
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਪ੍ਰਾਇਮਰੀ ਸਕੂਲ ਨੇ ਗੱਡੇ ਜਿੱਤ ਦੇ ਝੰਡੇ

21)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਸੈਂਟਰ ਪੱਧਰੀ ਖੇਡਾਂ ਮਾਧੋਪੁਰੀ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਸੱਤ-ਬੀ ਹਾਊਸਿੰਗ ਬੋਰਡ ਕਾਲੋਨੀ ਲੁਧਿਆਣਾ-2 ਵਿਖੇ ਬਹੁਤ ਹੀ ਉਤਸ਼ਾਹ ਭਰੇ ਮਾਹੌਲ ਵਿੱਚ ਸ਼ੁਰੂ ਹੋਈਆਂ, ਜਿਸ ਦੀ ਅਗਵਾਈ ਮਾਧੋਪੁਰੀ ਸੈਂਟਰ ਹੈੱਡ ਟੀਚਰ ਅਵਨਿੰਦਰ ਪਾਲ ਤੇ ਹੈੱਡ ਟੀਚਰ ਵਿੱਦਿਆ ਦੇਵੀ ਪ੍ਰਾਇਮਰੀ ਸਕੂਲ ਸੱਤ-ਬੀ ਨੇ ਕੀਤੀ , ਸੈਂਟਰ ਮਾਧੋਪੁਰੀ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਹਮਪੁਰੀ, ਸੱਤ-ਬੀ, ਪੀਰੂ ਬੰਦਾ, ਮੁਹੱਲਾ ਫਤਿਹਗੜ੍ਹ, ਸਲੇਮ ਟਾਬਰੀ, ਮਾਧੋਪੁਰੀ ਦੇ ਬੱਚਿਆਂ ਨੇ ਖੇਡਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਦਾ ਆਗਾਜ਼ ਸੈਂਟਰ ਮੁਖੀ ਅਵਨਿੰਦਰਪਾਲ ਤੇ ਬੀਪੀਈਓ ਦਫਤਰ ਲੁਧਿਆਣਾ-2 ਤੋਂ ਮਨਜਿੰਦਰਪਾਲ ਸਿੰਘ ਦੁਆਰਾ ਰਿਬਨ ਕੱਟ ਕੇ ਕੀਤਾ। ਇਸ ਮੌਕੇ ਖੇਡ ਇੰਚਾਰਜ ਕੁਲਜਿੰਦਰ ਸਿੰਘ ਅਤੇ ਰਿਧੀਮਾ ਸੋਨੀ ਨੇ ਬੱਚਿਆਂ ਨਾਲ ਖੇਡਾਂ ਪ੍ਰਤੀ ਸੁਹਿਰਦ ਹੋਣ ਦੇ ਨੁਕਤੇ ਵੀ ਸਾਂਝੇ ਕੀਤੇ ਤੇ ਉਨ੍ਹਾਂ ਦੱਸਿਆ ਕਿ ਖੇਡਾਂ ਮਿਲਵਰਤਣ ਤੇ ਅਨੁਸ਼ਾਸ਼ਨ ਸਿਖਾਉਂਦੀਆਂ ਹਨ। ਇਸ ਮੌਕੇ ਕਰਵਾਈਆਂ ਗਈਆਂ ਖੇਡਾਂ ਦੌਰਾਨ ਅਥਲੈਟਿਕਸ 100 ਮੀਟਰ (ਮੁੰਡੇ )ਅਨੂਪ 7ਬੀ ਪਹਿਲਾ, ਅਬੂ ਤਾਲਬ ਪੀਰੂ ਬੰਦਾ ਸਕੂਲ ਦੂਜਾ , 200 ਮੀਟਰ. ਅਨੂਪ ਸੱਤ-ਬੀ ਪਹਿਲਾ,ਅਭਿਸ਼ੇਕ ਸੱਤ-ਬੀ ਦੂਜਾ,ਖੁਸ਼ਬੂ ਸੱਤ-ਬੀ ਪਹਿਲਾ ,ਗੌਰੀ ਪੀਰੂਬੰਦਾ ਦੂਜਾ,400 ਮੀਟਰ ਦੌੜਾਂ ਅਮਿਤ ਮਾਧੋਪੁਰੀ ਪਹਿਲਾ, ਹਰਸ਼ਿਤ ਐਸਏਐਨ ਜੈਨ ਸੀਨੀਅਰ ਸੈਕੰਡਰੀ ਸਕੂਲ ਦੂਜਾ, ਨੀਸ਼ਾ ਸੱਤ-ਬੀ ਪਹਿਲਾ, ਮਹਿਰ ਸੱਤ-ਬੀ ਦੂਜਾ, 600 ਮੀਟਰ ਆਯੂਸ਼ ਸੱਤ -ਬੀ ਪਹਿਲਾ, ਸੌਰਵ ਸੱਤ-ਬੀ ਦੂਜਾ, ਖੁਸ਼ਬੂ ਸੱਤ-ਬੀ ਪਹਿਲਾ , ਮਹਿਰ ਸੱਤ-ਬੀ ਦੂਜਾ, 4’100 ਰਿਲੇਅ ਦੌੜ ਵੀ ਕਰਵਾਈ। ਲੰਮੀ ਛਾਲ -ਅਮਿਤ ਮਾਧੋਪੁਰੀ ਪਹਿਲਾ , ਆਯੂਸ਼ ਸੱਤ- ਬੀ ਸਕੂਲ ਦੂਜਾ, ਨੀਸ਼ਾ ਸੱਤ-ਬੀ ਪਹਿਲਾ, ਖੁਸ਼ਬੂ 7ਬੀ ਦੂਜਾ,ਕੁਸ਼ਤੀ 25 ਕਿਲੋ, 28 ਕਿੱਲੋ, 30 ਕਿੱਲੋ 7ਬੀ ਪਹਿਲਾ, 32 ਕਿੱਲੋ ਸਲੇਮ ਟਾਵਰੀ ਪਹਿਲਾ , ਨੈਤਿਕ ਸੱਤ ਬੀ ਦੂਜਾ , ਰੱਸਾ-ਕੱਸੀ ਸੱਤ-ਬੀ ਪਹਿਲਾ, ਐੱਸਏਐੱਨ ਜੈਨ ਸੀਨੀਅਰ ਸੈਕੰਡਰੀ ਸਕੂਲ ਦੂਜਾ , ਨੈਸ਼ਨਲ ਕਬੱਡੀ ਮੁੰਡੇ,ਕੁੜੀਆਂ ਸੱਤ-ਬੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸ਼ਤਰੰਜ, ਗੋਲਾ ਸੁੱਟਣਾ। ਇਸ ਤਰ੍ਹਾਂ ਮਾਧੋਪੁਰੀ ਸੈਂਟਰ ਪੱਧਰੀ ਖੇਡਾਂ ਵਿੱਚ ਓਵਰਆਲ ਸੱਤ-ਬੀ ਸਕੂਲ ਦੀ ਝੰਡੀ ਰਹੀ। ਖੇਡ ਮੇਲੇ ਵਿੱਚ ਅਵਨਿੰਦਰ ਪਾਲ ਸੈਂਟਰ ਮੁੱਖ ਅਧਿਆਪਕ ਮਾਧੋਪੁਰੀ,ਅਤੇ ਹੈਡ ਟੀਚਰ ਅਤੇ ਹੋਰ ਅਧਿਆਪਕ ਇਸ ਖੇਡ ਮੇਲੇ ਵਿੱਚ ਸ਼ਾਮਿਲ ਹੋਏ।