
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਯਾਦਗਾਰੀ ਹੋ ਨਿਬੜਿਆ ਸਾਹਿਤਕ ਸਮਾਗਮ ‘ਆਗਾਜ਼-ਏ-ਇਬਰਾਤ’

-ਕਵੀਆਂ ਦੀਆਂ ਰਚਨਾਵਾਂ ਨਾਲ ਗੂੰਜ ਉੱਠਿਆ ਸੈਮੀਨਾਰ ਹਾਲ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸਾਹਿਤ ਪ੍ਰੇਮੀਆਂ ਨੂੰ ਸ਼ਬਦਾਂ ਦੀ ਤਾਕਤ ਨਾਲ ਜੋੜਨ ਅਤੇ ਪੰਜਾਬੀ ਸਾਹਿਤ ਨੂੰ ਹੋਰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਨਮਨੀਤ ਕੌਰ ਨਿੰਮੀ ਸੰਧੇ ਪੁਰਤਗਾਲ ਦੇ ਆਦੇਸ਼ ਅਨੁਸਾਰ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਵਿਖੇ ਸਾਹਿਤਕ ਸਮਾਗਮ ‘ਆਗਾਜ਼-ਏ-ਇਬਰਾਤ’ ਕਰਵਾਇਆ ਗਿਆ। ਸਭ ਦਾ ਸਵਾਗਤ ਕਰਦੇ ਹੋਏ ਅਮਨ ਅਤਰਗੜ੍ਹ, ਸਿਮਰਨਜੀਤ ਕੌਰ ਸਿਮਰ, ਵਰਿੰਦਰ ਸਿੰਘ ਔਲਖ, ਉਪਕਾਰ ਸਿੰਘ, ਸੁਖਨੂਰ ਸਿੰਘ ਖਿਆਲੀ, ਜਸ਼ਨਦੀਪ ਸਿੰਘ, ਗੁਰਦੀਪ ਸਿੰਘ ਮੰਡਾਹਰ, ਅੰਮ੍ਰਿਤ ਸ਼ਾਇਰਾ, ਹਰਮਨਪਾਲ ਕੌਰ ਧੌਂਸੀ ਅਤੇ ਗੈਰੀ ਗੁਸਤਾਖ ਨੇ ਕਿਹਾ ਕਿ ਸਮਾਗਮ ਦਾ ਉਦੇਸ਼ ਲੋਕਾਂ ਨੂੰ ਸਾਹਿਤ ਨਾਲ ਜੋੜਨਾ, ਕਵਿਤਾ, ਗ਼ਜ਼ਲ, ਗੀਤ, ਨਾਵਲ ਅਤੇ ਕਹਾਣੀ ਰਾਹੀਂ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਉਭਾਰਨਾ ਹੈ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਕਵੀਆਂ, ਗ਼ਜ਼ਲਗੋਆਂ, ਗੀਤਕਾਰਾਂ, ਨਾਵਲਕਾਰਾਂ ਅਤੇ ਕਹਾਣੀਕਾਰਾਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਨਾਲ ਹਾਜ਼ਰੀ ਭਰੀ। ਸਾਹਿਤਕ ਸਮਾਗਮ ਵਿੱਚ ਕਵੀ ਤੇ ਗ਼ਜ਼ਲਗੋ ਵਜੋਂ ਕਮਲਦੀਪ ਜ਼ਲੂਰ, ਗੈਰੀ ਗੁਸਤਾਖ, ਹਰਮਨਪਾਲ ਕੌਰ ਧੌਂਸੀ, ਅਮਨਦੀਪ ਦਾਨੇਵਾਲੀਆ, ਸਰਾਜ ਕੌਰ, ਲਾਡੀ ਰਣਬੀਰਪੁਰੀਆ, ਕੁਲਦੀਪ ਸਾਹਿਰ, ਗੁਰਪ੍ਰੀਤ ਗੁਰੀ, ਹਰਨਵਸ਼, ਮਲਕੀਤ, ਅਕਾਸ਼ ਸੋਨੀ, ਸੰਨੀ ਗਿੱਲ, ਗੁਰਵੀਰ ਨਿਮਾਣਾ, ਤਰਨ ਪਟਿਆਲਵੀ, ਸੁਖਨ ਭੱਟੀ, ਅਵਤਾਰ ਸਿੰਘ ਮਿਹਰ, ਰੀਤ ਨਿਆਬ, ਹੈਰੀ ਭੋਲੂ ਵਾਲਾ, ਰੈਨਾ ਗੁਰਮੀਤ, ਅਰਸ਼ ਜ਼ਮੀਨੀ, ਕਰਨ ਗਾਫ਼ਿਲ, ਮਨੀ ਖਾਨ, ਕੁਲਦੀਪ ਲੋਂਗੋਵਾਲ, ਹਰਮੋਹਨ ਭੱਟੀ, ਨਸ਼ੀਮ, ਸਨੀ ਅਜ਼ਾਬ, ਗੁਰਦੀਪ ਨੈਣੇਵਾਲ, ਜਸਪ੍ਰੀਤ ਕੌਰ ਡੋਡ, ਸੰਦੀਪ ਸਭਰਵਾਲ, ਜਸ਼ਨਦੀਪ ਸਿੰਘ, ਅੰਮ੍ਰਿਤ ਸ਼ਾਇਰਾ, ਸੁਖਨੂਰ ਖਿਆਲੀ, ਸਿਮਰਨਜੀਤ ਕੌਰ ਸਿਮਰ, ਅਮਨ ਅਤਰਗੜ੍ਹ, ਉਪਕਾਰ ਸਿੰਘ ਅਤੇ ਵਰਿੰਦਰ ਸਿੰਘ ਔਲਖ ਨੇ ਸ਼ਿਰਕਤ ਕੀਤੀ ਜਦ ਕਿ ਗੀਤਕਾਰਾਂ ਵਿੱਚ ਰਾਹੁਲ ਸ਼ਰਮਾ, ਰਿੰਕੂ ਗੁਲਜ਼ਾਰ, ਗਗਨ ਮੌਜੀਆਂ ਅਤੇ ਰਮਜ਼ਾਨ ਅਲੀ ਸ਼ੇਰ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੇ ਰੂਬਰੂ ਹੋਏ। ਸਮਾਗਮ ਦੌਰਾਨ ਨਾਵਲ ਅਤੇ ਕਹਾਣੀ ਸਾਹਿਤ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ। ਇਸ ਮੌਕੇ ਜਸਵਿੰਦਰ ਪੰਜਾਬੀ, ਅਮਨਪ੍ਰੀਤ ਮਾਨ, ਰਾਜ ਕੁਮਾਰ ਸ਼ਰਮਾ, ਸਰਬਜੀਤ ਕੌਰ ਢਿੱਲੋਂ, ਸਤਬੀਰ ਸਿੰਘ, ਸੰਦੀਪ ਹਰਫ਼ ਨੇ ਵੀ ਆਪਣੀ ਹਾਜ਼ਰੀ ਲਵਾਈ। ਪ੍ਰਬੰਧਕਾਂ ਨੇ ਕਿਹਾ ਕਿ ‘ਆਗਾਜ਼-ਏ-ਇਬਰਾਤ’ ਸਿਰਫ਼ ਇੱਕ ਸਾਹਿਤਕ ਮਿਲਣੀ ਨਹੀਂ, ਸਗੋਂ ਸ਼ਬਦਾਂ ਰਾਹੀਂ ਸਮਾਜ ਨਾਲ ਸੰਵਾਦ ਰਚਣ ਦਾ ਉਪਰਾਲਾ ਹੈ। ਸਾਹਿਤ ਮਨੁੱਖ ਨੂੰ ਆਪਣੇ ਆਲੇ-ਦੁਆਲੇ ਦੇ ਸਮਾਜ, ਸੱਭਿਆਚਾਰ ਅਤੇ ਜੀਵਨ ਦੀਆਂ ਹਕੀਕਤਾਂ ਨੂੰ ਸਮਝਣ ਲਈ ਪ੍ਰੇਰਿਤ ਕਰਦਾ ਹੈ। ਇਸ ਲਈ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਮਾਗਮ ਨੇ ਆਓ, ਸਾਹਿਤ ਨਾਲ ਜੁੜੀਏ ਅਤੇ ਸ਼ਬਦਾਂ ਦੀ ਤਾਕਤ ਨੂੰ ਮਹਿਸੂਸ ਕਰੀਏ ਦਾ ਸੱਦਾ ਵੀ ਦਿੱਤਾ। ਪ੍ਰਬੰਧਕਾਂ ਨੇ ਦੱਸਿਆ ਕਿ ਜਿੱਥੇ ਹਰ ਸਾਲ ਇੱਕ ਕਵੀ ਦੀ ਚੋਣ ਕਰਕੇ ਉਸਦੀ ਕਿਤਾਬ ਪ੍ਰਕਾਸ਼ਿਤ ਕਰਵਾਈ ਜਾਵੇਗਾ ਉੱਥੇ ਹਰ ਸਾਲ ਸਾਹਿਤਕ ਪੁਰਸਕਾਰ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਸ਼ਹੂਰ ਗੀਤਕਾਰ ਸੰਧੇ ਸੁਖਬੀਰ ਅਤੇ ਲੇਖਕ ਹਰਵਿੰਦਰ ਥਰੀਕੇ ਵੀ ਹਾਜ਼ਰ ਸਨ।