ਇੰਜ. ਧਰਮਜੀਤ ਸਿੰਘ ਬਣੇ ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਸੂਬਾ ਪ੍ਰਧਾਨ ਚੁਣੇ ਗਏ
Publish Date: Sun, 23 Aug 2026 08:58 PM (IST)
Updated Date: Mon, 24 Aug 2026 04:09 AM (IST)
29) ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ (ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਜਲ ਸਰੋਤ ਵਿਭਾਗ) ਦਾ 71ਵਾਂ ਜਨਰਲ ਇਜਲਾਸ ਅਨੰਤਿਆ ਪੈਲੇਸ, ਸ਼ਾਹਪੁਰਕੰਡੀ ਟਾਊਨਸ਼ਿਪ ਵਿਖੇ ਉਤਸ਼ਾਹਪੂਰਵਕ ਮਾਹੌਲ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਇਆ। ਐਸੋਸੀਏਸ਼ਨ ਦੀਆਂ ਜਮਹੂਰੀ ਪਰੰਪਰਾਵਾਂ ਅਨੁਸਾਰ ਅਗਲੇ ਕਾਰਜਕਾਲ ਲਈ ਨਵੀਂ ਸੂਬਾਈ ਲੀਡਰਸ਼ਿਪ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਇੰਜ. ਧਰਮਜੀਤ ਸਿੰਘ ਨੂੰ ਸੂਬਾ ਪ੍ਰਧਾਨ, ਇੰਜ. ਸੰਦੀਪ ਗਰਗ ਨੂੰ ਸੂਬਾ ਜਨਰਲ ਸਕੱਤਰ ਅਤੇ ਇੰਜ. ਮੋਹਿਤ ਗੋਇਲ ਨੂੰ ਸੂਬਾ ਵਿੱਤ ਸਕੱਤਰ ਚੁਣਿਆ ਗਿਆ। ਚੋਣ ਪ੍ਰਕਿਰਿਆ ਸਾਬਕਾ ਸੂਬਾ ਪ੍ਰਧਾਨ ਇੰਜ. ਦਸ਼ਰਥ ਜਾਖੜ, ਸੀਨੀਅਰ ਮੀਤ ਪ੍ਰਧਾਨ ਇੰਜ. ਨਗਿੰਦਰ ਸ਼ਰਮਾ, ਸਾਬਕਾ ਸੂਬਾ ਜਨਰਲ ਸਕੱਤਰ ਇੰਜ. ਗੁਰਪ੍ਰੀਤ ਸਿੰਘ ਤੇ ਸਾਬਕਾ ਸੂਬਾ ਵਿੱਤ ਸਕੱਤਰ ਇੰਜ. ਵਿਕਰਮਜੀਤ ਸਿੰਘ ਦੀ ਸੁਯੋਗ ਅਗਵਾਈ ਹੇਠ ਸ਼ਾਂਤਮਈ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ। ਇਜਲਾਸ ’ਚ ਪੰਜਾਬ ’ਚੋਂ ਪੁੱਜੇ ਡੈਲੀਗੇਟਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਇੰਜੀਨੀਅਰਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ. ਸੁਖਵਿੰਦਰ ਸਿੰਘ ਬਾਂਗੋਵਾਨੀ ਤੇ ਜਨਰਲ ਸਕੱਤਰ ਇੰਜ. ਰਣਜੀਤ ਸਿੰਘ ਧਾਲੀਵਾਲ, ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ (ਜਲ ਸਪਲਾਈ ਤੇ ਸੈਨੀਟੇਸ਼ਨ) ਦੇ ਚੇਅਰਮੈਨ ਇੰਜ. ਸੁਖਮਿੰਦਰ ਸਿੰਘ ਲਵਲੀ ਅਤੇ ਆਲ ਇੰਡੀਆ ਫੈਡਰੇਸ਼ਨ ਆਫ ਡਿਪਲੋਮਾ ਇੰਜੀਨੀਅਰਜ਼ ਦੇ ਮੈਂਬਰ ਕਰਮਜੀਤ ਖੋਖਰ ਸ਼ਾਮਲ ਸਨ। ਇਸ ਮੌਕੇ ਜਲ ਸਰੋਤ ਵਿਭਾਗ ਤੋਂ ਕਾਰਜਕਾਰੀ ਇੰਜੀਨੀਅਰ ਇੰਜ. ਪ੍ਰਦੀਪ ਕੁਮਾਰ, ਇੰਜ. ਮਾਨਿਕ ਮਹਾਜਨ ਅਤੇ ਇੰਜ. ਆਰ.ਪੀ. ਗੋਇਲ ਤੋਂ ਇਲਾਵਾ ਸਮੂਹ ਜ਼ੋਨਲ ਪ੍ਰਧਾਨ ਤੇ ਜ਼ੋਨਲ ਸਕੱਤਰ ਅਤੇ ਸੀਨੀਅਰ ਆਗੂ ਇੰਜ. ਐਨ.ਪੀ. ਧਵਨ, ਇੰਜ. ਗੁਰਤੇਜ ਸਿੰਘ, ਇੰਜ. ਜਗਰੂਪ ਸਿੰਘ, ਇੰਜ. ਪ੍ਰੀਤ ਅਨਮੋਲ ਸਿੰਘ ਤੇ ਇੰਜ. ਨੀਰਜ ਕੁਮਾਰ ਵੀ ਹਾਜ਼ਰ ਰਹੇ। ਇਸ ਮੌਕੇ ਪਹੁੰਚੇ ਸਮੂਹ ਆਗੂਆਂ ਨੇ ਨਵੀਂ ਚੁਣੀ ਸੂਬਾ ਕਮੇਟੀ ਨੂੰ ਵਧਾਈ ਦਿੱਤੀ। ਨਵੀਂ ਚੁਣੀ ਸੂਬਾਈ ਟੀਮ ਨੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਇੰਜੀਨੀਅਰਿੰਗ ਕਾਡਰ ਦੇ ਹੱਕਾਂ, ਮਾਣ-ਸਨਮਾਨ ਅਤੇ ਭਲਾਈ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜੂਨੀਅਰ ਇੰਜੀਨੀਅਰਾਂ, ਪਦ-ਉੱਨਤ ਉਪ ਮੰਡਲ ਅਫ਼ਸਰਾਂ ਅਤੇ ਕਾਰਜਕਾਰੀ ਇੰਜੀਨੀਅਰਾਂ ਦੀਆਂ ਹੱਕੀ ਮੰਗਾਂ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਅੰਤ ਵਿੱਚ ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਦੇ ਡੈਮ ਜ਼ੋਨ ਦੇ ਜਨਰਲ ਸਕੱਤਰ ਊਦੈ ਸ਼ਰਮਾ, ਵਿੱਤ ਸਕੱਤਰ ਪੰਕਜ ਮਿੱਤਲ ਅਤੇ ਪ੍ਰੈਸ ਸਕੱਤਰ ਬਲਦੇਵ ਬਾਜਵਾ ਵੱਲੋਂ ਇਜਲਾਸ ਵਿੱਚ ਪਹੁੰਚੇ ਸਮੂਹ ਮਹਿਮਾਨਾਂ, ਚੋਣ ਅਧਿਕਾਰੀਆਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ।