ਤੀਆਂ ਮੌਕੇ ਮਹਿਲਾਵਾਂ ਨੇ ਪੇਸ਼ ਕੀਤਾ ਮਨਮੋਹਕ ਪ੍ਰੋਗਰਾਮ
ਤੀਜ ਫੈਸਟੀਵਲ ’ਚ ਵਿਖਿਆ ਪੰਜਾਬੀ ਸੱਭਿਆਚਾਰ ਦਾ ਰੰਗ
Publish Date: Sun, 23 Aug 2026 08:57 PM (IST)
Updated Date: Mon, 24 Aug 2026 04:09 AM (IST)
ਫੋਟੋ ਨੰਬਰ-43 ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ ਅਖਿਲ ਭਾਰਤੀਯ ਅਗਰਵਾਲ ਸੰਮੇਲਨ ਲੁਧਿਆਣਾ ਵੱਲੋਂ ਤੀਜ ਫੈਸਟੀਵਲ ਦਾ ਪ੍ਰਬੰਧ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਹਾਲ, ਆਤਮ ਨਗਰ ਵਿਖੇ ਸਰਪ੍ਰਸਤ ਰੀਨਾ ਗੋਇਲ ਜੈਨ ਅਤੇ ਪ੍ਰਧਾਨ ਵਿਨੀਤਾ ਅਗਰਵਾਲ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਿਰਕਤ ਕਰਦਿਆਂ ਤੀਜ ਦੇ ਰਵਾਇਤੀ ਰੰਗ ਨੂੰ ਜੀਵੰਤ ਕੀਤਾ। ਫੈਸਟੀਵਲ ਵਿੱਚ ਰੰਗਾ-ਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮਹਿਲਾਵਾਂ ਨੇ ਗਿੱਧਾ, ਗੀਤਾਂ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਤੀਜ ਦੀਆਂ ਪਰੰਪਰਾਵਾਂ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਸਮਾਗਮ ਦਾ ਮਾਹੌਲ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਇਸ ਮੌਕੇ ਸਰਪ੍ਰਸਤ ਰੀਨਾ ਗੋਇਲ ਜੈਨ ਨੇ ਕਿਹਾ ਕਿ ਤੀਜ ਸਿਰਫ਼ ਤਿਉਹਾਰ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਆਪਸੀ ਪਿਆਰ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਰਾਸ਼ਟਰੀ ਸਕੱਤਰ ਸਿਮਰਨ ਅਗਰਵਾਲ, ਪ੍ਰਦੇਸ਼ ਪ੍ਰਧਾਨ ਵਿਭਾ ਬਾਂਸਲ, ਪ੍ਰਧਾਨ ਵਿਨੀਤਾ ਅਗਰਵਾਲ, ਨੀਤੂ ਸਿੰਗਲਾ, ਅਨੂ ਗੁਪਤਾ, ਸੁਨੀਤਾ ਗਰਗ, ਮੰਜੂ ਗਰਗ, ਸੁਨੀਤਾ ਗੋਇਲ, ਨੀਤੂ ਬਾਂਸਲ, ਰੇਨੂੰ ਸਿੰਗਲਾ, ਸੋਨੀਆ ਗੋਇਲ ਆਦਿ ਹਾਜ਼ਰ ਸਨ।