
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਡਾਇਰੈਕਟਰ ਸੰਧੂ ਦਾ ਸਨਮਾਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਵੱਲੋਂ ‘ਆਪ’ ਦੇ ਸਰਗਰਮ ਅਤੇ ਮਿਹਨਤੀ ਯੂਥ ਆਗੂ ਪਰਮਿੰਦਰ ਸਿੰਘ ਸੰਧੂ ਸੂਬਾ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਅਤੇ ਇੰਚਾਰਜ ਮਾਲਵਾ ਜ਼ੋਨ ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੇ ਜਾਣ ਨਾਲ ਪੰਜਾਬ ਦੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ। ਸੰਧੂ ਨੇ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਆਪ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਗਾਇਤਰੀ ਬਿਸ਼ਨੋਈ, ਆਦਿਲ ਅਹਿਮਦ, ਰਿਤੇਸ਼ ਅਤੇ ਦੀਪਕ ਚੌਹਾਨ ਦਾ ਦਿਲੋਂ ਧੰਨਵਾਦ ਕੀਤਾ। ਪਾਰਟੀ ਅਤੇ ਸਰਕਾਰ ਵੱਲੋਂ ਉਨ੍ਹਾਂ ’ਤੇ ਜਤਾਇਆ ਗਿਆ ਵਿਸ਼ਵਾਸ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਣ ਲਈ ਵਚਨਬੱਧ ਹਨ। ਸੰਧੂ ਨੇ ਲੰਬੇ ਸਮੇਂ ਤੋਂ ਯੂਥ ਵਿੰਗ ਵਿੱਚ ਸਰਗਰਮ ਰਹਿੰਦਿਆਂ ਆਪਣੀ ਮਿਹਨਤ ਤੇ ਸੰਗਠਨਾਤਮਕ ਸਮਰੱਥਾ ਨਾਲ ਇੱਕ ਮਜ਼ਬੂਤ ਪਹਿਚਾਣ ਬਣਾਈ ਹੈ। ਲੁਧਿਆਣਾ ਤੋਂ ਯੂਥ ਸੰਗਠਨ ਵਿੱਚ ਸਰਗਰਮੀ ਨਾਲ ਕੰਮ ਸ਼ੁਰੂ ਕਰਕੇ ਉਨ੍ਹਾਂ ਨੇ ਨੌਜਵਾਨਾਂ ਨਾਲ ਸਿੱਧਾ ਸੰਪਰਕ ਬਣਾਇਆ ਅਤੇ ਆਪਣੀ ਲਗਾਤਾਰ ਮਿਹਨਤ ਸਦਕਾ ਲੁਧਿਆਣਾ ਵਿੱਚ ਯੂਥ ਆਗੂ ਵਜੋਂ ਆਪਣਾ ਮਜ਼ਬੂਤ ਨਾਮ ਬਣਾਇਆ। ਇਸ ਤੋਂ ਬਾਅਦ ਮਾਲਵਾ ਜ਼ੋਨ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨ ਲਈ ਕੀਤੇ ਲਗਾਤਾਰ ਯਤਨਾਂ ਸਦਕਾ ਅੱਜ ਸੰਧੂ ਦੀ ਪਛਾਣ ਪੰਜਾਬ ਦੇ ਸਰਗਰਮ ਯੂਥ ਆਗੂਆਂ ਵਿੱਚ ਹੋ ਰਹੀ ਹੈ।ਮਾਲਵਾ ਜ਼ੋਨ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਮਿੰਦਰ ਸਿੰਘ ਸੰਧੂ ਨੇ ਯੂਥ ਵਿੰਗ ਦੇ ਸੰਗਠਨ ਨੂੰ ਪਿੰਡ ਪੱਧਰ, ਵਾਰਡ ਪੱਧਰ ਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ।