
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਰਕਾਰ ਟਕਰਾਓ ਦੀ ਨੀਤੀ ਛੱਡ ਕੇ ਸਰਕਾਰੀ ਮੁਲਜ਼ਮਾਂ ਨਾਲ ਗੱਲਬਾਤ ਕਰਕੇ ਹੜਤਾਲ ਖ਼ਤਮ ਕਰਵਾਏ-ਸਲੂਜਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਟਕਰਾਓ ਦੀ ਨੀਤੀ ਛੱਡ ਕੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਹੜਤਾਲ ਖ਼ਤਮ ਕਰਵਾਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਮਾਡਲ ਟਾਊਨ ਵਿਖੇ ਕੀਤਾ। ਸਲੂਜਾ ਨੇ ਕਿਹਾ ਕੇ ਮਾਨ ਸਰਕਾਰ ਦੀ ਜਿੱਦ ਕਰਕੇ ਮੁਲਾਜ਼ਮਾਂ ਨਾਲ ਗੱਲਬਾਤ ਨਾਂ ਹੋ ਸਕੀ, ਜਿਸ ਕਰਕੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਉਹਨਾਂ ਕਿਹਾ ਕੇ ਅਗਸਤ ਮਹੀਨੇ ਵਿੱਚ ਕੁੱਲ 7-8 ਦਿਨ ਪੰਜਾਬ ਸਰਕਾਰ ਦੇ ਦਫ਼ਤਰ ਖੁੱਲ੍ਹੇ। ਬਾਕੀ ਦਿਨ ਛੁੱਟੀਆਂ ਤੇ ਹੜਤਾਲ ਹੀ ਰਹੀ ਜਿਸ ਨਾਲ ਆਮ ਜਨਤਾ ਨਿੱਤ ਦਿਨ ਖੱਜਲ ਖ਼ਵਾਰ ਹੋ ਰਹੀ ਹੈ। ਲੋਕ ਦੂਰੋਂ ਦੂਰੋਂ ਆਪਣੇ ਕੰਮਾਂ ਲਈ ਦਫਤਰਾਂ ਵਿੱਚ ਆਉਂਦੇ ਹਨ ਤੇ ਪਰੇਸ਼ਾਨ ਹੋ ਕੇ ਖਾਲੀ ਹੱਥ ਵਾਪਸ ਮੁੜ੍ਹ ਜਾਂਦੇ ਹਨ। ਸਰਕਾਰ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ 18 ਫੀ ਸਦੀ ਡੀਏ,ਪੁਰਾਣੀ ਪੈਨਸ਼ਨ ਆਦਿ ਵੱਲ ਧਿਆਨ ਦੇ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰੇ ਤੇ ਮੁਲਾਜ਼ਮ ਵੀ ਨਿੱਤ ਦਿਨ ਕਲਮ ਛੋੜ ਹੜਤਾਲ ਕਰਕੇ ਆਮ ਜਨਤਾ ਨੂੰ ਪਰੇਸ਼ਾਨ ਨਾ ਕਰਨ।