
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਦੀਪ ਖਾਲਸਾ ਨੇ ਵਪਾਰਕ ਦਫਤਰ ਦੀ ਆੜ ’ਚ ਕੀਤਾ ਸ਼ਕਤੀ ਪ੍ਰਦਰਸ਼ਨ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ ਸਾਹਨੇਵਾਲ
ਪੰਜਾਬ ਅੰਦਰ ਨਜ਼ਦੀਕ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਜਿੱਥੇ ਸਾਰੀਆਂ ਹੀ ਸਿਆਸੀ ਧਿਰਾਂ ਨੇ ਸਰਗਰਮੀਆਂ ਆਰੰਭ ਦਿੱਤੀਆਂ ਹਨ ਉਥੇ ਹੀ ਚੋਣ ਲੜਨ ਦੇ ਇੱਛੁਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੀ ਜ਼ਮੀਨ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਹੀ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਚੇਅਰਮੈਨ ਪ੍ਰਦੀਪ ਸਿੰਘ ਖਾਲਸਾ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਟਿਕਟ ਪੱਕੀ ਕਰਨ ਦੇ ਲਈ ਅੱਜ ਆਪਣੇ ਇੱਕ ਵਪਾਰਕ ਦਫਤਰ ਖੋਲਣ ਦੀ ਆੜ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਦਿੱਤਾ। ਅੰਨਾ ਅੰਦੋਲਨ ਤੋਂ ‘ਆਪ’ ਦੇ ਨਾਲ ਸਰਗਰਮੀ ਨਾਲ ਜੁੜੇ ਪ੍ਰਦੀਪ ਸਿੰਘ ਖਾਲਸਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ‘ਆਪ’ ਦੀ ਟਿਕਟ ਦੇ ਪ੍ਰਮੁੱਖ ਦਾਵੇਦਾਰਾਂ ਵਿੱਚੋਂ ਸਨ ਕਿਉਂਕਿ ਜਦੋਂ ਉਸ ਸਮੇਂ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਮੰਗ ਨੂੰ ਲੈ ਕੇ ਆਪ ਵਲੰਟੀਅਰ ਸੰਘਰਸ਼ ਕਰ ਰਹੇ ਸਨ ਤਾਂ ਪ੍ਰਦੀਪ ਸਿੰਘ ਖ਼ਾਲਸਾ ਪਹਿਲਾਂ ਜਥਾ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਸਮੇਂ ਸੰਗਰੂਰ ਨਿਵਾਸ ਸਥਾਨ ਸਾਹਮਣੇ ਪਹੁੰਚੇ ਸਨ ਭਾਵੇਂ ਉਸ ਸਮੇਂ ਤਾਂ ਪ੍ਰਦੀਪ ਖਾਲਸਾ ਨੂੰ ਟਿਕਟ ਨਹੀਂ ਸੀ ਮਿਲੀ ਪਰ ਜਿਸ ਤਰ੍ਹਾਂ ਅੱਜ ਉਹਨਾਂ ਵੱਲੋਂ ਕੀਤੇ ਦਫਤਰ ਦੇ ਉਦਘਾਟਨ ਵਿੱਚ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਸਾਰੇ ਟਕਸਾਲੀ ਵਲੰਟੀਅਰ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਨਜ਼ਰ ਆਏ ਉਸ ਨੇ ਸਾਫ ਕਰ ਦਿੱਤਾ ਹੈ ਕਿ ਖਾਲਸਾ ਦੀ ਅੱਜ ਵੀ ਆਪਣੇ ਪੁਰਾਣੇ ਵਰਕਰਾਂ ਅਤੇ ਸਾਥੀਆਂ ਦੇ ’ਚ ਮਜ਼ਬੂਤ ਪਕੜ ਹੈ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਪ ਦੇ ਵਲੰਟੀਅਰ ਇਸ ਦਫਤਰ ਦੇ ਉਦਘਾਟਨ ਵਿੱਚ ਪਹੁੰਚੇ ਉੱਥੇ ਹੀ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਚੇਅਰਮੈਨ ਨਵਜੋਤ ਸਿੰਘ ਜਰਗ, ਚੇਅਰਮੈਨ ਹੇਮਰਾਜ ਰਾਜੀ, ਚੇਅਰਮੈਨ ਬਲਜਿੰਦਰ ਸਿੰਘ ਚੌਂਦਾ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਕੌਂਸਲਰ ਗੁਰਮੀਤ ਸਿੰਘ ਮੁੰਡੀਆਂ, ਕੌਂਸਲਰ ਅਮਰਜੀਤ ਸਿੰਘ, ਚੇਅਰਮੈਨ ਹਰਜੀਤ ਸਿੰਘ ਮਾਂਗਟ, ਸਰਪੰਚ ਕਰਮਜੀਤ ਸਿੰਘ ਖਾਸੀ ਸਮੇਤ ਵੱਡੀ ਗਿਣਤੀ ਵਿੱਚ ਆਪ ਦੇ ਵਲੰਟੀਅਰ ਅਤੇ ਅਹੁਦੇਦਾਰ ਹਾਜ਼ਰ ਸਨ।