ਸੰਤ ਸੁੱਚਾ ਸਿੰਘ ਦੀ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਦੀ ਸਮਾਪਤੀ ਸੰਤ ਬਾਬਾ ਸੁੱਚਾ ਸਿੰਘ ਦੀ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਦੀ ਸਮਾਪਤੀ
Publish Date: Thu, 27 Aug 2026 07:38 PM (IST)
Updated Date: Fri, 28 Aug 2026 04:04 AM (IST)
- ਆਖਰੀ ਦਿਨ ਜਵੱਦੀ ਟਕਸਾਲ ਪੁੱਜੇ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਤੇ ਹੋਰ - ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਹਾਪੁਰਸ਼ਾਂ ਦੀ ਯਾਦ ’ਚ ਗੁਰਮਤਿ ਦੀ ਰੋਸ਼ਨੀ ’ਚ ਵਿਚਾਰ ਸਾਂਝੇ ਕੀਤੇ ਫੋਟੋ ਨੰਬਰ-18 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਸਾਲਾਨਾ ਬਰਸੀ ਸਬੰਧੀ ਚੱਲ ਰਹੇ ਸਮਾਗਮ ਦੇ ਅੰਤਲੇ ਦਿਨ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਪੁਰਸ਼ ਸਾਹਿਬਾਨ, ਧਾਰਮਿਕ, ਸਮਾਜਿਕ, ਆਰਥਿਕ, ਵਪਾਰਕ ਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਹਾਪੁਰਸ਼ਾਂ ਦੀ ਯਾਦ ’ਚ ਗੁਰਮਤਿ ਦੀ ਰੋਸ਼ਨੀ ’ਚ ਵਿਚਾਰ ਸਾਂਝੇ ਕੀਤੇ। ਸ੍ਰੀ ਅਖੰਡ ਪਾਠ ਦੇ ਭੋਗ ਪਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਕੁਲਦੀਪ ਸਿੰਘ ਨੇ ਸ਼ਬਦ ਕੀਰਤਨ ਕੀਤਾ। ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਿਰਮਲ ਸੰਪ੍ਰਦਾਇ ਦੇ ਮੁਖੀ ਮਹੰਤ ਗਿਆਨ ਦੇਵ ਨੇ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਨੇ ਜਵੱਦੀ ਟਕਸਾਲ ਰੂਪੀ ਰੂਹਾਨੀ ਗਿਆਨ ਦੀ ਗੰਗਾ ਵਗਾਈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੋ ਕਾਰਜ ਦੀ ਆਰੰਭਤਾ ਵੱਡੀਆਂ ਸੰਸਥਾਵਾਂ ਤੋਂ ਨਾ ਹੋ ਸਕੀ, ਉਸ ਕਾਰਜ ਨੂੰ ਸੰਤ ਬਾਬਾ ਸੁੱਚਾ ਸਿੰਘ ਨੇ ਸੀਮਤ ਸਾਧਨਾਂ ਚ ਵੱਡੀਆਂ ਚੁਣੌਤੀਆਂ ਨੂੰ ਕਬੂਲਦਿਆਂ ਸਫਲਤਾ ਨਾਲ ਕਰ ਕੇ ਵਿਖਾਇਆ। ਉਨ੍ਹਾ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਦਾ ਸਫਲ ਜੀਵਨ-ਅਵਸਥਾ ਗੁਰਮਤਿ ਪ੍ਰੇਮੀ, ਆਤਮ ਖੋਜੀਆਂ, ਗੁਰਬਾਣੀ ਦੇ ਖੋਜੀ, ਨਾਮ-ਅਭਿਆਸੀਆਂ ਦੇ ਸਫ਼ਰ ’ਚ ਸਹਾਇਕ ਸਿੱਧ ਹੁੰਦਾ ਹੈ। ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਨੇ ਗੁਰਮਤਿ ਸੰਗੀਤ ਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਜੀਵਨ ਦਾ ਵੱਡਾ ਹਿੱਸਾ ਜਵੱਦੀ ਟਕਸਾਲ ਤੋਂ ਸਮਰਪਿਤ ਭਾਵਨਾ ਨਾਲ ਲਗਾਇਆ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਗਿਆਨੀ ਇਕਬਾਲ ਸਿੰਘ, ਬਾਬਾ ਕਸ਼ਮੀਰ ਸਿੰਘ ਅਲੌਹਰਾਂ, ਬਾਬਾ ਗੁਰਮੀਤ ਸਿੰਘ ਖੋਸਾਕਟਲਾ, ਦੇਵ ਸਿੰਘ ਜੋਧੇਵਾਲ ਬਸਤੀ, ਸੰਤ ਚਰਨਜੀਤ ਸਿੰਘ, ਗਿਆਨੀ ਕੁਲਵੰਤ ਸਿੰਘ ਕਥਾਵਾਚਕ, ਅਮਰਜੀਤ ਸਿੰਘ ਟਿੱਕਾ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਭੁਪਿੰਦਰ ਸਿੰਘ ਸਦਰਵਲ, ਬਾਬਾ ਕਾਕਾ ਸਿੰਘ ਤਲਵੰਡੀ ਸਾਬੋ, ਬਾਬਾ ਸੁਰਜੀਤ ਸਿੰਘ ਲੋਹੀਆਂ, ਬਾਬਾ ਕੁਲਦੀਪ ਸਿੰਘ ਦਬੜੀਖਾਨ, ਗਿਆਨੀ ਕੋਮਲ ਸਿੰਘ, ਕੁਲਦੀਪ ਸਿੰਘ ਫੱਗੂਵਾਲਾ, ਕੁਲਬੀਰ ਸਿੰਘ ਜੀਰਾ, ਬਾਬਾ ਮੇਹਰ ਸਿੰਘ ਨਬੀਆਬਾਦ, ਪਰਉਪਕਾਰ ਸਿੰਘ ਘੁੰਮਣ, ਹਰਪਾਲ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਅਮਰਵੀਰ ਸਿੰਘ ਢੋਟ, ਲਵਪ੍ਰੀਤ ਸਿੰਘ ਗਿੱਲ, ਬਾਬਾ ਪਿੱਪਲ ਸਿੰਘ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਭਾਈ ਮਾਨ ਸਿੰਘ, ਸਰਬਜੀਤ ਸਿੰਘ ਛਾਪਾ, ਭਗਵਾਨ ਸਿੰਘ, ਸੁਰਜੀਤ ਸਿੰਘ ਸੰਗਰੂਰ ਨੇ ਮਹਾਪੁਰਸ਼ਾਂ ਨੂੰ ਯਾਦ ਕਰਦਿਆਂ ਉਨਾਂ ਦੇ ਜੀਵਨ ਬਾਰੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਉਨਾਂ ਦਾ ਜੀਵਨ ਇਕ ਚਾਨਣ ਮੁਨਾਰਾ ਹੈ।