
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ’ਚ ਖੂਨਦਾਨ ਕੈਂਪ ਲਾਇਆ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਸੰਵੇਦਨਾ ਟਰੱਸਟ ਅਤੇ ਦਯਾਨੰਦ ਮੇਡੀਕਲ ਕਾਲਜ ਐਂਡ ਹਸਪਤਾਲ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਾਇਆ। ਇਹ ਕੈਂਪ ਸਮਾਜ ਦੀ ਸੇਵਾ ਕਰਨ ਅਤੇ ਕੀਮਤੀ ਜ਼ਿੰਦਗੀਆਂ ਬਚਾਉਣ ਦੇ ਨੇਕ ਉਦੇਸ਼ ਨਾਲ ਕੀਤਾ ਗਿਆ। ਇਸ ਮੌਕੇ 'ਤੇ ਡੀਐਮਸੀ ਦੇ ਪ੍ਰੋਫੈਸਰ ਤੇ ਹੈਡ ਡਾ. ਰਾਜੇਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਅਤੇ ਇਸ ਕੈਂਪ ਦੌਰਾਨ ਕਾਲਜ ਤੋਂ ਲਗਭਗ 34 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕਾਲਜ ਮੈਨੇਜਿੰਗ ਕਮੇਟੀ ਦੇ ਜਨਰਲ ਸੈਕਟਰੀ ਭੂਸ਼ਣ ਵਰਮਾ ਅਤੇ ਫਾਇਨੈਂਸ ਸੈਕਟਰੀ ਵਰਿੰਦਰ ਕੁਮਾਰ ਨੇ ਕਾਲਜ ਸਟਾਫ ਦੀ ਇਸ ਨੇਕ ਪਹਿਲ ਤੇ ਵਿਦਿਆਰਥੀਆਂ ਦੀ ਪੂਰੇ ਦਿਲੋਂ ਭਾਗੀਦਾਰੀ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ। ਕਾਲਜ ਦੇ ਵਾਈਸ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ 'ਚ ਸਫਲਤਾਪੂਰਵਕ ਸਮਾਪਤ ਹੋਇਆ। ਕਾਲਜ ਮੈਨੇਜਿੰਗ ਕਮੇਟੀ ਦੇ ਮੁਖੀ ਸੁਨੀਲ ਅਗਰਵਾਲ, ਸੀਨੀਅਰ ਵਾਈਸ ਪ੍ਰਧਾਨ ਸੰਦੀਪ ਅਗਰਵਾਲ, ਵਾਈਸ ਪ੍ਰਧਾਨ ਸੰਦੀਪ ਜੈਨ, ਵਾਈਸ ਪ੍ਰਧਾਨ ਤਰੁਣ ਜੈਨ, ਜਨਰਲ ਸੈਕਟਰੀ ਭੂਸ਼ਣ ਵਰਮਾ, ਮੈਨੇਜਰ ਡਾ. ਬੀਡੀ ਬੁੱਧੀਰਾਜਾ, ਪ੍ਰਿੰਸੀਪਲ ਡਾ. ਬਿਮਲੇਸ਼ ਕੁਮਾਰ ਗੁਪਤਾ ਨਾਲ ਮਿਲ ਕੇ ਨੌਜਵਾਨ ਵਿਦਿਆਰਥੀਆਂ ਦੀ ਮਨੋ ਭਾਵਨਾ ਦੀ ਸਾਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਐਸੇ ਨੇਕ ਕੰਮਾਂ ਲਈ ਸਮਾਜਿਕ ਤੌਰ 'ਤੇ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ।