
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਜਨੀਤਿਕ ਪਾਰਟੀਆਂ ਵਾਲਮੀਕਿ ਭਾਈਚਾਰੇ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ-ਨਰੇਸ਼ ਧੀਂਗਾਨ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਮੀਟਿੰਗ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸੰਸਥਾ ਦੇ ਕੇਂਦਰੀ ਦਫ਼ਤਰ ਸਥਾਨਕ ਮਾਤਾ ਰਾਣੀ ਚੌਂਕ ਨੇੜੇ ਹੋਈ। ਇਸ ਮੀਟਿੰਗ ਭਾਵਾਧਸ ਦੇ ਧਰਮਗੁਰੂ ਸ਼ਿਵ ਅਨਾਰਿਆ ਵਿਸ਼ੇਸ਼ ਤੌਰ ’ਤੇ ਆਸ਼ੀਰਵਾਦ ਦੇਣ ਪੁੱਜੇ ਜਦੋਂ ਕਿ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆਂ ਤੋਂ ਇਲਾਵਾ ਸਮੁੱਚੇ ਪੰਜਾਬ ਤੋਂ ਭਾਵਾਧਸ ਆਗੂ ਹਾਜ਼ਰ ਹੋਏ। ਵਾਲਮੀਕਿ ਕੌਮ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਦਸ਼ਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਨਰੇਸ਼ ਧੀਂਗਾਨ ਵਲੋਂ ਸਮੂਹ ਭਾਵਾਧਸ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮਨਾਉਣ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਰੇਸ਼ ਧੀਂਗਾਨ ਨੇ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਅਹੁਦੇਦਾਰਾਂ ਨੂੰ ਕਿਹਾ ਕਿ ਪੰਜਾਬ ਵਿਚੋਂ 50000 ਮੈਂਬਰਾਂ ਦੀ ਮੈਂਬਰਸਿਪ ਭਰ ਕੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਦੌਰਾਨ ਨਰੇਸ਼ ਧੀਂਗਾਨ ਵਲੋਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਰਾਜਨੀਤਿਕ ਪਾਰਟੀਆਂ ਟਿਕਟਾਂ ਦੋਵੇ ਭਾਈਚਾਰੇ ਨੂੰ ਬਰਾਬਰ ਵੰਡ ਕੇ ਦੇਣ ਅਤੇ ਵਿਸ਼ੇਸ਼ ਤੌਰ ’ਤੇ ਸਮੂਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਥਾਵਾਂ ’ਤੇ ਵਾਲਮੀਕਿ ਸਮਾਜ ਦੀ ਅਬਾਦੀ ਜਿਆਦਾ ਹੈ ਉਥੇ ਉਸੇ ਹਿਸਾਬ ਨਾਲ ਉਨ੍ਹਾਂ ਨੂੰ ਟਿਕਟਾਂ ਵਿਚ ਹਿੱਸੇਦਾਰੀ ਦੇਣ, ਤਾਂ ਜੋ ਵਾਲਮੀਕਿ ਸਮਾਜ ਦਾ ਰਾਜਨੀਤਿਕ ਪੱਧਰ ’ਤੇ ਵੀ ਉਥਾਨ ਹੋ ਸਕੇ। ਇਸ ਮੌਕੇ ਮੀਟਿੰਗ ਵਿੱਚ ਵੀਰ ਸੁਰਿੰਦਰ ਜਾਜਾ ਰਾਸ਼ਟਰੀ ਸੰਚਾਲਕ ਨੇ ਸਾਬਕਾ ਮੰਤਰੀ ਜਥੇ. ਹੀਰਾ ਸਿੰਘ ਗਾਬੜੀਆ ਤੋਂ ਮੰਗ ਕੀਤੀ ਕਿ ਅਕਾਲੀ ਦਲ ਵਿਚ ਵਾਲਮੀਕਿ ਮਜ਼੍ਹਬੀ ਭਾਈਚਾਰੇ ਨੂੰ ਰਾਜਨੀਤੀ ਵਿੱਚ ਬਰਾਬਰ ਦਾ ਹੱਕ ਦਿੱਤਾ ਜਾਵੇ ਕਿਉਂਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਵਾਲਮੀਕਿ ਭਾਈਚਾਰੇ ਅਕਾਲੀ ਦਲ ਨਾਲ ਚੱਲਦਾ ਆਇਆ ਹੈ ਤੇ ਪੰਜਾਬ ਵਿਚ ਸਿਰਫ਼ ਤੇ ਸਿਰਫ਼ ਅਕਾਲੀ ਦਲ ਨੇ ਹੀ ਵਾਲਮੀਕਿ ਸਮਾਜ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਅਕਾਲੀ ਦਲ ਵਾਲਮੀਕਿ ਸਮਾਜ ਨੂੰ ਰਾਜਨੀਤਿਕ ਪੱਧਰ ਤੇ ਉਪਰ ਉਠਾਉਣ ਲਈ ਆਂਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਟਿਕਟਾਂ ਦੇਵੇ। ਇਸ ਮੌਕੇ ਹੀਰਾ ਸਿੰਘ ਗਾਬੜੀਆਂ ਨੇ ਸਮੂਹ ਭਾਵਾਧਸ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਾਲਮੀਕਿ ਭਾਈਚਾਰੇ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਸਾਰੀ ਗੱਲ ਪਾਰਟੀ ਹਾਈਕਮਾਂਡ ਤੱਕ ਪਹੁੰਚਾਈ ਜਾਵੇਗੀ।
ਇਸ ਮੌਕੇ ਨਰੇਸ਼ ਧੀਂਗਾਨ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਭਾਰੀ ਵੀਰ ਰਜਿੰਦਰ ਕੁਮਾਰ ਬਿੰਦੀ, ਵੀਰ ਕੈਲਾਸ਼ ਚੋਹਾਨ ਪੰਜਾਬ ਪ੍ਰਧਾਨ, ਵੀਰ ਰੂਬਲ ਅਛੂਤ ਪੰਜਾਬ ਕਨਵੀਨਰ, ਵੀਰ ਰਵੀ ਬਾਲੀ ਪੰਜਾਬ ਪ੍ਰਧਾਨ ਨ. ਨਿ. ਕਰਮਚਾਰੀ ਯੂਨੀਅਨ, ਵੀਰ ਰਾਜਵੀਰ ਚੋਟਾਲਾ ਪੰਜਾਬ ਯੂਥ ਪ੍ਰਧਾਨ, ਵੀਰ ਰਵੀ ਰਾਣਾ ਸਾਹਿਕ ਕਨਵੀਨਰ ਪੰਜਾਬ, ਵੀਰ ਕਿਰਨ ਬੈਂਸ ਜਨਰਲ ਸਕੱਤਰ ਪੰਜਾਬ ਰ ਵਿੰਗ, ਵੀਰ ਪਦਮ ਅਛੂਤ ਰਾਸ਼ਟਰੀ ਕਾਰਜਕਾਰੀ ਮੈਂਬਰ, ਵੀਰ ਕਮਲ ਮਲਿਕ, ਵੀਰ ਬਿਰਮਪਾਲ ਸਹੋਤਾ ਪ੍ਰਭਾਰੀ ਐਚ ਪੀ,ਵੀਰ ਮਨੋਜ ਕੁਮਾਰ ਮੋਨੂੰ ਪ੍ਰਚਾਰ ਸਕੱਤਰ, ਵੀਰ ਪਵਨ ਦ੍ਰਾਵਿੜ, ਵੀਰ ਅਸੌਕ ਕੁਮਾਰ, ਵੀਰ ਮੰਗਤ ਰਾਮ ਅਨਾਰੀਆ, ਵੀਰ ਵਿਕਾਸ ਕੁਮਾਰ, ਵੀਰ ਟਿੰਕੂ ਕੁਮਾਰ, ਵੀਰ ਮੁਕਲ ਕੁਮਾਰ, ਵੀਰ ਸੁਭਾਸ਼ ਸੋਧੇ ਜ਼ਿਲ੍ਹਾ ਪ੍ਰਧਾਨ , ਵੀਰ ਵਰੁਨ ਰਾਜ, ਵੀਰ ਸੁਸ਼ੀਲ ਰੱਤੀ, ਵੀਰ ਵਿਕਾਸ ਸੋਧੇ, ਵੀਰ ਸੁਮਿਤ ਚੋਟਾਲਾ, ਵੀਰ ਮੋਨੂੰ ਕੁਮਾਰ, ਵੀਰ ਗਗਨ ਭੰਡਾਰੀ ਇੰਚਾਰਜ ਸੋਸ਼ਲ ਮੀਡੀਆਂ, ਵੀਰ ਅਕਸ਼ੇ, ਵੀਰ ਰਜੇਸ਼ ਲੁਧਿਆਣਾ, ਵੀਰ ਯਸ਼ ਲੁਧਿਆਣਾ, ਵੀਰ ਵਿੱਕੀ ਫਰੀਦਕੋਟ, ਵੀਰ ਹਨੀ ਬੈਂਸ, ਵੀਰ ਬਲਬੀਰ ਮਾਥੁਰ, ਵੀਰ ਮਾਨਵ ਬਿਡਲਾਨ, ਵੀਰ ਪੱਪੂ ਰਾਏ, ਆਦਿ ਵੱਡੀ ਗਿਣਤੀ ਵਿੱਚ ਮੌਜੂਦ ਸਨ।