ਕਿਸਾਨਾਂ ਦਾ ਚੋਰੀ ਹੋਇਆ ਸਾਮਾਨ ਵਾਪਸ ਕਰਵਾਉਣ ਲਈ ਰੋਸ ਵਿਖਾਵਾ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਵਾਪਸ ਕਰਵਾਉਣ ਲਈ ਰੋਸ ਪ੍ਰਦਰਸ਼ਨ
Publish Date: Tue, 25 Aug 2026 09:12 PM (IST)
Updated Date: Wed, 26 Aug 2026 04:09 AM (IST)
ਟੋ ਨੰਬਰ-40 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਦਾ ਚੋਰੀ ਹੋਇਆ ਸਾਮਾਨ ਵਾਪਸ ਕਰਵਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਜਗਰਾਓਂ ਪੁੱਲ ‘ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇੰਦਰਵੀਰ ਸਿੰਘ ਕਾਦੀਆਂ ਮਾਲਵਾ ਜ਼ੋਨ ਬੀਕੇਯੂ ਅਤੇ ਦਿਲਬਾਗ ਸਿੰਘ ਗਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਰੋਸ ਪ੍ਰਦਰਸ਼ਨ ਕਰਦੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਦੀ ਕਾਲ ‘ਤੇ ਕਿਸਾਨਾਂ/ਮਜਦੂਰਾਂ ਨੇ ਲੱਗਿਆ ਮੋਰਚਾ 19 ਮਾਰਚ 2025 ਨੂੰ ਸ਼ੰਭੂ ਅਤੇ ਖਨੌਰੀ ‘ਤੇ ਕਿਸਾਨਾਂ ਨੇ ਚੁੱਕਿਆ ਸੀ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਚੱਲਦੀਆਂ ਮੀਟਿੰਗਾਂ ਦੇ ਵਿੱਚ ਦੋਨਾਂ ਮੋਰਚਿਆਂ ਦੇ ਆਗੂਆਂ ਨੂੰ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਮੀਟਿੰਗ ਦੇ ਵਿੱਚ ਸੱਦ ਕੇ ਧੋਖੇ ਨਾਲ ਗਿਰਫਤਾਰ ਕਰ ਲਿਆ ਅਤੇ ਜੋ ਆਗੂ ਉਥੇ ਸਨ ਮੋਰਚੇ ਦੇ ਵਿੱਚ ਉਹਨਾਂ ਨੂੰ ਵੀ ਬੱਸਾਂ ’ਚ ਬੁਲਾ ਕੇ ਬਿਠਾ ਕੇ ਗਿਰਫਤਾਰ ਕਰਨ ਉਪਰੰਤ ਪਟਿਆਲਾ ਜੇਲ ਵਿੱਚ ਭੇਜ ਦਿੱਤਾ ਗਿਆ। ਉਸੇ ਦਿਨ ਹੀ ਸ਼ਾਮ ਨੂੰ ਸੜਕਾਂ ‘ਤੇ ਚੱਲ ਰਹੀਆਂ ਲਾਈਟਾਂ ਬੰਦ ਕਰਕੇ ਕਿਸਾਨਾਂ ਦਾ ਸਾਰਾ ਸਮਾਨ ਟਰਾਲੀਆਂ ਅਤੇ ਟਰੈਕਟਰਾਂ ਸਮੇਤ ਪਾਣੀ ਵਾਲੀਆਂ ਟੈਂਕੀਆਂ ਖਾਣ ਪੀਣ ਵਾਲਾ ਸਮਾਨ ਸਿਲਿੰਡਰ ਚੁੱਲੇ ਮੰਜੇ ਕੂਲਰ ਪੱਖੇ ਇਥੋਂ ਤੱਕ ਕਿ ਜੋ ਗਲ ਪਾਉਣ ਵਾਲੇ ਕੱਪੜੇ ਸਨ ਉਹ ਵੀ ਸ਼ਰਾਰਤੀ ਲੋਕਾਂ ਨੇ ਉਥੋਂ ਲੁੱਟ ਲਏ ,ਕੁੱਝ ਟਰਾਲੀਆਂ ਦਿੱਲੀ ਤੋਂ ਅੱਗੋਂ ਜਾ ਕੇ ਲੱਗੀਆਂ ਲੱਭੀਆਂ ਅਤੇ ਕੁੱਝ ਟਰਾਲੀਆਂ ਘਨੌਰ ਐਮਐਲਏ ਦੇ ਰਿਸ਼ਤੇਦਾਰਾਂ ਦੇ ਘਰੋਂ ਲੱਭੀਆਂ ਜਿਨਾਂ ਦਾ ਪਰਚਾ ਦਰਜ ਵੀ ਹੋਇਆ ਤੇ ਕੁੱਝ ਟਰਾਲੀਆਂ ਨਾਭੇ ਦੇ ਐਮਸੀ ਪ੍ਰਧਾਨ ਦੀ ਵਰਕਸ਼ਾਪ ਦੇ ਵਿੱਚੋਂ ਕੱਟੀਆਂ ਹੋਈਆਂ ਮਿਲੀਆਂ ਅਤੇ ਉਹਨਾਂ ਨੇ ਹੀ ਉਥੇ ਨਾਭੇ ਇੱਕ ਸਰਕਾਰੀ ਰੈਸਟ ਹਾਊਸ ਦੇ ਪਲਾਟ ਵਿੱਚ ਡੂੰਘਾ ਟੋਆ ਕੱਢ ਕੇ ਦੱਬੀਆਂ ਹੋਈਆਂ ਸਨ, ਨੂੰ ਪੁੱਟਣ ‘ਤੇ ਮਿਲੀਆਂ। ਕਿਸਾਨੀ ਸਾਮਾਨ ਮਿਲਣ ‘ਤੇ ਦੋਸ਼ੀਆਂ ਵਿਰੁੱਧ ਪੁਲਿਸ ਪਰਚਾ ਦਰਜ ਹੋਇਆ। ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਨੇ ਜਦੋਂ ਧਰਨਿਆਂ ਨੂੰ ਦੇਖਦੇ ਹੋਏ ਜਥੇਬੰਦੀਆਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਤਾਂ ਉਹਨਾਂ ਮੰਨਿਆ ਕਿ ਵਿੱਤੀ ਨੁਕਸਾਨ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ ਤਿੰਨ ਕਰੋੜ 77 ਲੱਖ ਰੁਪਈਏ ਬਣਦਾ ਹੈ ।ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੇ ਸਮਾਨ ਭਰਪਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ ਹੈ ।ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ।ਇਸ ਮੌਕੇ ਆਗੂਆਂ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ ਦੇ ਬੁੱਤਾਂ ਵਲ ਇਸ਼ਾਰਾ ਕਰਦਿਆਂ ਕਰਦਿਆਂ ਕਿਹਾ ਕਿ ਸ਼ਹੀਦੋ ਤੁਹਾਡੇ ਨਾਂ ‘ਤੇ ਬਣੀ ਸਰਕਾਰ ਦੇ ਚਹੇਤਿਆਂ ਨੇ ਲੋਕਾਂ ਦੇ ਸਮਾਨ ਚੋਰੀ ਦੇ ਨਾਲ ਨਾਲ ਮੋਟਰਾਂ ਵੀ ਚੋਰੀ ਕਰ ਲਈਆਂ ਤੇ ਪਾਥੀਆਂ ਵੀ ਚੋਰੀ ਕਰ ਲਈਆਂ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟਰਾਲੀ ਚੋਰ ਦੇ ਨਾਅਰੇ ਵੀ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ।