
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

31 ਨੂੰ ਲੁਧਿਆਣਾ ’ਚ ਹੋਵੇਗੀ ਮਜ਼ਦੂਰ ਕਿਰਤੀ ਏਕਤਾ ਕਨਵੈਨਸ਼ਨ

38
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੀ ਦੋ ਜੱਥੇਬੰਦੀਆਂ ਮਜ਼ਦੂਰ ਮੁਕਤੀ ਮੋਰਚਾ ( ਅਜ਼ਾਦ) ਅਤੇ ਭਾਈ ਲਾਲੋ ਲੋਕ ਮੰਚ ਨਾਲ ਸਬੰਧਤ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਅਤੇ ਮਨਰੇਗਾ ਅਧਿਕਾਰ ਅੰਦੋਲਨ ਦੀ ਸਾਂਝੀ ਮੀਟਿੰਗ ਲੁਧਿਆਣਾ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਦਫ਼ਤਰ ਵਿਚ ਕਾਮਰੇਡ ਭਗਵੰਤ ਸਿੰਘ ਸਮਾਓ ਤੇ ਕਰਨ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਸੇਮ ਜੋਧਾਂ ਸਾਬਕਾ ਐਮ ਐਲ ਏ ਤੇ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਇਕਠੇ ਹੋ ਕੇ ਸੰਘਰਸ਼ ਵਿੱਢਣ ਦੀ ਮੁੱਖ ਲੋੜ ਹੈ । ਅਤੇ ਫੈਸਲਾ ਕੀਤਾ ਗਿਆ ਕਿ ਹੋਰ ਜੱਥੇਬੰਦੀਆਂ ਨਾਲ ਤਾਲਮੇਲ ਕਰਕੇ 31 ਅਗਸਤ ਨੂੰ ਲੁਧਿਆਣਾ ਵਿਖੇ ਮਜ਼ਦੂਰ ਕਿਰਤੀ ਏਕਤਾ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਕਨਵੈਨਸ਼ਨ ਦੇ ਮੁੱਖ ਆਜੰਡੇ ਮਨਰੇਗਾ ਐਕਟ 2005 ਨੂੰ ਬਹਾਲ ਕਰਨਾ, ਸਮਾਜਿਕ ਸੁਰੱਖਿਆ, ਮਜ਼ਦੂਰ ਵਿਰੋਧੀ 4 ਕੋਡ, 8 ਘੰਟੇ ਦਿਹਾੜੀ ਦੀ ਬਹਾਲੀ,ਬੇਰੁਜ਼ਗਾਰੀ, ਸਿਖਿਆ ਅਤੇ ਸਿਹਤ ਸਹੂਲਤਾਂ ਆਦਿ ਤੇ ਚਰਚਾ ਹੋਵੇਗੀ। ਇਸ ਮੌਕੇ ਕਾਮ. ਕੇਵਲ ਸਿੰਘ ਹਜ਼ਾਰਾਂ ਜਲੰਧਰ,ਕਾਮਰੇਡ ਮੱਖਣ ਸਿੰਘ ਰਾਮਗੜ੍ਹ, ਕਾ ਪ੍ਰਕਾਸ਼ ਸਿੰਘ ਹਿੱਸੋਵਾਲ, ਸ਼ਿੰਦਰ ਸਿੰਘ ਜਵੱਦੀ, ਚਰਨਜੀਤ ਸਿੰਘ ਹਿਮਾਂਯੂੰਪੁਰਾ, ਅਮਰਜੀਤ ਸਿੰਘ ਹਿਮਾਂਯੂੰਪੁਰਾ, ਗੁਰਪ੍ਰੀਤ ਸਿੰਘ ਤੋਲਾਵਾਲ, ਹਰਜਿੰਦਰ ਸਿੰਘ ਕਾਲ਼ਾ ਬਨਵੋਰਾ, ਰਣਜੀਤ ਸਿੰਘ ਸਾਇਆ, ਮਿੰਟੂ ਕੁਮਾਰ, ਸਰਦਾਰ ਅਲੀ ਕੰਗਣਵਾਲ, ਸਤਨਾਮ ਸਿੰਘ ਰਾਏਕੋਟ ਅਤੇ ਕੁਲਦੀਪ ਸਿੰਘ ਧੰਦੀਵਾਲ ਹਾਜ਼ਰ ਸਨ।