
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿੱਤ ਤੇ ਠੇਕਾ ਕਮੇਟੀ ਲਈ ਭਾਜਪਾ ਨੇ ਰੁਚੀ ਗੁਲਾਟੀ ਦੇ ਨਾਮ ’ਤੇ ਲਾਈ ਮੋਹਰ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਨੂੰ ਲੈਕੇ ਭਾਜਪਾ ਨੇ ਆਪਣਾ ਪੱਤਾ ਖੋਲ੍ਹਦਿਆਂ ਕੌਂਸਲਰ ਰੁਚੀ ਗੁਲਾਟੀ ਦੇ ਨਾਮ ਨੂੰ ਕਮੇਟੀ ਮੈਂਬਰ ਲਈ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਭਾਜਪਾ ਕੋਰ ਗਰੁੱਪ ਦੇ ਮੈਂਬਰਾਂ ਸਮੇਤ ਪਾਰਟੀ ਦੇ ਕੌਂਸਲਰ ਮੌਜੂਦ ਰਹੇ। ਵਿਚਾਰ-ਵਟਾਂਦਰੇ ਤੋਂ ਬਾਅਦ ਰੁਚੀ ਗੁਲਾਟੀ ਨੂੰ ਵਿੱਤ ਤੇ ਠੇਕਾ ਕਮੇਟੀ ਵਿੱਚ ਭਾਜਪਾ ਦੀ ਨੁਮਾਇੰਦਗੀ ਲਈ ਉਮੀਦਵਾਰ ਬਣਾਉਣ ’ਤੇ ਸਹਿਮਤੀ ਬਣੀ। ਇਸ ਮੌਕੇ ਸੁਨੀਲ ਮੋਦਗਿਲ ਨੇ ਕਿਹਾ ਕਿ ਭਾਜਪਾ ਹਮੇਸ਼ਾ ਸ਼ਹਿਰ ਦੇ ਵਿਕਾਸ, ਪਾਰਦਰਸ਼ਤਾ ਅਤੇ ਜਨਹਿੱਤ ਦੇ ਮੁੱਦਿਆਂ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰੁਚੀ ਗੁਲਾਟੀ ਵਿੱਤ ਤੇ ਠੇਕਾ ਕਮੇਟੀ ਵਿੱਚ ਸ਼ਹਿਰ ਵਾਸੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਦੇ ਨਾਲ-ਨਾਲ ਵਿਕਾਸ ਕਾਰਜਾਂ ਅਤੇ ਜਨਹਿੱਤ ਨਾਲ ਜੁੜੇ ਮਾਮਲਿਆਂ ਵਿੱਚ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਭਾਜਪਾ ਕੌਂਸਲਰਾਂ ਦਾ ਮੁੱਖ ਉਦੇਸ਼ ਲੁਧਿਆਣਾ ਦੇ ਵਿਕਾਸ ਨੂੰ ਤੇਜ਼ ਕਰਨਾ ਤੇ ਲੋਕਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਵਾਉਣਾ ਹੈ। ਨਿਗਮ ’ਚ ਭਾਜਪਾ ਵੱਲੋਂ ਸਕਾਰਾਤਮਕ ਅਤੇ ਰਚਨਾਤਮਕ ਭੂਮਿਕਾ ਨਿਭਾਉਂਦਿਆਂ ਲੋਕ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ। ਮੀਟਿੰਗ ਦੌਰਾਨ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਡਾ. ਕਨਿਕਾ ਜਿੰਦਲ, ਕੌਂਸਲਰ ਪਾਰਟੀ ਆਗੂ ਪੂਨਮ ਰੱਤੜਾ, ਡਿਪਟੀ ਲੀਡਰ ਰੋਹਿਤ ਸਿੱਕਾ, ਸੁਮਨ ਵਰਮਾ, ਰੁਚੀ ਗੁਲਾਟੀ, ਪੱਲਵੀ ਵਿਪਨ ਵਿਨਾਇਕ, ਅਨਿਲ ਭਾਰਦਵਾਜ, ਹੈਪੀ ਸ਼ੇਰਪੁਰੀਆ, ਕ੍ਰਾਂਤੀ ਡੋਗਰਾ, ਗੌਰਵ ਜੀਤ ਗੋਰਾ, ਸਿਮਰਨ ਜੀਤ ਸੀਮੂ, ਰੂਬੀ ਗੋਰੀਆ, ਰਾਜੇਸ਼ ਮਿਸ਼ਰਾ, ਮੁਕੇਸ਼ ਖੱਤਰੀ, ਇੰਦਰ ਅਗਰਵਾਲ, ਦਵਿੰਦਰ ਜੱਗੀ, ਦੀਕਸ਼ਾ ਬੱਤਰਾ, ਯੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ, ਕਸ਼ਿਸ਼ ਰੱਤੜਾ ਸਮੇਤ ਹੋਰ ਪਾਰਟੀ ਅਧਿਕਾਰੀ ਤੇ ਕੌਂਸਲਰ ਮੌਜੂਦ ਸਨ।