ਪੀਏਯੂ ਵੱਲੋਂ ਰੁੱਖ-ਬੂਟੇ ਲਾਉਣ ਦੀ ਮੁਹਿੰਮ ਆਰੰਭ ਪੀਏਯੂ ਵੱਲੋਂ ਵਾਤਾਵਰਨ ਸੰਭਾਲ ਲਈ ਬੂਟੇ ਲਾਉਣ ਦੀ ਮੁਹਿੰਮ
Publish Date: Fri, 28 Aug 2026 09:13 PM (IST)
Updated Date: Sat, 29 Aug 2026 04:04 AM (IST)
-ਰੁੱਖਾਂ ਦੀ ਸੰਭਾਲ ਤੇ ਵਾਤਾਵਰਨ ਦੀ ਰੱਖਿਆ ਸਾਂਝੀ ਸਮਾਜਿਕ ਜ਼ਿੰਮੇਵਾਰੀ ਦਾ ਦਿੱਤਾ ਸੁਨੇਹਾ ਫੋਟੋ ਨੰਬਰ-6 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਾਤਾਵਰਨ ਦੀ ਸੰਭਾਲ, ਕੈਂਪਸ ਵਿੱਚ ਹਰਿਆਵਲ ਵਧਾਉਣ ਅਤੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਭਾਈਚਾਰੇ ਵਿੱਚ ਕੁਦਰਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਜਿਮਨੇਜ਼ੀਅਮ ਇਮਾਰਤ ਅਤੇ ਹੋਸਟਲਾਂ ਵਿਖੇ ਰਵਾਇਤੀ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ (ਆਈਏਐਸ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਖੁਦ ਬੂਟਾ ਲਗਾ ਕੇ ਮੁਹਿੰਮ ਦੀ ਅਗਵਾਈ ਕੀਤੀ। ਡਾ. ਕਮਲਜੀਤ ਸਿੰਘ ਸੂਰੀ, ਡਾਇਰੈਕਟਰ ਵਿਦਿਆਰਥੀ ਭਲਾਈ, ਪੀਏਯੂ ਨੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਅਤੇ ਵਾਤਾਵਰਨ ਸੰਭਾਲ ਦੀਆਂ ਗਤੀਵਿਧੀਆਂ ਨਾਲ ਜੋੜਨ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਟਿਕਾਊ ਅਤੇ ਹਰੇ-ਭਰੇ ਕੈਂਪਸ ਦੀ ਸਿਰਜਣਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਡਾ. ਹਰਮੀਤ ਸਿੰਘ, ਇੰਚਾਰਜ ਐਨਐਸਐਸ, ਅਤੇ ਐਨਐਸਐਸ ਦੇ ਕਾਲਜ ਇੰਚਾਰਜਾਂ ਨੇ ਵੀ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ। ਡਾ. ਹਰਮੀਤ ਸਿੰਘ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ, ਵਿਦਿਆਰਥੀਆਂ ਦੀ ਭਾਈਚਾਰਕ ਭਾਗੀਦਾਰੀ ਵਧਾਉਣ ਅਤੇ ਟਿਕਾਊ ਜੀਵਨ-ਢੰਗ ਨੂੰ ਉਤਸ਼ਾਹਿਤ ਕਰਨ ਵਿੱਚ ਐਨਐਸਐਸ ਵਲੰਟੀਅਰਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਐਨਐਸਐਸ ਟੀਮ ਨੇ ਉਤਸ਼ਾਹ ਨਾਲ ਬੂਟੇ ਲਗਾ ਕੇ ਇਹ ਸੰਦੇਸ਼ ਦਿੱਤਾ ਕਿ ਰੁੱਖਾਂ ਦੀ ਸੰਭਾਲ ਅਤੇ ਵਾਤਾਵਰਨ ਦੀ ਰੱਖਿਆ ਸਾਡੀ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ। ਇਸ ਮੌਕੇ ਡਾ. ਨਿਰਮਲ ਜੌੜਾ ਸਾਬਕਾ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਲਗਾਏ ਗਏ ਨਵੇਂ ਬੂਟਿਆਂ ਦੀ ਨਿਰੰਤਰ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੂਟਿਆਂ ਦੇ ਸਿਹਤਮੰਦ ਵਿਕਾਸ ਲਈ ਉਨ੍ਹਾਂ ਦੀ ਨਿਯਮਤ ਦੇਖਭਾਲ ਅਤੇ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਇਸ ਨਾਲ ਕੈਂਪਸ ਨੂੰ ਹੋਰ ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਵਿੱਚ ਮਦਦ ਮਿਲੇਗੀ। ਰੁੱਖ ਲਗਾਉਣ ਦੀ ਇਸ ਮੁਹਿੰਮ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਐਨਐਸਐਸ ਵਲੰਟੀਅਰਾਂ ਅਤੇ ਖੇਡ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਵਿਸ਼ਾਲ ਬੈਕਟਰ, ਐਸੋਸੀਏਟ ਡਾਇਰੈਕਟਰ, ਇੰਸਟੀਚਿਊਸ਼ਨ ਰਿਲੇਸ਼ਨਜ਼; ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ, ਕਲਚਰ; ਡਾ. ਪ੍ਰਿਆ ਕਟਿਆਲ, ਵਾਰਡਨ, ਹੋਸਟਲ ਨੰਬਰ 11, 12 ਅਤੇ 14 ਡਾ. ਨਿਤਿਕਾ ਸੰਧੂ, ਅਸਿਸਟੈਂਟ ਵਾਰਡਨ, ਹੋਸਟਲ ਨੰਬਰ 5, ਡਾ. ਪ੍ਰਤਿਭਾ ਠਾਕੁਰ, ਅਸਿਸਟੈਂਟ ਵਾਰਡਨ, ਹੋਸਟਲ ਨੰਬਰ 16, ਡਾ. ਪਰਮਵੀਰ ਸਿੰਘ ਗਰੇਵਾਲ, ਅਸਿਸਟੈਂਟ ਡਾਇਰੈਕਟਰ, ਸਰੀਰਕ ਸਿੱਖਿਆ, ਡਾ. ਸੁਖਬੀਰ ਸਿੰਘ, ਅਸਿਸਟੈਂਟ ਡਾਇਰੈਕਟਰ, ਸਰੀਰਕ ਸਿੱਖਿਆ, ਸਤਵੀਰ ਸਿੰਘ, ਰਜਿਸਟਰਿੰਗ ਅਫ਼ਸਰ ਅਤੇ ਖੇਡ ਸਟਾਫ਼ ਦੇ ਮੈਂਬਰ ਮੌਜੂਦ ਸਨ। --