
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਲਕਾ ਗਿੱਲ ’ਚ ਮੀਰੀ-ਪੀਰੀ ਖਾਲਸਾ ਮਾਰਚ 31 ਨੂੰ ਹੋਵੇਗਾ ਦਾਖ਼ਲ-ਸਿੰਮਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਦੱਸਿਆ ਕਿ ਮੀਰੀ-ਪੀਰੀ ਖਾਲਸਾ ਮਾਰਚ ਦਾ ਦੂਜਾ ਪੜਾਅ, ਜੋ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਸ਼ੁਰੂ ਹੋ ਚੁੱਕਾ ਹੈ, 31 ਅਗਸਤ 2026 ਨੂੰ ਹਲਕਾ ਗਿੱਲ ਦੇ ਪਿੰਡ ਭੁੱਟਾ ਵਿਖੇ ਦਾਖ਼ਲ ਹੋਵੇਗਾ ਜੋ ਭੁੱਟਾ, ਘਵੱਦੀ ਅਤੇ ਸਰੀਂਹ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਆਲਮਗੀਰ ਵਿਖੇ ਪਹੁੰਚੇਗਾ, ਜਿੱਥੇ ਮਾਰਚ ਦਾ ਰਾਤਰੀ ਵਿਸ਼ਰਾਮ ਹੋਵੇਗਾ। 1 ਸਤੰਬਰ 2026 ਨੂੰ ਸਵੇਰੇ ਠੀਕ 9 ਵਜੇ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਆਲਮਗੀਰ ਤੋਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। 1 ਸਤੰਬਰ ਨੂੰ ਇਹ ਮਾਰਚ ਆਲਮਗੀਰ ਤੋਂ ਚੱਲ ਕੇ ਬੁਲਾਰਾ, ਗਿੱਲ ਅਤੇ ਜੀਐਨਈ. ਕਾਲਜ ਵਾਲੇ ਰਸਤੇ ਤੋਂ ਹੁੰਦਾ ਹੋਇਆ ਟਿੱਬੇ ਦੇ ਪੁਲ 'ਤੇ ਪਹੁੰਚੇਗਾ, ਜਿੱਥੋਂ ਇਹ ਹਲਕਾ ਸਾਹਨੇਵਾਲ ਵਿੱਚ ਦਾਖ਼ਲ ਹੋ ਜਾਵੇਗਾ। ਸਿੰਮਕ ਨੇ ਪਿੰਡ ਭੁੱਟਾ, ਘਵੱਦੀ, ਸਰੀਂਹ ਤੇ ਆਲਮਗੀਰ ਸਮੇਤ ਹਲਕਾ ਗਿੱਲ ਦੀ ਸਮੂਹ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਚਾਇਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 31 ਅਗਸਤ ਤੇ 1 ਸਤੰਬਰ ਨੂੰ ਗੁਰੂ ਮਹਾਰਾਜ ਦੇ ਸਵਾਗਤ ਲਈ ਪੂਰੀ ਸ਼ਰਧਾ ਨਾਲ ਹੁੰਮ-ਹੁੰਮਾ ਕੇ ਪਹੁੰਚਣ।