
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਰੀਬ ਦੀ ਰਸੋਈ 'ਤੇ ਪਈ ਮਹਿੰਗਾਈ ਦੀ ਮਾਰ, ਖੰਡ ਹੋ ਗਈ ਸੱਤਰੋਂ ਪਾਰ -ਸਲੂਜਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਗਰੀਬ ਦੀ ਰਸੋਈ 'ਤੇ ਮਹਿੰਗਾਈ ਦੀ ਮਾਰ ਪੈ ਗਈ ਹੈ, ਕਿਉਂਕਿ ਖੰਡ ਦੀ ਕੀਮਤ 70 ਰੁਪਏ ਕਿੱਲੋ ਤੋਂ ਪਾਰ ਹੋ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕੀਤਾ। ਸਲੂਜਾ ਨੇ ਕਿਹਾ ਕੇ ਪਿਛਲੇ ਕੁੱਝ ਮਹੀਨਿਆਂ ’ਚ ਡੀਜ਼ਲ ਪੈਟ੍ਰੋਲ ਦੇ ਰੇਟ ਵੱਧਣ ਨਾਲ ਆਮ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਬਹੁਤ ਵੱਧ ਗਏ ਹਨ, ਪਰ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋਣ ',ਤੇ ਮਿਠਾਈਆਂ ਵਿੱਚ ਤੇ ਨਿੱਤ ਦਿਨ ਵਰਤੋਂ ਵਿੱਚ ਆਉਣ ਵਾਲੀ ਖੰਡ ਦੇ ਰੇਟ ਡੇਢ ਗੁਣਾ ਵੱਧ ਗਏ ਹਨ, ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ੍ਹ ਗਿਆ ਹੈ। ਉਹਨਾਂ ਕਿਹਾ ਕੇ ਕੇਂਦਰ ਸਰਕਾਰ ਗੰਨੇ ਤੋਂ ਇੰਥੋਲ ਤਿਆਰ ਕਰਕੇ ਪੈਟ੍ਰੋਲ ਵਿੱਚ ਮਿਲਾ ਰਹੀ ਹੈ ਜਿਸ ਨਾਲ਼ ਖੰਡ ਦਾ ਉਤਪਾਦਨ ਘੱਟ ਹੋ ਗਿਆ ਤੇ ਭਾਅ ਡਿਉਢੇ ਹੋ ਗਏ ਹਨ। ਸਲੂਜਾ ਨੇ ਕਿਹਾ ਕੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕੇ ਜਲਦੀ ਤੋਂ ਜਲਦੀ ਖੰਡ ਦੀਆਂ ਕੀਮਤਾਂ ਤੇ ਨੱਥ ਪਾਵੇ ਤਾਂ ਕੇ ਆਮ ਜਨਤਾ ਦੀ ਰਸੋਈ ਚੱਲ ਸੱਕੇ ਤੇ ਲੋਕ ਆਉਣ ਵਾਲੇ ਤਿਓਹਾਰ ਵੀ ਖੁਸ਼ੀ ਤੇ ਉਤਸ਼ਾਹ ਨਾਲ ਮਨਾ ਸਕਣ।