‘ਮੀਰੀ ਪੀਰੀ ਖ਼ਾਲਸਾ ਮਾਰਚ’ ਦੇ ਸਵਾਗਤ ਦੀ ਤਿਆਰੀ ਮੁਕੰਮਲ : ਜਥੇ. ਭਿੰਦਾ ‘ਮੀਰੀ ਪੀਰੀ ਖ਼ਾਲਸਾ ਮਾਰਚ’ ਸਬੰਧੀ ਤਿਆਰੀਆਂ ਮੁਕੰਮਲ-ਜੱਥੇਦਾਰ ਭਿੰਦਾ
Publish Date: Sun, 30 Aug 2026 09:59 PM (IST)
Updated Date: Mon, 31 Aug 2026 04:10 AM (IST)
ਫੋਟੋ ਨੰਬਰ-16 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਸੰਪਰਦਾਇ ਪਟਿਆਲਾ ਦੇ ਪ੍ਰਮੁੱਖ ਸੇਵਾਦਾਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਦੇ ਜੱਥੇਦਾਰ ਹਰਭਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਅੱਜ ਮੀਰੀ ਪੀਰੀ ਖ਼ਾਲਸਾ ਮਾਰਚ ਆਪਣੇ ਦੂਜੇ ਪੜਾਅ ਤਹਿਤ ਸ਼ਾਮ ਦੇ ਸਮੇਂ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪਹੁੰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਚ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਵਾਂ ਅਤੇ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ ਜਾਵੇਗਾ। ਜੱਥੇਦਾਰ ਬਾਬਾ ਭਿੰਦਾ ਨੇ ਦੱਸਿਆ ਕਿ 1 ਸਤੰਬਰ ਨੂੰ ਜਦੋਂ ਇਹ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ ਹੋਵੇਗਾ, ਤਾਂ ਉਹ ਖ਼ੁਦ ਅਤੇ ਸੰਪਰਦਾਇ ਦੇ ਸਮੂਹ ਸੇਵਾਦਾਰ ਮਾਰਚ ਦੇ ਨਾਲ-ਨਾਲ ਚੱਲਣਗੇ। ਇਸ ਦੌਰਾਨ ਸੇਵਾਦਾਰਾਂ ਵੱਲੋਂ ਮਾਰਚ ਦੇ ਰਸਤੇ ਵਿੱਚ ਸੰਗਤਾਂ ਲਈ ਹਰ ਪ੍ਰਕਾਰ ਦੀਆਂ ਲੋੜੀਂਦੀਆਂ ਸੇਵਾਵਾਂ ਨਿਰੰਤਰ ਨਿਭਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮਾਰਚ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਵਿਖੇ ਗੁਰੂ ਕੇ ਅਟੁੱਟ ਲੰਗਰ, ਰਿਹਾਇਸ਼, ਮੈਡੀਕਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਖ਼ਾਲਸਾ ਮਾਰਚ ਦੇ ਸਵਾਗਤ ਲਈ ਵੱਧ-ਚੜ੍ਹ ਕੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨ। ਇਸ ਮੌਕੇ ਮੈਨੇਜਰ ਹਰਦੀਪ ਸਿੰਘ ਗਿੱਲ , ਤਲਵਿੰਦਰ ਸਿੰਘ ਆਰਕੇ, ਮਨਪ੍ਰੀਤ ਸਿੰਘ ਮਨੀ, ਹਰਪਾਲ ਸਿੰਘ ਜੱਲਾ, ਰਾਜੂ ਸਰੀਹ, ਮਨਪ੍ਰੀਤ ਸਿੰਘ, ਬਾਬਾ ਬੰਟੀ ਸਿੰਘ, ਬਲਜਿੰਦਰ ਸਿੰਘ ਕਾਹਲੋਂ, ਸੁਖਦੀਪ ਸਿੰਘ ਗਿੱਲ, ਰਿੰਦੀ ਸੰਗੋਵਾਲ, ਦਲੇਰ ਸਿੰਘ, ਹਰਬੰਸ ਸਿੰਘ ਡੰਗੋਰਾ, ਸੰਨਦੀਪ ਸਿੰਘ ਰਿੰਕੂ, ਜਸਵੰਤ ਸਿੰਘ, ਵੀਰ ਸਿੰਘ ਗਿੱਲ, ਗੁਰੀ ਖਾਨਪੁਰ, ਵਿੱਕੀ ਧਰੋੜ, ਅਮਰੀਕ ਸਿੰਘ, ਤਪਿੰਦਰ ਜਰਖੜ, ਰੋਮੀ ਘਵੱਦੀ, ਸਾਹਿਬ ਸਿੰਘ ਖਵਾਜਕਾਂ, ਦਵਿੰਦਰ ਸਿੰਘ, ਰਮਨ ਸਿੰਘ ਗਿੱਲ, ਸੋਨੀ ਰੰਧਾਵਾ, ਗੋਲਡੀ ਲੁਧਿਆਣਾ ਆਦਿ ਹਾਜ਼ਰ ਸਨ।