ਪਿੰਡ ਦਾਦ ’ਚ ਤਿੰਨ ਦਿਨਾ ਸਿਖਲਾਈ ਕੈਂਪ ਸ਼ੁਰੂ ਪਿੰਡ ਦਾਦ ਵਿਖੇ ਤਿੰਨ ਰੋਜ਼ਾ ਬੁਨਿਆਦੀ ਟ੍ਰੇਨਿੰਗ ਕੈਂਪ
Publish Date: Fri, 28 Aug 2026 09:23 PM (IST)
Updated Date: Sat, 29 Aug 2026 04:05 AM (IST)
9 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਸ਼ੁਭਮ ਦੇਵਗਨ ਸੂਭੀ ਵੱਲੋਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਦਾਦ ਵਿਖੇ ਤਿੰਨ ਰੋਜ਼ਾ ਬੁਨਿਆਦੀ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਭਰ ਦੇ 117 ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਅਤੇ 29 ਜ਼ਿਲ੍ਹਾ ਪ੍ਰਧਾਨਾਂ ਨੇ ਆਪਣੀਆਂ-ਆਪਣੀਆਂ ਟੀਮਾਂ ਸਮੇਤ ਹਿੱਸਾ ਲਿਆ। ਇਸੇ ਲੜੀ ਤਹਿਤ ਹਲਕਾ ਗਿੱਲ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੇ ਆਪਣੀ ਸਮੁੱਚੀ ਟੀਮ ਸਮੇਤ ਇਸ ਬੁਨਿਆਦੀ ਟ੍ਰੇਨਿੰਗ ਕੈਂਪ ਵਿੱਚ ਸ਼ਮੂਲੀਅਤ ਕਰਕੇ ਟ੍ਰੇਨਿੰਗ ਹਾਸਲ ਕੀਤੀ। ਟ੍ਰੇਨਿੰਗ ਪੂਰੀ ਕਰਨ ਉਪਰੰਤ ਹਰਜੋਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੋਤ ਸਿੰਘ ਗਰੇਵਾਲ ਨੇ ਕਿਹਾ ਕਿ ਟ੍ਰੇਨਿੰਗ ਕੈਂਪ ਦੌਰਾਨ ਦਿੱਤੀ ਗਈ ਜਾਣਕਾਰੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਕਾਂਗਰਸ ਦੀ ਟੀਮ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਤੋਂ ਪ੍ਰਾਪਤ ਗਿਆਨ ਅਤੇ ਤਜਰਬੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਦਿਆਂ ਉਨ੍ਹਾਂ ਦੀ ਪੂਰੀ ਟੀਮ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰੇਗੀ। ਉਨ੍ਹਾਂ ਟ੍ਰੇਨਿੰਗ ਕੈਂਪ ਦਾ ਆਯੋਜਨ ਕਰਨ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਅਤੇ ਪੰਜਾਬ ਪ੍ਰਧਾਨ ਸ਼ੁਭਮ ਦੇਵਗਨ ਸੂਭੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਵਿੱਚ ਜਰਨਲ ਸਕੱਤਰ ਮਾਨਸ ਸੁਖਬੀਰ ਸਿੰਘ ਸੀਲੋਂ,ਵਾਈਸ ਪ੍ਰਧਾਨ ਗਗਨਦੀਪ ਗੁਰਮ, ਬਲਾਕ ਪ੍ਰਧਾਨ ਬਲਜੋਤ ਢੋਡੇ, ਬਲਾਕ ਪ੍ਰਧਾਨ ਸਨੀ ਦੁਗਰੀ, ਦਵਿੰਦਰ ਗਰੇਵਾਲ ਲਲਤੋਂ ਕਲਾਂ, ਰੋਬਿਨ ਗਰੇਵਾਲ, ਪ੍ਰਿੰਸ ਦੁਲੇਆ, ਤਰਨਵੀਰ, ਲਵਲੀ ਲਲਤੋਂ ਅਤੇ ਸਹਿਜ ਲਲਤੋਂ ਸਮੇਤ ਹੋਰ ਯੂਥ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।