ਕਦੋ ਖ਼ਤਮ ਹੋਵੇਗਾ ਚਿੱਟੇ ਦਾ ਕਾਲਾ ਕਾਰੋਬਾਰ ਕਦੋ ਖ਼ਤਮ ਹੋਵੇਗਾ ਚਿੱਟੇ ਦਾ ਕਾਲਾ ਕਾਰੋਬਾਰ
Publish Date: Sun, 23 Aug 2026 08:23 PM (IST)
Updated Date: Mon, 24 Aug 2026 04:07 AM (IST)
ਫੋਟੋ ਨੰਬਰ-22 ਜਸਦੀਪ ਵਰਤੀਆ, ਪੰਜਾਬੀ ਜਾਗਰਣ ਲੁਧਿਆਣਾ ਜੱਸੀਆਂ ਰੇਲਵੇ ਫਾਟਕ ਨੂੰ ਲੋਕਾਂ ਵੱਲੋਂ ਚਿੱਟੇ ਦੀ ਮੰਡੀ ਵੀ ਕਿਹਾ ਜਾ ਰਿਹਾ ਹੈ। ਇੱਥੇ ਚਿੱਟੇ ਨਾਲ ਬੇਹੋਸ਼ ਹਾਲਾਤ ਵਿੱਚ ਕਈ ਨੌਜਵਾਨਾਂ ਨੂੰ ਆਮ ਦੇਖ ਸਕਦੇ ਹਨ। ਚਿੱਟਾ ਸਪਲਾਈ ਕਰਨ ਵਾਲੇ ਆਪਣੇ ਸਕੂਟਰ/ਮੋਟਰਸਾਈਕਲ ਤੋਂ ਆ ਕੇ ਚਿੱਟਾ ਵੇਚ ਕੇ ਰਫੂਚੱਕਰ ਹੋ ਜਾਂਦੇ ਹਨ। ਇਹੀ ਨੌਜਵਾਨ ਚਿੱਟਾ ਲਾ ਕੇ ਸੜਕਾਂ ’ਤੇ ਰਾਤ ਨੂੰ ਰਾਹਗੀਰਾਂ ਨਾਲ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਲੁਧਿਆਣਾ ਨਿਵਾਸੀ ਡਰ ਦੇ ਮਾਹੌਲ ’ਚ ਜੀਣ ਲਈ ਮਜਬੂਰ ਹਨ ਤੇ ਰਾਤ ਵੇਲੇ ਸੜਕਾਂ ’ਤੇ ਆਉਣ ਤੋਂ ਵੀ ਗੁਰੇਜ਼ ਕਰਦੇ ਹਨ। ਕਈ ਵਾਰ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਇਸ ਏਰੀਏ ਵਿੱਚ ਕਾਰਵਾਈ ਵੀ ਕੀਤੀ ਪਰ ਅਫਸੋਸ ਜੱਸੀਆਂ ਰੇਲਵੇ ਫਾਟਕ ਹਾਲਤਾਂ ਵਿੱਚ ਕੋਈ ਫਰਕ ਨਹੀ ਪਿਆ। ਕੀ ਪੁਲਿਸ ਅਤੇ ਪ੍ਰਸ਼ਾਸ਼ਨ ਚਿੱਟਾ ਤਸਕਰਾਂ ਨੂੰ ਕਾਬੂ ਕਰਨ ਅਤੇ ਜੱਸੀਆ ਰੇਲਵੇ ਫਾਟਕ ਵਿੱਚ ਚੱਲ ਰਹੇ ਕਾਲੇ ਕਾਰੋਬਾਰ ਨੂੰ ਬੰਦ ਕਰਨ ਵਿੱਚ ਅਸਮਰਥ ਹੈ ਜਾਂ ਕੋਈ ਹੋਰ ਗੱਲ ਹੈ। ਲੁਧਿਆਣਾ ਨਿਵਾਸੀਆਂ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਕੇ ਜੱਸੀਆਂ ਰੇਲਵੇ ਫਾਟਕ ਵਿੱਚੋ ਚਿੱਟੇ ਦੇ ਕਾਰੋਬਾਰ ਨੂੰ ਨੱਥ ਕਿਉਂ ਨਹੀਂ ਪੈ ਰਹੀ। ਜਦੋ ਇਸ ਸਬੰਧੀ ਸਬੰਧਿਤ ਥਾਣਾ ਦੇ ਐੱਸਐੱਚਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਦੇ ਖਿਲਾਫ ਪਰਚੇ ਵੀ ਦਰਜ ਹੋ ਰਹੇ ਹਨ।