
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਿੱਡ ਡੇ ਮੀਲ ਵਰਕਰ ਯੂਨੀਅਨ ਲੁਧਿਆਣਾ ਵੱਲੋਂ ਮੀਟਿੰਗ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਮਿੱਡ ਡੇ ਮੀਲ ਵਰਕਰ ਯੂਨੀਅਨ ਲੁਧਿਆਣਾ ਵੱਲੋਂ ਸਬਾਈ ਆਗੂ ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਮਿੱਡ ਡੇ ਮੀਲ ਵਰਕਰ ਅਤੇ ਆਸ਼ਾ ਵਰਕਰ ਦੇ ਸਾਂਝੇ ਫਰੰਟ ਵੱਲੋਂ 8 ਸਤੰਬਰ ਮੁਹਾਲੀ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਸਬੰਧੀ ਗੱਲਬਾਤ ਹੋਈ। ਇਸ ਮੌਕੇ ਇੰਦਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਆਪਣੇ ਚੋਣ ਵਾਅਦੇ ਵੀ ਪੂਰੇ ਨਹੀ ਕੀਤੇ, ਜਿਸ ਕਾਰਨ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਅਨੁਸਾਰ ਹਰ ਰੋਜ਼ ਵੱਧ ਰਹੀ ਮਹਿੰਗਾਈ ਕਾਰਨ ਵਰਕਰਾਂ ਨੂੰ ਸਿਰਫ ਤਿੰਨ ਹਜਾਰ ਮਹੀਨਾ ਤਨਖਾਹ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ।ਉਨਾਂ ਮੰਗ ਕੀਤੀ ਕਿ ਵਰਕਰਾਂ ਉਪਰ ਪੰਜਾਬ ਸਰਕਾਰ ਦੇ ਪੱਕੇ ਮੁਲਾਜ਼ਮਾਂ ਵਾਂਗ ਪੇ ਸਕੇਲ ਲਾਗੂ ਕੀਤੇ ਜਾਣ,ਕਿਸੇ ਵਰਕਰ ਦੀ ਮੌਤ ਹੋਣ ਉਪਰੰਤ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਖਾਲੀ ਹੋਣ ਵਾਲੇ ਥਾਂ ਉਪਰ ਕੰਮ ‘ਤੇ ਰੱਖਿਆ ਜਾਵੇ ਤੇ ਸਰਕਾਰ ਦੀ ਗਾਰੰਟੀ ਮੁਤਾਬਿਕ ਮਿਡ ਡੇ ਮੀਲ ਵਰਕਰਾਂ ਅਤੇ ਸਫਾਈ ਵਰਕਰਾਂ ਦਾ ਮਾਣ ਭੱਤਾ ਤੁਰੰਤ ਦੁੱਗਣਾ ਕੀਤਾ ਜਾਵੇ ਅਤੇ ਹਰੇਕ ਵਰਕਰ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇ। ਇਸੇ ਤਰਾਂ 100 ਤੋਂ ਘੱਟ ਬੱਚਿਆਂ ਵਾਲੇ ਸਕੂਲਾਂ 'ਚੋਂ ਛਾਂਟੀ ਕੀਤੇ ਗਏ ਸਫਾਈ ਵਰਕਰਾਂ ਨੂੰ ਮੁੜ ਬਹਾਲ ਕੀਤਾ ਜਾਵੇ।ਇਸ ਮੌਕੇ ਰਾਜ ਰਾਣੀ, ਵਿੱਦਿਆਵੱਤੀ, ਅੰਜੂ ਰਾਣੀ, ਗੀਤਾ, ਕਰਮਜੀਤ ਕੌਰ, ਲਕਛਮੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।