ਐੱਸਸੀਡੀ ਕਾਲਜ ਦੇ ਵਿਦਿਆਰਥੀਆਂ ਨੇ ਨਤੀਜਿਆਂ ’ਚ ਮਾਰੀਆਂ ਮੱਲਾਂ ਐਸਸੀਡੀ. ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ
Publish Date: Mon, 31 Aug 2026 07:03 PM (IST)
Updated Date: Tue, 01 Sep 2026 04:02 AM (IST)
9) ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਐਸਸੀਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਬੀਬੀਏ. (ਬਿਜ਼ਨਸ ਇਨੋਵੇਸ਼ਨ ਐਂਡ ਐਂਟਰਪ੍ਰਿਨਿਊਰਸ਼ਿਪ) ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪੁਜ਼ੀਸ਼ਨਾਂ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਪਹਿਲੇ ਸਮੈਸਟਰ ਵਿੱਚ ਮਾਨਵਜੀਤ ਸਿੰਘ ਨੇ ਤੀਜਾ ਸਥਾਨ ਅਤੇ ਗਰਵ ਟੰਡਨ ਨੇ ਪੰਜਵਾਂ ਸਥਾਨ ਹਾਸਲ ਕੀਤਾ। ਤੀਜੇ ਸਮੈਸਟਰ ਵਿੱਚ ਨਿਮੇਸ਼ ਗੁਪਤਾ ਨੇ ਪਹਿਲਾ ਸਥਾਨ ਤੇ ਰਾਘਵ ਧੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਥੇ ਸਮੈਸਟਰ ਦੇ ਨਤੀਜੇ ਵੀ ਬੇਹੱਦ ਸ਼ਾਨਦਾਰ ਰਹੇ। ਰਾਘਵ ਧੀਰ ਨੇ ਦੂਜਾ ਸਥਾਨ, ਨਿਮੇਸ਼ ਗੁਪਤਾ ਅਤੇ ਪੁਨੀਤ ਮਿੱਤਲ ਨੇ ਤੀਜਾ ਸਥਾਨ, ਜਦਕਿ ਅਭਿਸ਼ੇਕ ਬੈਰੀ ਨੇ ਚੌਥਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਸ਼ਰਨ ਜੀਤ ਸਿੰਘ ਸੰਧੂ ਅਤੇ ਵਾਈਸ ਪ੍ਰਿੰਸੀਪਲ ਡਾ. ਪੂਨਮ ਮਹਾਜਨ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬੀ.ਬੀ.ਏ. ਵਿਭਾਗ ਦੀ ਫੈਕਲਟੀ ਮੈਂਬਰ ਸ੍ਰੀਮਤੀ ਪੂਜਾ, ਸ੍ਰੀਮਤੀ ਟਿਪਸੀ, ਡਾ. ਸ਼ੀਨੂ, ਡਾ. ਮਨਪ੍ਰੀਤ, ਸ੍ਰੀਮਤੀ ਦੀਪਸ਼ੀ ਅਤੇ ਸ੍ਰੀਮਤੀ ਜੋਤੀ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ। ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੇ ਨਾਲ-ਨਾਲ ਬੀਬੀਏ. ਬਿਜ਼ਨਸ ਇਨੋਵੇਸ਼ਨ ਐਂਡ ਐਂਟਰਪ੍ਰਿਨਿਊਰਸ਼ਿਪ ਵਿੱਚ ਗੁਣਵੱਤਾਪੂਰਨ ਸਿੱਖਿਆ ਅਤੇ ਅਕਾਦਮਿਕ ਉੱਤਮਤਾ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।