
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਮੰਗਾਂ ਨੂੰ ਲੈ ਕੇ ਸਿਹਤ ਕਾਮਿਆਂ ਨੇ ਕੱਢਿਆ ਰੋਸ ਮਾਰਚ

35
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੇ ਸਿਹਤ ਵਿਭਾਗ ਵਿੱਚ ਪਿਛਲੇ ਲੰਮੇ ਤੋ ਨਿਰਗੁਣੀਆਂ ਤਨਖਾਹਾਂ ‘ਤੇ ਕੰਮ ਕਰਦੇ ਆ ਰਹੇ ਐਨਐਚਐਮ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਹਨ।ਮੁਲਾਜ਼ਮਾਂ ਦੇ ਹੜਤਾਲ ਉਤੇ ਜਾਣ ਨਾਲ ਸਿਹਤ ਵਿਭਾਗ ਦਾ ਕੰਮਕਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਐੱਨਐੱਚਐੱਮ ਯੂਨੀਅਨ ਪੰਜਾਬ ਭਰ ਵਿੱਚ ਸਾਥੀਆਂ ਦੇ ਸਹਿਯੋਗ ਨਾਲ 13 ਅਗਸਤ ਤੋਂ ਲੈਕੇ ਲਗਾਤਾਰ ਹੜਤਾਲ ‘ਤੇ ਚੱਲ ਰਹੀ ਹੈ। ਮੁਲਾਜ਼ਮਾਂ ਨੇ ਸਰਕਾਰ ਅਤੇ ਵਿਭਾਗ ਦੇ ਰਵੱਈਏ ਨੂੰ ਦੇਖਦੇ ਹੋਏ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਕ ਦਸ ਹਜ਼ਾਰ ਤਨਖਾਹ ਲੈਣ ਵਾਲਾ ਐਨਐਚਐਮ ਦਾ ਮੁਲਾਜ਼ਮ ਲੱਖ ਰੁਪਏ ਤਨਖਾਹ ਲੈਣ ਵਾਲੇ ਮੁਲਾਜ਼ਮ ਦੇ ਬਰਾਬਰ ਕੰਮ ਕਰ ਰਿਹਾ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਇਹ ਗੱਲ ਆਮ ਕਹਿੰਦੇ ਸੁਣੇ ਜਾ ਸਕਦੇ ਸਨ ਕਿ ਜਦੋ ਸੂਬੇ ਵਿੱਚ ਆਮ ਆਦਮੀ ਪਰਾਟੀ ਦੀ ਸਰਕਾਰ ਆਵੇਗੀ ਸਭ ਤੋਂ ਪਹਿਲਾਂ ਐਨਐਚਐਮ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਹੱਲ ਕੀਤੀਆਂ ਜਾਣਗੀਆ। ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਸਰਕਾਰ ਤੋਂ ਲਾਰਿਆ ਤੋਂ ਸਵਾਏ ਕੁਝ ਨਹੀ ਦਿੱਤਾ।ਅਹੁਦੇਦਾਰਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਸਟੇਜ ’ਤੇ ਇਹ ਗੱਲ ਕਹਿੰਦੇ ਹਨ ਕਿ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਹੱਕ ਵਿਚ ਹਰਾ ਪੈਨ ਚਲੇਗਾ। ਪਰ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਆ ਰਹੇ ਐਨਐਚਐਮ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈਕੇ ਸਮੇਂ-ਸਮੇਂ ’ਤੇ ਸਰਕਾਰ ਨੂੰ ਮੰਗ ਪੱਤਰ ਦਿੰਦੇ ਆ ਰਹੇ ਹਨ। ਪਿਛਲੇ ਸਾਢੇ ਚਾਰ ਸਾਲ ਵਿੱਚ ਅਜੇ ਤੱਕ ਮੁਲਾਜ਼ਮਾਂ ਦੇ ਹੱਕ ਵਿੱਚ ਮੁੱਖ ਮੰਤਰੀ ਦਾ ਹਰਾ ਪੈਨ ਨਹੀ ਚੱਲਿਆ। ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵਾਰੀ ਆਪਣਾ ਹਰਾ ਪੈਨ ਪਤਾ ਨਹੀਂ ਕਿਹੜੇ ਖੀਸੇ ਵਿੱਚ ਪਾਕੇ ਰੱਖਿਆ ਹੋਇਆ ਹੈ। ਸਰਕਾਰ ਦੇ ਇਸ ਸਖਤ ਰਵੱਈਏ ਖਿਲਾਫ ਯੂਨੀਅਨ ਦੇ ਲਏ ਫੈਸਲੇ ਅਨੁਸਾਰ ਅੱਜ ਬੁੱਧਵਾਰ ਨੂੰ ਪੰਜਾਬ ਭਰ ਵਿਚ ਐਨਐਚਐਮ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਗਏ।ਜਿਲਾ ਲੁਧਿਆਣਾ ਨਾਲ ਸਬੰਧਿਤ ਐਨਐਚਐਮ ਮੁਲਾਜ਼ਮਾਂ ਵੱਲੋ ਪੁਰਾਣੀ ਕਚਿਹਰੀ ਚੌਕ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ। ਅਹੁਦੇਦਾਰਾਂ ਦੱਸਿਆ ਕਿ ਯੂਨੀਅਨ ਵੱਲੋ ਲਏ ਗਏ ਫੈਸਲੇ ਅਨੁਸਾਰ ਅੱਜ 27 ਅਗਸਤ ਨੂੰ ਪੰਜਾਬ ਬੰਦ ਦਾ ਸਮਰਥਨ ਕੀਤਾ ਜਾਵੇਗਾ। ਅਹੁਦੇਦਾਰਾਂ ਅਨੁਸਾਰ ਜਿੰਨਾ ਚਿਰ ਪੰਜਾਬ ਸਰਕਾਰ ਮੰਗਾਂ ਮੰਨ ਨਹੀ ਲੈਦੀ ਉਨਾਂ ਚਿਰ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਜਾਰੀ ਰਹੇਗੀ।ਇਸ ਮੌਕੇ ਵੱਡੀ ਗਿਣਤੀ ਵਿੱਚ ਲੁਧਿਆਣਾ ਜਿਲੇ ਨਾਲ ਸਬੰਧਤ ਐਨਐਚਐਮ ਮੁਲਾਜ਼ਮ ਹਾਜ਼ਰ ਸਨ।