
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਜਾ ਵੜਿੰਗ ਵੱਲੋਂ ਮਾਤਾ ਜਿਉਣ ਕੌਰ ਦੀ ਯਾਦ ’ਚ ਬਣੇ ਪਾਰਕ ਦਾ ਉਦਘਾਟਨ

-ਕਿਹਾ, ‘ਆਪ’ ਦੀ ਸਰਕਾਰ ਨੇ ਸਿਰਫ ਵੋਟਾਂ ਦੇ ਮੱਦੇਨਜ਼ਰ ਬੀਬੀਆਂ ਦੇ ਖਾਤਿਆਂ ’ਚ ਪਾਈ ਨਿਗੂਣੀ ਰਾਸ਼ੀ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰ, ਡੇਹਲੋਂ/ਆਲਮਗੀਰ
ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕਾ ਗਿੱਲ ਅੰਦਰ ਐਮ.ਪੀ. ਫੰਡ ਵਿਚੋਂ ਹੋਏ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਸਮੇਂ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਬਿਜਲੀ, ਪਾਣੀ ਅਤੇ ਪੈਨਸ਼ਨ ਵਰਗੀਆਂ ਸਹੂਲਤਾਂ ਕਿਸੇ ਆਗੂ ਦੀ ਨਿੱਜੀ ਜੇਬ ਵਿਚੋਂ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਇਹ ਲੋਕਾਂ ਦੇ ਆਪਣੇ ਪੈਸੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਤੋਂ ਟੈਕਸ ਅਤੇ ਹੋਰ ਫੀਸਾਂ ਰਾਹੀਂ ਪੈਸਾ ਇਕੱਠਾ ਕਰਦੀਆਂ ਹਨ ਅਤੇ ਉਸੇ ਵਿੱਚੋਂ ਹੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਮੈਂਬਰ ਪਾਰਲੀਮੈਨਟ ਰਾਜਾ ਵੜਿੰਗ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ.ਡੀ.ਵੈਦ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਪਿੰਡ ਗੁਰਮ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਾਤਾ ਜਿਊਣ ਕੌਰ ਦੇ ਨਾਮ ਤੇ ਬਣੇ ਪਾਰਕ ਦਾ ਉਦਘਾਟਨ ਅਤੇ ਅਬੋਹਰ ਬ੍ਰਾਂਚ ਨਹਿਰ ਤੇ ਪਿੰਡ ਘਵੱਦੀ ਵਿਖੇ ਨਵੇਂ ਬਣੇ ਪੁਲ ਦੇ ਉਦਘਾਟਨੀ ਸਮਾਗਮਾਂ ਦੌਰਾਨ ਸ਼ਿਰਕਤ ਕਰਨ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਪੰਜ ਸਾਲਾਂ ਵਿੱਚ ਪੈਨਸ਼ਨ ਵਿੱਚ ਉਮੀਦ ਮੁਤਾਬਕ ਵਾਧਾ ਨਹੀਂ ਕੀਤਾ। ਉਨ੍ਹਾਂ ਮਨਰੇਗਾ ਦੇ ਕੰਮ ਨੂੰ ਲੈ ਕੇ ਵੀ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਦੇ ਸਮੇਂ ਜਿੱਥੇ ਲੋਕਾਂ ਨੂੰ ਵੱਧ ਦਿਨਾਂ ਦਾ ਕੰਮ ਮਿਲਦਾ ਸੀ, ਉੱਥੇ ਹੁਣ ਕਈ ਥਾਵਾਂ ’ਤੇ ਮਨਰੇਗਾ ਦਾ ਕੰਮ ਘੱਟ ਸਮੇਂ ਲਈ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਆਪ ਸਰਕਾਰ ਨੇ ਬੀਬੀਆਂ ਨੂੰ 60 ਹਜ਼ਾਰ ਦੇਣਾ ਸੀ, ਪਰ ਵੋਟਾਂ ਲੈਣ ਦੇ ਮਕਸਦ ਨਾਲ ਨਿਗੁਣੀ ਰਾਸ਼ੀ ਖਾਤਿਆਂ ਵਿੱਚ ਪਾਕੇ ਬੀਬੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ, ਪਰ ਪੰਜਾਬ ਦੀਆਂ ਔਰਤਾਂ ਬਹੁਤ ਸਿਆਣੀਆਂ ਹਨ, ਜੋ ਹੁਣ ਆਮ ਆਦਮੀ ਪਾਰਟੀ ਵਲੋਂ ਕੀਤੇ ਧੋਖੇ ਦਾ ਜ਼ਵਾਬ ਵੋਟਾਂ ਵਿੱਚ ਦੇਣਗੀਆਂ।
ਉਹਨਾਂ ਪਿੰਡ ਗੁਰਮ ਵਿਖੇ ਨਵੇਂ ਬਣੇ ਪਾਰਕ ਲਈ 5 ਲੱਖ ਦੀ ਹੋਰ ਗ੍ਰਾਂਟ ਅਤੇ ਐਸ.ਸੀ.ਭਾਈਚਾਰੇ ਦੀ ਮੰਗ ਤੇ ਨਵੇਂ ਕਮਿਊਨਟੀ ਹਾਲ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।ਇਸ ਸਮੇਂ ਜ਼ਿਲਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਮਹਿਲਾ ਵਿੰਗ ਜ਼ਿਲਾ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ,ਸੀਨੀਅਰ ਆਗੂ ਪਰਮਜੀਤ ਸਿੰਘ ਘਵੱਦੀ, ਵਾਈਸ ਪ੍ਰਧਾਨ ਹਰਜੀਤ ਕੌਰ ਗਰਚਾ, ਸੰਮਤੀ ਮੈਂਬਰ ਸੁਖਦੀਪ ਕੌਰ ਪੱਦੀ , ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾਂ , ਇੰਦਰਜੀਤ ਸਿੰਘ ਗਿੱਲ ,ਦਵਿੰਦਰ ਸਿੰਘ ਗਿੱਲ, ਪ੍ਰਮਿੰਦਰ ਸਿੰਘ ਗਾਬੀ ਪੋਹੀੜ, ਸੀਨੀਅਰ ਆਗੂ ਕਤਿੰਦਰਪਾਲ ਸਿੰਘਪੁਰਾ, ਹਰਬੰਸ ਸਿੰਘ ਭੁੱਟਾ, ਸਰਪੰਚ ਜਗਮੋਹਨ ਸਿੰਘ ਦਿਓਲ, ਜਸਵੀਰ ਸਿੰਘ ਗੁਰਮ (ਮੈਂਬਰ ਪੰਚਾਇਤ), ਲਾਲ ਸਿੰਘ (ਪੰਚ), ਗੁਰਜੀਤ ਸਿੰਘ (ਪੰਚ), ਹਰਿੰਦਰ ਪਾਲ ਸਿੰਘ (ਪੰਚ), ਜਸਵੀਰ ਕੌਰ (ਪੰਚ), ਰਾਜਵਿੰਦਰ ਕੌਰ (ਪੰਚ), ਇੰਦਰਜੀਤ ਕੌਰ (ਪੰਚ), ਮਾਨ ਸਿੰਘ ਦਿਓਲ, ਰਵਿੰਦਰ ਪਾਂਡੇ, ਰਣਜੋਧ ਸਿੰਘ, ਹਰਬੰਸ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ ਅਤੇ ਰਣਜੀਤ ਸਿੰਘ,ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀ , ਸਾਬਕਾ ਸਰਪੰਚ ਅਮਨਦੀਪ ਸਿੰਘ ਬੂਲ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ ਤਜਿੰਦਰ ਸਿੰਘ ਝੱਜ, ਗੁਰਮੀਤ ਸਿੰਘ ਮਿੰਟੂ, ਡਾਕਟਰ ਮਨਪ੍ਰੀਤ ਸਿੰਘ ਵਿੱਕੀ ਘਵੱਦੀ, ਸਰਪੰਚ ਬਲਵਿੰਦਰ ਕੌਰ ਘਵੱਦੀ, ਅਮਰੀਕ ਸਿੰਘ , ਜਸਬੀਰ ਸਿੰਘ ਜੱਸੀ, ਕਰਮਜੀਤ ਸਿੰਘ ਮਿੱਠਾ , ਰਣਜੋਧ ਸਿੰਘ ਗਿੱਲ , ਕੁਲਵਿੰਦਰ ਸਿੰਘ ਪੰਚ, ਰਾਜੂ ਆੜਤੀਆਂ, ਮੋਹਣਾ ਢਿੱਲੋ , ਕਰਮ ਢਿੱਲੋਂ, ਤਜਿੰਦਰ ਸਿੰਘ ਗਿੱਲ,ਹਰਿੰਦਰ ਸਿੰਘ ਗਿੱਲ,ਜਗਦੇਵ ਸਿੰਘ ਗਿੱਲ,ਅਮਨਦੀਪ ਸਿੰਘ ਗਿੱਲ, ਗੁਰਮੀਤ ਸਿੰਘ ਬੁਆਣੀ, ਕੁਲਦੀਪ ਸਿੰਘ ਬਾਬਾ, ਨਛੱਤਰ ਸਿੰਘ ਕਾਕਾ, ਸੋਨੂ, ਗੁਰਬਖਸ਼ ਸਿੰਘ ਗਿੱਲ, ਅਵਤਾਰ ਖਾਨ ਪੰਚ, ਸ਼ਮਸ਼ੇਰ ਸਿੰਘ, ਨੰਬਰਦਾਰ ਸਵਰਨ ਸਿੰਘ, ਚਰਨਜੀਤ ਸਿੰਘ ਡੇਕਾਂ ਵਾਲਾ, ਰਣਜੀਤ ਸਿੰਘ ਜੀਤਾ, ਬੂਟਾ ਸਿੰਘ ਗਿੱਲ, ਸਿੰਦੀ ਟੇਲਰ, ਗੁਰਮੀਤ ਸਿੰਘ ਸਰੀਂਹ, ਜਿਲ੍ਹਾ ਜਰਨਲ ਸਕੱਤਰ ਮਨਸੁਖਵੀਰ ਸਿੰਘ , ਯੂਥ ਕਾਂਗਰਸ ਦੇ ਪ੍ਰਧਾਨ ਹਰਜੋਤ ਗਰੇਵਾਲ, ਗੁਰਪ੍ਰੀਤ ਸਿੰਘ ਚਾਹਿਲ, ਬਲਜੋਤ ਸਿੰਘ ਢੋਡੇ ਬਲਾਕ ਪ੍ਰਧਾਨ. ਸਨੀ ਦੁੱਗਰੀ ਬਲਾਕ ਪ੍ਰਧਾਨ ਗੁਰਮੀਤ ਸਰੀਹ, ਹਰਪਾਲ ਗਰੇਵਾਲ, ਬਿੱਟੂ ਲਲਤੋਂ, ਰਾਜੂ ਲਲਤੋਂ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
---