ਨਵ-ਨਿਯੁਕਤ ਸੂਬਾ ਪ੍ਰਧਾਨ ਦਾ ਕੀਤਾ ਸਵਾਗਤ ਨਵ-ਨਿਯੁਕਤ ਸੂਬਾ ਪ੍ਰਧਾਨ ਇੰਜ. ਹਰਨਾਮਪੁਰਾ ਦਾ ਕੀਤਾ ਸਵਾਗਤ
Publish Date: Fri, 28 Aug 2026 07:18 PM (IST)
Updated Date: Sat, 29 Aug 2026 04:04 AM (IST)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ, ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਰੋਤ ਵਿਭਾਗ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਦਾ ਜੱਦੀ ਪਿੰਡ ਹਰਨਾਮਪੁਰਾ ’ਚ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ’ਚ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਨਿਵਾਸੀਆਂ ਨੇ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਨੂੰ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ’ਤੇ ਸਦਾ ਮਾਣ ਰਹੇਗਾ, ਜਿੱਥੇ ਪਹਿਲੇ ਉਹਨਾਂ ਦੇ ਪਿਤਾ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਲਗਾਤਾਰ 20 ਸਾਲ ਪਿੰਡ ਦੀ ਸਰਪੰਚੀ ਕੀਤੀ ਉਥੇ ਹੀ ਹੁਣ ਧਰਮਜੀਤ ਸਿੰਘ ਹਰਨਾਮਪੁਰਾ ਨਗਰ ਨਿਵਾਸੀਆਂ ਦੇ ਮਾਣ ਸਨਮਾਨ ਨੂੰ ਹੋਰ ਵਧਾ ਰਹੇ ਹਨ। ਇੰਜੀ. ਧਰਮਜੀਤ ਸਿੰਘ ਹਰਨਾਮਪੁਰਾ ਨੂੰ ਜਿੱਥੇ ਰਾਜਨੀਤੀ ਗੁੜ੍ਹਤੀ ਵਿੱਚ ਹੀ ਮਿਲੀ ਹੈ, ਉੱਥੇ ਹੀ ਉਹ ਗੁਲਜਾਰ ਕਾਲਜ ਖੰਨਾ ਵਿਖੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਵੀ ਰਹੇ ਚੁਕੇ ਹਨ। ਇਸ ਮੌਕੇ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਉਹ ਯੂਨੀਅਨ ਦੇ ਮਸਲੇ ਪੂਰੀ ਤਨਦੇਹੀ ਨਾਲ ਉਠਾਏਗਾ, ਉਥੇ ਹੀ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਆਪਣੇ ਪੁੱਤਰ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ਨੂੰ ਇਸ ਦਿੱਤੇ ਮਾਨ ਸਤਿਕਾਰ ਲਈ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਜਸਵੰਤ ਸਿੰਘ ਹਰਨਾਮਪੁਰਾ, ਖੁਸ਼ਦੀਪ ਸਿੰਘ ਬੈਂਸ, ਕਮਲ ਧਾਲੀਵਾਲ, ਹਰਸ਼ਦੀਪ ਸਿੰਘ, ਜੀਤ ਸਿੰਘ, ਦਿਲਕਰਨ ਚਹਿਲ, ਅਮਨਦੀਪ ਸਿੰਘ, ਗੁਰਨਾਮ ਸਿੰਘ, ਅੰਮ੍ਰਿਤਪਾਲ ਚੰਡੜ, ਸੁੱਖਾ ਮਹਿਮੀ, ਤਜਿੰਦਰ ਸਿੰਘ, ਜਸਪਾਲ ਸਿੰਘ, ਅਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਝੱਜ, ਜਗਤਾਰ ਸਿੰਘ, ਬਲਬੀਰ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਸੁੱਖਾ ਚਹਿਲ, ਗੋਪੀ ਚਹਿਲ, ਗੁਰਮੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਚਹਿਲ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ ਹਾਜ਼ਰ ਸਨ।