
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਵ ਨਿਯੁਕਤ ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਦਾ ਸਵਾਗਤ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋ/ਆਲਮਗੀਰ
ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ, ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਰੋਤ ਵਿਭਾਗ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਦਾ ਆਪਣੇ ਜੱਦੀ ਪਿੰਡ ਹਰਨਾਮਪੁਰਾ ਵਿਖੇ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਖ਼ੁਸ਼ੀ ’ਚ ਢੋਲ ਵਜਾ ਕੇ ਸਵਾਗਤ ਕੀਤਾ। ਨਗਰ ਵਾਸੀਆਂ ਨੂੰ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ’ਤੇ ਹਮੇਸ਼ਾ ਮਾਣ ਰਹੇਗਾ ਕਿ ਜਿੱਥੇ ਪਹਿਲੇ ਉਹਨਾਂ ਦੇ ਪਿਤਾ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਲਗਾਤਾਰ 20 ਸਾਲ ਪਿੰਡ ਦੀ ਸਰਪੰਚੀ ਕੀਤੀ ਉਥੇ ਹੀ ਹੁਣ ਧਰਮਜੀਤ ਸਿੰਘ ਹਰਨਾਮਪੁਰਾ ਨਗਰ ਨਿਵਾਸੀਆਂ ਦੇ ਮਾਣ-ਸਨਮਾਨ ਨੂੰ ਹੋਰ ਵਧਾ ਰਹੇ ਹਨ। ਇੰਜੀ. ਧਰਮਜੀਤ ਸਿੰਘ ਹਰਨਾਮਪੁਰਾ ਨੂੰ ਜਿੱਥੇ ਰਾਜਨੀਤੀ ਗੁੜਤੀ ’ਚ ਹੀ ਮਿਲੀ ਹੈ, ਉੱਥੇ ਹੀ ਉਹ ਗੁਲਜਾਰ ਕਾਲਜ ਖੰਨਾ ਵਿਖੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਵੀ ਰਹੇ ਚੁਕੇ ਹਨ। ਇਸ ਮੌਕੇ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਉਹ ਯੂਨੀਅਨ ਦੇ ਮਸਲੇ ਪੂਰੀ ਤਨਦੇਹੀ ਨਾਲ ਚੁੱਕੇਗਾ, ਉਥੇ ਹੀ ਸਮਾਜ ਸੇਵਾ ਦੇ ਕੰਮ ਮੁੱਢਲੇ ਆਧਾਰ ’ਤੇ ਹੋਣਗੇ। ਇਸ ਮੌਕੇ ਸਾਬਕਾ ਸਰਪੰਚ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਆਪਣੇ ਪੁੱਤਰ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ਨੂੰ ਇਸ ਦਿੱਤੇ ਮਾਨ ਸਤਿਕਾਰ ਲਈ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਜਸਵੰਤ ਸਿੰਘ ਹਰਨਾਮਪੁਰਾ, ਖੁਸ਼ਦੀਪ ਸਿੰਘ ਬੈਂਸ, ਕਮਲ ਧਾਲੀਵਾਲ, ਹਰਸ਼ਦੀਪ ਸਿੰਘ, ਜੀਤ ਸਿੰਘ, ਦਿਲਕਰਨ ਚਹਿਲ, ਅਮਨਦੀਪ ਸਿੰਘ, ਗੁਰਨਾਮ ਸਿੰਘ, ਅੰਮ੍ਰਿਤਪਾਲ ਚੰਡੜ, ਸੁੱਖਾ ਮਹਿਮੀ, ਤਜਿੰਦਰ ਸਿੰਘ, ਜਸਪਾਲ ਸਿੰਘ, ਅਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਝੱਜ, ਜਗਤਾਰ ਸਿੰਘ, ਬਲਬੀਰ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਸੁੱਖਾ ਚਹਿਲ, ਗੋਪੀ ਚਹਿਲ, ਗੁਰਮੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਚਹਿਲ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ ਹਾਜ਼ਰ ਸਨ।