
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਰਲ੍ਹਣ ਹੀਰੋ ਡੀਐੱਮਸੀ. ਹਾਰਟ ਇੰਸਟੀਚਿਊਟ ਦੇ ਨਵੇਂ ਮੈਡੀਕਲ ਸੁਪਰਡੈਂਟ ਨਿਯੁਕਤ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਹੀਰੋ ਡੀਐੱਮਸੀ. ਹਾਰਟ ਇੰਸਟੀਚਿਊਟ ਲੁਧਿਆਣਾ ਵਿਚ ਪਿਛਲੇ ਕਈ ਸਾਲਾਂ ਤੋਂ ਬਾਖੂਬੀ ਡਾਕਟਰੀ ਸੇਵਾਵਾਂ ਨਿਭਾ ਰਹੇ ਦਿਲ ਦੇ ਰੋਗਾਂ ਦੇ ਮਾਹਿਰ ਡਾ ਸਾਰਜੂ ਰੱਲ੍ਹਣ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਵਾਂ ਮੈਡੀਕਲ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਕਰਵਾਏ ਗਏ ਇੱਕ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐੱਮਸੀ.) ਦੀ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਪਨ ਗੁਪਤਾ ਨੇ ਡਾ. ਸਾਰਜੂ ਰਲ੍ਹਣ ਨੂੰ ਅਧਿਕਾਰਤ ਤੌਰ 'ਤੇ ਨਿਯੁਕਤੀ ਪੱਤਰ ਸੌਂਪਦਿਆਂ ਉਮੀਦ ਪ੍ਰਗਟਾਈ ਕਿ ਉਹ ਇੰਸਟੀਚਿਊਟ ਅਤੇ ਮਰੀਜ਼ਾਂ ਦੀ ਬਿਹਤਰੀ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਸੇਵਾਵਾਂ ਨਿਭਾਉਣਗੇ। ਇਸ ਮੌਕੇ ਹਸਪਤਾਲ ਪ੍ਰਬੰਧਕੀ ਕਮੇਟੀ ਦੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਟੀਮ ਮੌਜੂਦ ਸੀ। ਸਮਾਗਮ ਦੌਰਾਨ ਵਿੱਤ ਸਕੱਤਰ ਮੁਕੇਸ਼ ਵਰਮਾ , ਡਾ. ਗੁਰਪ੍ਰੀਤ ਵਾਂਡਰ ਅਤੇ ਡਾ. ਵਿਸ਼ਵ ਮੋਹਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਉਨ੍ਹਾਂ ਡਾ. ਸਾਰਜੂ ਰਲ੍ਹਣ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੰਭਾਲਣ 'ਤੇ ਹਾਰਦਿਕ ਵਧਾਈਆਂ ਦਿੱਤੀਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਹੀਰੋ ਡੀਐੱਮਸੀ. ਹਾਰਟ ਇੰਸਟੀਚਿਊਟ ਮਰੀਜ਼ਾਂ ਦੀ ਸੇਵਾ ਅਤੇ ਦਿਲ ਦੇ ਰੋਗਾਂ ਦੇ ਇਲਾਜ ਦੇ ਖੇਤਰ ਵਿੱਚ ਹੋਰ ਨਵੀਆਂ ਬੁਲੰਦੀਆਂ ਨੂੰ ਛੂਹੇਗਾ।ਇਸ ਮੌਕੇ ਉੱਘੇ ਸਮਾਜ ਸੇਵਕ ਅਤੇ ਲੋਧੀ ਕਲੱਬ ਦੇ ਅਹੁਦੇਦਾਰ ਨਿਤਿਨ ਮਹਾਜਨ ਸੀਏ ਨੇ ਕਿਹਾ ਕਿ ਡਾ ਸਾਰਜੂ ਇਕ ਮਾਹਿਰ ਡਾਕਟਰ ਹੋਣ ਦੇ ਨਾਲ ਨਾਲ ਇੱਕ ਨੇਕ ਇਨਸਾਨ ਵੀ ਹਨ ਜੋ ਹਮੇਸ਼ਾ ਮਰੀਜ਼ਾਂ ਦੀ ਮਦਦ ਅਤੇ ਦੇਖਭਾਲ ਲਈ ਤਤਪਰ ਰਹਿੰਦੇ ਹਨ ।