
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਕਾਲਜ ਲੜਕੀਆਂ ਵਿਖੇ ਫਰੈਸ਼ਰ ਪਾਰਟੀ ਕਰਵਾਈ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਸਰਕਾਰੀ ਕਾਲਜ ਲੜਕੀਆਂ ਨੇ ਪੋਸਟ ਗ੍ਰੈਜੂਏਟ, ਬੀਵੋਕ, ਅਤੇ ਡਿਪਲੋਮਾ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਇਹ ਸਮਾਗਮ ਉਤਸ਼ਾਹ, ਜਸ਼ਨ ਅਤੇ ਪ੍ਰਤਿਭਾ ਦੇ ਰੰਗੀਨ ਪ੍ਰਦਰਸ਼ਨ ਨਾਲ ਭਰਪੂਰ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਖੁਸ਼ੀ ਅਤੇ ਆਤਮਵਿਸ਼ਵਾਸ ਨਾਲ ਆਪਣੀ ਅਕਾਦਮਿਕ ਯਾਤਰਾ ਸ਼ੁਰੂ ਕਰਨ ਦਾ ਮੌਕਾ ਮਿਲਿਆ। ਪ੍ਰਿੰਸੀਪਲ ਸੁਮਨ ਲਤਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਨਦੀਪ ਕੌਰ ਦੁਆ ਅਤੇ ਰਮਨਜੀਤ ਭੱਟੀ ਦੁਆਰਾ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵਿਦਿਆਰਥੀਆਂ ਨੇ ਇੱਕ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਨਾਚ ਅਤੇ ਸੰਗੀਤ ਦਾ ਮਿਸ਼ਰਣ ਸੀ। ਉਨ੍ਹਾਂ ਦੇ ਜੋਸ਼ੀਲੇ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹ ਲਿਆ। ਫਰੈਸ਼ਰ ਪਾਰਟੀ ਦਾ ਸਭ ਤੋਂ ਆਕਰਸ਼ਕ ਮੁਕਾਬਲਾ ਮਾਡਲਿੰਗ ਸੀ, ਜਿਸ ਵਿੱਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਬਬਨ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ, ਜਦੋਂ ਕਿ ਆਂਚਲ ਤੇ ਸੁਨਿਧੀ ਨੂੰ ਕ੍ਰਮਵਾਰ ਪਹਿਲੀ ਰਨਰ-ਅੱਪ ਅਤੇ ਦੂਜੀ ਰਨਰ-ਅੱਪ ਐਲਾਨਿਆ ਗਿਆ। ਆਇਨਾ ਨੇ ਮਿਸ ਜਨਰਲ ਜ਼ੈੱਡ ਗਲੈਮ ਦਾ ਖਿਤਾਬ ਜਿੱਤਿਆ। ਰਿਸ਼ਿਕਾ ਨੂੰ ਮਿਸ ਮੈਜੀਕਲ ਚਾਰਮ ਚੁਣਿਆ ਤੇ ਗੀਤਾਂਜਲੀ ਨੂੰ ਮਿਸ ਨਿਊ ਬਲੂਮ ਚੁਣਿਆ ਗਿਆ। ਮਾਨਿਆ ਨੇ ਚੁਲਬੁਲੀ ਕਵੀਨ ਦਾ ਖਿਤਾਬ ਜਿੱਤਿਆ। ਸਾਨੀਆ ਨੂੰ ਸਟਾਈਲ ਕਵੀਨ ਐਲਾਨਿਆ ਗਿਆ। ਏਂਜਲ ਨੂੰ ਮਿਸ ਬਿੰਦਾਸ ਦਾ ਖਿਤਾਬ ਦਿੱਤਾ ਗਿਆ ਅਤੇ ਦੀਕਸ਼ਾ ਨੂੰ ਮਿਸ ਕੈਮਰਾ ਕਵੀਨ ਦਾ ਤਾਜ ਪਹਿਨਾਇਆ ਗਿਆ। ਮਾਡਲਿੰਗ ਮੁਕਾਬਲੇ ਦੀ ਜੱਜਮੈਂਟ ਆਂਚਲ, ਸੁਰਭੀ ਅਤੇ ਜਸਦੀਪ ਕੌਰ ਨੇ ਕੀਤੀ, ਜਿਨ੍ਹਾਂ ਵਿਦਿਆਰਥਣਾਂ ਦੁਆਰਾ ਦਿਖਾਏ ਗਏ ਆਤਮਵਿਸ਼ਵਾਸ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ।