
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਰੋਡਵੇਜ਼ ਦੇ ਕਾਮਿਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਅਨੁਸਾਰ ਅੰਤਰਰਾਜੀ ਬੱਸ ਅੱਡੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਬੀਤੇ ਦਿਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਸਾਂਝੇ ਮੁਲਾਜਮ ਮੰਚ ਪੰਜਾਬ ਨਾਲ ਮੁੱਖ ਮੰਤਰੀ ਪੰਜਾਬ ਵਲੋਂ ਰੱਖੀ ਮੀਟਿੰਗ ਦੌਰਾਨ ਭੱਜ ਜਾਣ ਅਤੇ ਇੱਕ ਟਵੀਟ ਕਰਕੇ ਕਿਹਾ ਕਿ ਹੜਤਾਲ ਤੇ ਮੀਟਿੰਗ ਇਕੱਠੇ ਨਹੀਂ ਚੱਲ ਸਕਦੇ,ਜੇਕਰ ਮੁਲਾਜਮ ਮੀਟਿੰਗ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਆਪਣੀ ਹੜਤਾਲ ਵਾਪਸ ਲੈਣ। ਸਰਕਾਰ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ‘ਤੇ ਗਏ ਮੁਲਾਜਮਾਂ ਦੀਆਂ ਸੂਚੀਆਂ ਵੀ ਮੰਗੀਆਂ ਹਨ। ਸਰਕਾਰ ਦੇ ਇਸ ਵਰਤਾਰੇ ਕਾਰਨ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮ ਰੋਸ ’ਚ ਆ ਗਏ ਤੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸੇ ਲੜੀ ਤਹਿਤ ਪੰਜਾਬ ਰੋਡਵੇਜ ਲੁਧਿਆਣਾ ਬੱਸ ਡਿਪੂ ’ਚ ਰੋਸ ਵਜੋਂ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨਹੀ ਮੰਨਦੀ ਤਾਂ ਆਉਣ ਵਾਲੇ ਸਮੇ ਸਾਂਝੇ ਮੁਲਾਜਮ ਮੰਚ ਵਲੋ ਦਿੱਤੀ ਕਾਲ ਅਨੁਸਾਰ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਡਿਪੂ ਦੀਆਂ ਵੱਖ-ਵੱਖ ਜੱਥਬੰਦੀਆਂ ਦੇ ਆਗੂ ਮਨਪ੍ਰੀਤ ਸਿੰਘ ਗਰੇਵਾਲ,ਹਰਬੰਸ ਸਿੰਘ ਪੰਧੇਰ, ਰਵਿੰਦਰ ਕੁਮਾਰ, ਮਨਦੀਪ ਸਿੰਘ,ਹਰਮਨ ਸਿੰਘ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ, ਬਲਜਿੰਦਰ ਸਿੰਘ ਮਨਿਸੀਟੀਰੀਅਲ ਸਟਾਫ ਐਸੋਸੀਏਸ਼ਨ,ਤਰਸੇਮ ਸਿੰਘ ਇੰਪਲਾਈਜ ਯੂਨੀਅਨ,ਸਤਨਾਮ ਸਿੰਘ ਪਨਬੱਸ ਕੰਟਰੈਕਟ ਯੂਨੀਅਨ ਅਤੇ ਬਲਜਿੰਦਰ ਸਿੰਘ ਡਰਾਈਵਰ ਏਕਤਾ ਯੂਨੀਅਨ ਆਦਿ ਆਗੂ ਅਤੇ ਵਰਕਰ ਮੌਜੂਦ ਸਨ।