
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਵੱਦੀ ਟਕਸਾਲ ਵਿਖੇ ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ

-ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸ਼ਖਸੀਅਤਾਂ ਦਾ ਕੀਤਾ ਧੰਨਵਾਦ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪਰਮ ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 24ਵੀ ਸਲਾਨਾ ਬਰਸੀ ਨੂੰ ਸਮਰਪਿਤ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਡਾ. ਅਜੀਤ ਸੂਦ ਐਮਡੀ ਗੈਸਟਰੋ ਅਤੇ ਡਾ. ਬਰਿੰਦਰਪੌਲ ਸਿੰਘ ਐਮਡੀ ਨਿਊਰੋ ਵੱਲੋਂ ਸੁਖ ਸਾਗਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ.ਸੂਦ ਨੇ ਕਿਹਾ ਕਿ ਜਵੱਦੀ ਟਕਸਾਲ ਵੱਲੋਂ ਆਰੰਭ ਕੀਤੀ ਡਿਸਪੈਸਰੀ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਅਜਿਹਾ ਸਹਾਰਾ ਬਣੇਗੀ, ਜਿੱਥੇ ਮਰੀਜ਼ ਨੂੰ ਦੁਆ ਅਤੇ ਦਵਾ ਮਿਲੇਗੀ। ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਰਮੇਸ਼ ਨੇ ਪ੍ਰਦੂਸ਼ਣ ਅਤੇ ਐਲਰਜੀ ਦੇ ਨਾਲ ਨਾਲ ਅੱਖਾਂ ਦੇ ਇਲਾਜ ਵੱਲੋਂ ਕੀਤੀ ਜਾ ਰਹੀ ਬੇਪਰਵਾਹੀ ਤੋਂ ਸੁਚੇਤ ਕਰਦਿਆਂ ਸੂਗਰ ਦੇ ਮਰੀਜ਼ਾਂ ਨੂੰ ਅੱਖਾਂ ਦੇ ਚੈੱਕ ਅਪ ਕਰਵਾਉਂਦੇ ਰਹਿਣ ਦੀ ਸਲਾਹ ਦਿੱਤੀ। ਡਾ. ਬਰਿੰਦਰ ਪੌਲ ਸਿੰਘ ਨੇ ਜਵੱਦੀ ਟਕਸਾਲ ਦੀਆਂ ਸੇਵਾਵਾਂ ਅਤੇ ਮਹਾਂਪੁਰਸ਼ਾਂ ਦੀ ਉਸਾਰੂ ਸੋਚ ਦਾ ਜ਼ਿਕਰ ਕੀਤਾ। ਡਾ. ਬਲਦੇਵ ਸਿੰਘ ਔਲਖ ਨੇ ਸ਼ੂਗਰ ਦੀ ਬਿਮਾਰੀ ਕਾਰਨ ਗੁਰਦੇ ਦੀਆਂ ਬਿਮਾਰੀਆਂ ਵਿੱਚ ਆ ਰਹੇ ਵਾਧੇ ਤੋਂ ਸੁਚੇਤ ਕੀਤਾ। ਡਾ: ਔਲਖ ਨੇ ਸ਼ੂਗਰ ਬੀਪੀ ਅਤੇ ਕੁੱਝ ਜਮਾਂਦਰ ਬਿਮਾਰੀਆਂ ਦਾ ਜ਼ਿਕਰ ਕਰਦਿਆਂ ਉਨਾਂ ਦੇ ਲੱਛਣ ਅਤੇ ਪਛਾਣ ਤੋਂ ਵੀ ਜਾਗਰੂਕ ਕਰਵਾਇਆ। ਡਾਕਟਰਾਂ ਦਾ ਧੰਨਵਾਦ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਮਾਨਵਤਾ ਦੇ ਦਰਦਮੰਦ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ। ਡਾ. ਬਲਦੇਵ ਸਿੰਘ ਔਲਖ ਇਕਾਈ ਹਸਪਤਾਲ ਦੀ ਟੀਮ ਦੇ ਡਾਕਟਰ ਅਮਿਤ ਤੁਲੀ, ਡਾ. ਅਲੀਜ਼ਾਰ, ਡਾ. ਸ਼ਿਖਾ ਨੇ ਗੁਰਦਿਆਂ ਦੇ ਮਰੀਜ਼ਾਂ ਦਾ ਚੈੱਕਕੱਪ ਕੀਤਾ ਜਦ ਕਿ ਡਾ.ਰਮੇਸ਼ ਦੀ ਟੀਮ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਡਾ. ਰਵੀਕਾਂਤ ਐਮਡੀ ਐਨਾਟਮੀ, ਡਾ. ਹਰਵਿੰਦਰ ਸਿੰਘ ਈਐ.ਟੀ, ਡਾ. ਮਨਦੀਪ ਸਿੰਘ ਨੰਦਾ ਐਮਬੀਬੀਐਸ, ਡੀਵੀਡੀ, ਸਕਿਨ ਸਪੈਸ਼ਲਿਸਟ, ਡਾ. ਹਰਮਿੰਦਰ ਪਰੀਤ ਸਿੰਘ ਐਮਡੀ ਆਈ ਸਪੈਸਲਿਸਟ, ਡਾ. ਅਰਸ਼ਦੀਪ ਸਿੰਘ ਗੈਸਟਰੋ, ਡਾ. ਇੰਦਰਜੀਤ ਕੌਰ ਡੀਐਚਐਮਐਸ, ਜਸਦੀਪ ਸਿੰਘ ਸੰਜੀਵਨੀ ਮੈਡੀਕੋਜ ਆਦਿ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਡਿਸਪੈਂਸਰੀ ਦੇ ਉਦਘਾਟਨ ਮੌਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਰਣਜੋਧ ਸਿੰਘ, ਦਰਸ਼ਨ ਸਿੰਘ, ਮਾਸਟਰ ਤ੍ਰਿਲੋਚਨ ਸਿੰਘ, ਜਸਦੀਪ ਸਿੰਘ, ਡਾ. ਜੋਗਿੰਦਰ ਸਿੰਘ, ਦਲਬੀਰ ਸਿੰਘ ਮੱਕੜ, ਮਾਤਾ ਬਲਦੇਵ ਕੌਰ, ਮਨਦੀਪ ਸਿੰਘ ਬਸੰਤ ਵਿਹਾਰ, ਚਰਨਜੀਤ ਸਿੰਘ ਬੈਂਕ ਵਾਲੇ, ਭਾਈ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਨਾਇਬ ਸਿੰਘ, ਸਕੱਤਰ ਸਿੰਘ, ਅੰਮ੍ਰਿਤਪਾਲ ਸਿੰਘ ਗਰੇਵਾਲ, ਪਵਿੱਤਰ ਆਦਿ ਵੀ ਮੌਜੂਦ ਸਨ।