਦੀ ਦੁਰਘਟਨਾ ਹੋਣ ’ਤੇ ਮੁਫ਼ਤ ਇਲਾਜ ਅਤੇ ਜ਼ਿੰਦਗੀ ਭਰ ਲਈ ਜਿਊਣ ਰਾਸ਼ੀ ਦੀ ਗਰੰਟੀ ਹਰ ਪ੍ਰੀਵਾਰ ਲਈ ਰਹਿਣ ਘਰ ਮਕਾਨ, ਕੱਟੜਵਾਦੀ ਸ਼ਕਤੀਆਂ ਵੱਲੋਂ ਸ਼ੁੱਧੀਕਰਨ ਦੇ ਨਾਂ ‘ਤੇ ਦਲਿਤਾਂ ਨਾਲ ਕੀਤੇ ਜਾ ਰਹੇ ਜ਼ਾਤੀ ਭੇਦ ਭਾਵ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ , ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ ਪ੍ਰਭਾਵਸ਼ਾਲੀ ਕਨੂੰਨ ਬਨਾਉਣ ਅਤੇ ਪੰਜਾਬ ਦੀਆਂ ਕਿਰਤੀ ਅਤੇ ਮਜ਼ਦੂਰ ਵਰਗ ਦੀਆਂ ਜੱਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਰਹਿ ਗਏ ਮੁੱਦੇ ਸ਼ਾਮਲ ਕਰਨ ,ਪੰਜਾਬ ਦੀ ਸਥਿਤੀ ‘ਤੇ ਵਿਚਾਰ ਚਰਚਾ ਹੋਈ। ਇਸ ਮੌਕੇ ਵੱਖਰੇ ਮਤੇ ਰਾਹੀਂ ਅਟਾਰੀ ਬਾਘਾ ਬਾਰਡਰ ਖੋਲ੍ਹਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਤੇ ਇਨਕਲਾਬੀ ਨੂੰ ਰਿਹਾ ਕਰਨ , ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਰੱਦ ਕਰਨ, ਸਬੰਧੀ ਵੀ ਮਤੇ ਕਨੈਕਸ਼ਨ ਵਿੱਚ ਪਾਸ ਕੀਤੇ ਗਏ।
ਇਸ ਮੌਕੇ ਮਨਰੇਗਾ ਅਧਿਕਾਰ ਅੰਦੋਲਨ ਦੇ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਪ੍ਰਕਾਸ਼ ਸਿੰਘ ਹਿੱਸੋਵਾਲ, ਅਮਰਜੀਤ ਸਿੰਘ ਹਿਮਾਂਯੂੰਪੁਰਾ, ਸਤਨਾਮ ਸਿੰਘ ਰਾਏਕੋਟ, ਪਲਵਿੰਦਰ ਕੌਰ ਤੇ ਉਮਕਾਰ ਸਿੰਘ ਭੁਲਰ,ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਆਗੂ ਰਾਜ ਕੁਮਾਰ ਅਤੇ ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ ਕਰਨੈਲ ਸਿੰਘ ਜਖੇਪਲ ਅਤੇ ਮਜਦੂਰ ਮੁਕਤੀ ਮੋਰਚਾ ਅਜ਼ਾਦ ਦੇ ਆਗੂ ਨਿੱਕਾ ਸਿੰਘ ਬਹਾਦਰ ਪੁਰ ਮਨਜੀਤ ਕੌਰ ਜੋਗਾ, ਸੁਖਵਿੰਦਰ ਸਿੰਘ ਬੋਹਾ ,ਜੁਗਰਾਜ ਸਿੰਘ ਤਾਜੋਕੇ ,ਰੋਹੀ ਸਿੰਘ ਗੋਬਿੰਦਗੜ੍ਹ ,ਮਨਜੀਤ ਰਾਏ ਬਟਾਲਾ ,ਤਰਸੇਮ ਸਿੰਘ ਖਾਲਸਾ ਬਹਾਦੁਰਪੁਰ ਤੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਗੁਰਪ੍ਰੀਤ ਸਿੰਘ ਤੋਲਾਵਾਲ, ਹਰਜਿੰਦਰ ਸਿੰਘ ਕਾਲ਼ਾ ਭਨਭੌਰਾ , ਸਰਦਾਰ ਅਲੀ ਕੰਗਣਵਾਲ, ਰਾਮ ਸਿੰਘ ਤੇ ਬੱਬਰ ਸਿੰਘ ਸਾਹਨੇਵਾਲ ਅਤੇ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਆਗੂ ਬੂਟਾ ਸਿੰਘ ਕਿਲ੍ਹਾ ਰਾਏਪੁਰ, ਜਸਵੀਰ ਕੌਰ ਜੋਧਾਂ,ਪੰਮਾ ਜੱਸੋਵਾਲ, ਰਣਜੀਤ ਸਿੰਘ ਤੁਗਲ, ਕਾਮਰੇਡ ਬਿੱਲੂ ਸਿੰਘ ਘਵੱਦੀ ਤੇ ਸਰਵਿੰਦਰ ਸਿੰਘ ਸੁਧਾਰ ਆਗੂਆਂ ਵੀ ਹਾਜ਼ਰ ਸਨ।
---